23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਗੁਰਦੁਆਰਾ ਬਾਬਾ ਜਾਗੋ ਸ਼ਹੀਦ ਵਿਖੇ ਸਜਾਏ ਗਏ ਭਾਰੀ ਦੀਵਾਨ <br/>

Ad Position 21
No active advertisement
ਗੁਰਦੁਆਰਾ ਬਾਬਾ ਜਾਗੋ ਸ਼ਹੀਦ ਵਿਖੇ ਕਥਾ ਵਿਚਾਰਾਂ ਕਰਦੇ ਹੋਏ ਭਾਈ ਗੁਰਰਾਜ ਸਿੰਘ ਅਤੇ ਕੀਰਤਨ ਕਰਦੇ ਹੋਏ ਭਾਈ ਬਲਦੇਵ ਸਿੰਘ ਕੋਹਾਲੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਤੇ ਸਾਥੀ | ਤਸਵੀਰਾਂ : ਔਲਖ <br/> 06-03-2026
ਰਾਮ ਤੀਰਥ, 5 ਫਰਵਰੀ (ਧਰਵਿੰਦਰ ਸਿੰਘ ਔਲਖ)-ਗੁਰਦੁਆਰਾ ਬਾਬਾ ਜਾਗੋ ਸ਼ਹੀਦ, ਪਿੰਡ ਕੋਹਾਲੀ ਵਿਖੇ ਹੋਲੇ ਮਹੱਲੇ ਦੇ ਸੰਬੰਧ ਵਿਚ ਚਲਾਏ ਜਾ ਰਹੇ 10 ਰੋਜ਼ਾ ਸਮਾਗਮਾ ਦੇ 9ਵੇਂ ਦਿਨ ਸਜਾਏ ਗਏ ਭਾਰੀ ਦੀਵਾਨ ਵਿਚ ਭਾਈ ਬਲਦੇਵ ਸਿੰਘ ਕੋਹਾਲੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਗੁਰਬਾਣੀ ਦਾ ਰਸਭਿਨਾ ਕੀਰਤਨ ਗਾਇਨ ਕੀਤਾ | ਕੌਮ ਦੇ ਪ੍ਰਸਿੱਧ ਢਾਡੀ ਭਾਈ ਸੁਖਪ੍ਰੀਤ ਸਿੰਘ ਸਭਰਾਵਾਂ ਵਾਲਿਆਂ ਨੇ ਬਾਬਾ ਬੰਦਾ ਦੀ ਸ਼ਹਾਦਤ ਦਾ ਬਿਰਤਾਂਤ ਪੇਸ਼ ਕੀਤਾ | ਕਥਾਵਾਚਕ ਭਾਈ ਗੁਰਪਾਲ ਸਿੰਘ ਖਿਆਲਾ ਅਤੇ ਭਾਈ ਗੁਰਪੰਥਪ੍ਰੀਤ ਸਿੰਘ ਹੇਤਮਪੁਰਾ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਬਾਣੀ ਅਤੇ ਬਾਣੇ ਨਾਲ ਜੁੜਨ ਲਈ ਪ੍ਰੇਰਿਆ | ਗੁਰਦੁਆਰਾ ਬਾਬਾ ਜਾਗੋ ਸ਼ਹੀਦ ਦੇ ਹੈਡ ਗ੍ਰੰਥੀ ਗਿਆਨੀ ਗੁਰਪ੍ਰੀਤ ਸਿੰਘ ਖਿਆਲਾ ਵਲੋਂ ਆਏ ਹੋਏ ਕਵੀਸ਼ਰੀ ਜਥੇ ਅਤੇ ਕਥਾਵਾਚਕਾਂ ਨੂੰ ਸਨਮਾਨਿਤ ਕੀਤਾ ਗਿਆ | ਮੰਚ ਸੰਚਾਲਕ ਦੇ ਫਰਜ਼ ਭਾਈ ਬਲਰਾਮ ਸਿੰਘ ਚੈਨਪੁਰ ਨੇ ਨਿਭਾਏ | ਦਸ ਰੋਜਾ ਸਮਾਗਮਾਂ ਦੇ ਆਖਰੀ ਦਿਨ ਅੱਜ ਅੰਮਿ੍ਤ ਸੰਚਾਰ ਕਰਵਾਇਆ ਗਿਆ, ਜਿਸ ਵਿਚ ਬੇਅੰਤ ਪ੍ਰਾਣੀ ਅੰਮਿ੍ਤ ਛੱਕ ਕੇ ਗੁਰੂ ਵਾਲੇ ਬਣੇ | ਗੁਰਦੁਆਰਾ ਸਾਹਿਬ ਵਿਖੇ ਅੱਜ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਣ ਵਾਸਤੇ ਪਹੁੰਚੀਆਂ | ਸੰਗਤਾਂ ਵਾਸਤੇ ਗੰਨੇ ਦੀ ਰੌਹ, ਫਰੂਟ, ਟਿੱਕੀਆਂ, ਆਈਸ ਕਰੀਮ, ਕੋਲਡ ਡਰਿੰਕ ਅਤੇ ਹੋਰ ਵੰਨ -ਸੁਵੰਨੇ ਲੰਗਰ ਲਗਾਏ ਗਏ | ਇਸ ਦੇ ਨਾਲ ਨਾਲ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ, ਜ਼ਿਲ੍ਹਾ ਅੰਮਿ੍ਤਸਰ ਵਲੋਂ ਪ੍ਰਧਾਨ ਡਾ. ਅਰਜਿੰਦਰ ਸਿੰਘ ਕੋਹਾਲੀ ਦੀ ਅਗਵਾਈ ਹੇਠ 10 ਦਿਨ ਮੁਫਤ ਮੈਡੀਕਲ ਕੈਂਪ ਵੀ ਲਗਾਇਆ ਗਿਆ, ਜਿਸ ਵਿਚ ਹਜ਼ਾਰਾਂ ਮਰੀਜ਼ਾਂ ਦੀ ਸਿਹਤ ਦੀ ਜਾਂਚ ਕਰਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ |

Ad Position 22
No active advertisement
ਪਿਛਲੀ ਖ਼ਬਰ ਪਿੰਡ ਜੋਧੇ ਵਿਖੇ ਬਾਬਾ ਗੋਪਾਲ ਦਾਸ ਦੀ ਯਾਦ 'ਚ ਜੋੜ ਮੇਲਾ ਤੇ 21ਵਾਂ ਗੋਲਡ ਕਬੱਡੀ ਕੱਪ ਸਮਾਪਤ ਅਗਲੀ ਖ਼ਬਰ ਸਰਕਾਰੀ ਸਕੂਲ ਖ਼ਾਸਾ ਬਾਜ਼ਾਰ ਵਿਖੇ 'ਭਾਰਤ ਦੇ ਪ੍ਰਸਿੱਧ ਸ਼ਹਿਰ' ਅਤੇ 'ਜ਼ਿੰਦਗੀ ਦੇ ਰੰਗ' ਕਿਤਾਬਾਂ ਲਾਇਬ੍ਰੇਰੀ ਲਈ ਭੇਟ...
Ad Position 24