23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਸਬਾਜਪੁਰਾ ਬਣੇ ਬਲਾਕ ਸੰੰਮਤੀ ਹਰਸਾ ਛੀਨਾ ਦੇ ਚੇਅਰਮੈਨ, ਨਾਨਕੀ ਕੌਰ ਬਣੇ ਉੱਪ ਚੇਅਰਮੈਨ * 2027 'ਚ ਸੂਬੇ ਅੰਦਰ ਮੁੜ ਭਗਵੰਤ ਮਾਨ ਦੀ ਅਗਵਾਈ ਹੇਠ 'ਆਪ' ਦੀ ਸਰਕਾਰ ਬਣੇਗੀ-ਸੋਨੀਆ ਮਾਨ

Ad Position 21
No active advertisement
ਅਜੀਤ ਡੈਸਕ 06-03-2026
ਹਰਸਾ ਛੀਨਾ, 5 ਮਾਰਚ (ਕੜਿਆਲ)-ਸਥਾਨਕ ਬਲਾਕ ਵਿਕਾਸ ਅਤੇ ਪੰਚਾਇਤ ਦਫਤਰ ਵਿਖੇ ਬਲਾਕ ਸੰਮਤੀ ਹਰਸਾ ਛੀਨਾ ਲਈ ਨਿਯੁਕਤ ਪ੍ਰੀਜਾਇੰਡਿੰਗ ਅਫਸਰ-ਕਮ-ਉੱਪ ਮੰਡਲ ਮੈਜਿਸਟ੍ਰੇਟ ਖੁਸ਼ਦੀਪ ਸਿੰਘ ਅਤੇ ਬੀ.ਡੀ.ਪੀ.ਓ. ਪ੍ਰਗਟ ਸਿੰਘ ਦੀ ਨਿਗਰਾਨੀ ਹੇਠ ਹੋਈ ਸੰਮਤੀ ਚੋਣ ਲਈ ਸਾ. ਸਰਪੰਚ ਕਰਮਜੀਤ ਸਿੰਘ ਸਬਾਜਪੁਰਾ ਨੂੰ ਸਰਵਸੰਮਤੀ ਨਾਲ ਚੇਅਰਮੈਨ ਚੁਣਿਆ ਗਿਆ ਜਦਕਿ ਨਾਨਕੀ ਕੌਰ ਛੰਨ ਕੋਹਾਲੀ ਨੂੰ ਉੱਪ ਚੇਅਰਮੈਨ ਚੁਣਿਆ ਗਿਆ | ਸਥਾਨਕ ਬਲਾਕ ਵਿਖੇ ਅੱਜ ਹੋਈ ਚੋਣ ਵਿਚ 'ਆਪ' ਨਾਲ ਸੰਬੰਧਿਤ ਲਗਭਗ ਸਾਰੇ ਹੀ ਬਲਾਕ ਸੰਮਤੀ ਮੈਂਬਰ ਹਾਜ਼ਰ ਸਨ ਜਿਨ੍ਹਾਂ ਵਲੋਂ ਚੋਣ ਪ੍ਰਕਿਰਿਆ ਦੌਰਾਨ ਜੈਕਾਰਿਆਂ ਦੀ ਗੂੰਜ ਵਿਚ ਕਰਮਜੀਤ ਸਿੰਘ ਸਬਾਜ਼ਪੁਰਾ ਨੂੰ ਚੇਅਰਮੈਨ ਅਤੇ ਸ਼੍ਰੀਮਤੀ ਨਾਨਕੀ ਕੌਰ ਨੂੰ ਉੱਪ ਚੇਅਰਮੈਨ ਚੁਣਿਆ ਗਿਆ | ਇਸ ਸਮੇਂ ਨਵੇਂ ਚੁਣੇ ਅਹੁਦੇਦਾਰਾਂ ਨੇ ਪਾਰਟੀ ਵਲੋਂ ਮਿਲੀ ਜ਼ਿੰਮੇਵਾਰੀ ਨੂੰ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣ ਦੀ ਵਚਨਬੱਧਤਾ ਪ੍ਰਗਟਾਈ | ਇਸ ਸਮੇਂ ਵਿਸੇਸ਼ ਤੌਰ ਤੇ ਹਾਜ਼ਰ ਨਸ਼ਾ ਮੁਕਤੀ ਮੋਰਚਾ ਮਾਝਾ ਜ਼ੋਨ ਕੋਆਰਡੀਨੇਟਰ ਅਤੇ ਹਲਕਾ ਇੰਚਾਰਜ ਮੈਡਮ ਸੋਨੀਆ ਮਾਨ ਨੇ ਨਵੇਂ ਚੁਣੇ ਅਹੁਦੇਦਾਰਾਂ ਅਤੇ ਬਲਾਕ ਸੰਮਤੀ ਮੈਂਬਰਾਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ | ਇਕੱਤਰ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਮੈਡਮ ਮਾਨ ਨੇ ਕਿਹਾ ਕਿ 'ਆਪ' ਸਰਕਾਰ ਦੇ ਲੋਕ ਹਿੱਤ ਵਿਚ ਕੀਤੇ ਕੰਮਾਂ ਨੂੰ ਦੇਖਦਿਆਂ ਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ 5 ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ 35 ਵਿਚੋਂ 32 ਸੀਟਾਂ 'ਆਪ' ਨੇ ਜਿੱਤੀਆਂ ਸਨ, ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਦਾ ਆਗਾਮੀ ਸੂਬਾਈ ਬਜਟ ਮਹਿਲਾ ਸ਼ਕਤੀ 'ਤੇ ਕੇਂਦਰਿਤ ਹੋਵੇਗਾ ਅਤੇ 2027 ਵਿਚ ਸੂਬੇ ਅੰਦਰ ਮੁੜ ਭਗਵੰਤ ਮਾਨ ਦੀ ਅਗਵਾਈ ਹੇਠ 'ਆਪ' ਸਰਕਾਰ ਬਣੇਗੀ | ਇਸ ਸਮੇਂ ਰਾਜਬੀਰ ਸਿੰਘ ਹਲਕਾ ਸੰਗਠਨ ਇੰਚਾਰਜ, ਰੇਸ਼ਮ ਸਿੰਘ ਵੜੈਚ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸਰਪੰਚ ਅਵਤਾਰ ਸਿੰਘ ਲਾਲੀ, ਸਰਪੰਚ ਹਰਮਨਦੀਪ ਸਿੰਘ ਸ਼ਾਹ, ਲਵਪ੍ਰੀਤ ਸਿੰਘ ਨਿੱਜੀ ਸਹਾਇਕ, ਨਵਪ੍ਰੀਤ ਸਿੰਘ ਕੜਿਆਲ, ਕੰਵਲਜੀਤ ਸਿੰਘ ਅਦਲੀਵਾਲ, ਗੁਰਦੀਪ ਸਿੰਘ ਬੱਗਾ, ਅੰਗਰੇਜ਼ ਸਿੰਘ ਧਾਰੀਵਾਲ, ਕੈਪਟਨ ਸਿੰਘ ਮਟੀਆ, ਮਹਿੰਦਰ ਸਿੰਘ ਅਵਾਨ, ਹਰਜੀਤ ਕੌਰ ਭਿੰਡੀਆ, ਗੁਰਮੀਤ ਕੌਰ ਉਮਰਪੁਰਾ, ਰੂਪਾਂ ਕੌਰ ਮੋਤਲਾ, ਦਲਜੀਤ ਕੌਰ ਜਗਦੇਵ ਕਲਾਂ (ਸਾਰੇ ਬਲਾਕ ਸੰਮਤੀ ਮੈਂਬਰ), ਗੁਰਸ਼ਰਨ ਸਿੰਘ ਨੀਟਾ ਛੀਨਾ, ਸੁਖਜੀਤ ਸਿੰਘ ਲੱਲਾ, ਕਾਬਲ ਸਿੰਘ ਛੀਨਾ, ਬਿਕਰਮਜੀਤ ਸਿੰਘ ਬਿੱਕਾ ਸਬਾਜਪੁਰਾ, ਨਵਪ੍ਰੀਤ ਸਿੰਘ ਬਾਠ ਕੜਿਆਲ, ਅਮਨਦੀਪ ਸਿੰਘ ਕੰਬੋਜ, ਲਵਦੀਪ ਸਿੰਘ, ਸੁਖਦੀਪ ਸਿੰਘ ਮਿੰਟੂ, ਬਲਰਾਜ ਸਿੰਘ ਛੀਨਾ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਿੰਕਦਰ ਸਿੰਘ ਖਿਦੋਵਾਲੀ ਨੂੰ ਬਲਾਕ ਮਜੀਠਾ-2 ਦੇ ਬਲਾਕ ਸੰਮਤੀ ਦਾ ਉਪ ਚੇਅਰਮੈਨ ਬਣਾਇਆ ਅਗਲੀ ਖ਼ਬਰ ਬਲਾਕ ਸੰਮਤੀ ਅਜਨਾਲਾ 'ਤੇ ਆਮ ਆਦਮੀ ਪਾਰਟੀ ਦਾ ਕਬਜ਼ਾ * 'ਆਪ' ਨਾਲ ਸੰਬੰਧਿਤ ਸਵਿੰਦਰ ਕੌਰ ਬਣੇ ਬਲਾਕ ਸੰਮਤੀ ਅਜਨਾਲਾ ਦ...
Ad Position 24