23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਬਲਾਕ ਸੰਮਤੀ ਅਜਨਾਲਾ 'ਤੇ ਆਮ ਆਦਮੀ ਪਾਰਟੀ ਦਾ ਕਬਜ਼ਾ * 'ਆਪ' ਨਾਲ ਸੰਬੰਧਿਤ ਸਵਿੰਦਰ ਕੌਰ ਬਣੇ ਬਲਾਕ ਸੰਮਤੀ ਅਜਨਾਲਾ ਦੇ ਚੇਅਰਪਰਸਨ ਤੇ ਸਰਪੰਚ ਸਰਬਜੀਤ ਸਿੰਘ ਚੱਕ ਔਲ ਵਾਈਸ ਚੇਅਰਮੈਨ * ਵਿਧਾਇਕ ਧਾਲੀਵਾਲ ਵਲੋਂ ਚੇਅਰਪਰਸਨ ਸਵਿੰਦਰ ਕੌਰ ਅਤੇ ਵਾਈਸ ਚੇਅਰਮੈਨ ਸਰਬਜੀਤ ਸਿੰਘ ਚੱਕ ਔਲ ਨੂੰ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 06-03-2026
ਅਜਨਾਲਾ/ ਗੱਗੋਮਾਹਲ, 5 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ, ਬਲਵਿੰਦਰ ਸਿੰਘ ਸੰਧੂ)-ਬਲਾਕ ਵਿਕਾਸ ਤੇ ਪੰਚਾਇਤ ਦਫਤਰ ਅਜਨਾਲਾ ਵਿਖੇ ਅੱਜ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਤੇ ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੀ ਮੌਜੂਦਗੀ ਅਤੇ ਪ੍ਰੋਜਾਈਡਿੰਗ ਅਫਸਰ-ਕਮ-ਐੱਸ.ਡੀ.ਐੱਮ. ਅਜਨਾਲਾ ਅਸ਼ੋਕ ਕੁਮਾਰ ਦੀ ਨਿਗਰਾਨੀ ਵਿਚ ਬਲਾਕ ਸੰਮਤੀ ਦੇ ਅਹੁਦੇਦਾਰਾਂ ਦੀ ਹੋਈ ਚੋਣ ਵਿਚ ਆਮ ਆਦਮੀ ਪਾਰਟੀ ਦਾ ਮੁਕੰਮਲ ਤੌਰ 'ਤੇ ਕਬਜ਼ਾ ਹੋ ਗਿਆ, ਬਲਾਕ ਸੰਮਤੀ ਅਜਨਾਲਾ ਨਾਲ ਸੰਬੰਧਿਤ ਸਮੂਹ ਮੈਂਬਰਾਂ ਦੀ ਹਾਜ਼ਰੀ ਵਿਚ ਹੋਈ ਇਸ ਚੋਣ ਵਿਚ ਸਵਿੰਦਰ ਕੌਰ ਪਤਨੀ ਸਰਪੰਚ ਪਹਿਲਵਾਨ ਜਸਵੰਤ ਸਿੰਘ ਗੱਗੋਮਾਹਲ ਨੂੰ ਸਰਬਸੰਮਤੀ ਨਾਲ ਚੇਅਰਪਰਸਨ ਅਤੇ ਸਰਪੰਚ ਸਰਬਜੀਤ ਸਿੰਘ ਚੱਕ ਔਲ ਨੂੰ ਵਾਈਸ ਚੇਅਰਮੈਨ ਚੁਣਿਆ ਗਿਆ | ਚੇਅਰਪਰਸਨ ਦੇ ਅਹੁਦੇ ਲਈ ਸਵਿੰਦਰ ਕੌਰ ਦੇ ਨਾਮ ਦੀ ਤਜਵੀਜ਼ ਬਲਾਕ ਸੰਮਤੀ ਮੈਂਬਰ ਹਰਜੋਤ ਕੌਰ ਵਲੋਂ ਕੀਤੀ ਗਈ ਜਦਕਿ ਪ੍ਰੋੜਤਾ ਬਲਾਕ ਸੰਮਤੀ ਮੈਂਬਰ ਦਲਜੀਤ ਕੌਰ ਵਲੋਂ ਕੀਤੀ ਗਈ, ਵਾਈਸ ਚੇਅਰਮੈਨ ਦੇ ਅਹੁਦੇ ਲਈ ਸਰਬਜੀਤ ਸਿੰਘ ਚੱਕ ਔਲ ਦੇ ਨਾਂਅ ਦੀ ਤਜਵੀਜ਼ ਬਲਾਕ ਸੰਮਤੀ ਮੈਂਬਰ ਗੁਰਪ੍ਰੀਤ ਸਿੰਘ ਵਲੋਂ ਕੀਤੀ ਗਈ ਜਦਕਿ ਪ੍ਰੋੜਤਾ ਬਲਾਕ ਸੰਮਤੀ ਮੈਂਬਰ ਲਵਕਰਨ ਸਿੰਘ ਭੱਖਾ ਵਲੋਂ ਕੀਤੀ ਗਈ | ਇਸ ਮੌਕੇ ਮੌਜੂਦ ਸਮੂਹ ਬਲਾਕ ਸੰਮਤੀ ਮੈਂਬਰਾਂ ਵਲੋਂ ਦੋਵਾਂ ਨਾਵਾਂ ਦਾ ਸਮਰਥਨ ਕਰਨ ਤੋਂ ਬਾਅਦ ਚੋਣ ਪ੍ਰੋਜਾਈਡਿੰਗ ਅਫਸਰ-ਕਮ-ਐੱਸ.ਡੀ.ਐੱਮ. ਅਜਨਾਲਾ ਅਸ਼ੋਕ ਕੁਮਾਰ ਵਲੋਂ ਸਵਿੰਦਰ ਕੌਰ ਨੂੰ ਬਤੌਰ ਚੇਅਰਪਰਸਨ ਅਤੇ ਸਰਪੰਚ ਸਰਬਜੀਤ ਸਿੰਘ ਚੱਕ ਔਲ ਨੂੰ ਵਾਈਸ ਚੇਅਰਮੈਨ ਘੋਸ਼ਿਤ ਕੀਤਾ |
ਇਸ ਦੌਰਾਨ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਨਵੇਂ ਚੁਣੇ ਚੇਅਰਪਰਸਨ ਸਵਿੰਦਰ ਕੌਰ ਗੱਗੋਮਾਹਲ ਅਤੇ ਵਾਈਸ ਚੇਅਰਮੈਨ ਸਰਪੰਚ ਸਰਬਜੀਤ ਸਿੰਘ ਚੱਕ ਔਲ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਨੂੰ ਸਿਰੋਪਾਓ ਅਤੇ ਹਾਰ ਪਾ ਕੇ ਸਨਮਾਨਿਤ ਕੀਤਾ | ਇਸ ਦੌਰਾਨ ਧਾਲੀਵਾਲ ਨੇ ਦੱਸਿਆ ਕਿ ਬਲਾਕ ਸੰਮਤੀ ਅਜਨਾਲਾ ਦੇ ਅਹੁਦੇਦਾਰਾਂ ਦੀ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਕੇਂਦਰ ਅਤੇ ਰਾਜ ਸਰਕਾਰ ਵਲੋਂ ਬਲਾਕ ਸੰਮਤੀ ਨੂੰ ਆਉਣ ਵਾਲੀਆਂ ਸਾਰੀਆਂ ਗ੍ਰਾਂਟਾਂ ਦੀ ਵਰਤੋਂ ਸਹੀ ਢੰਗ ਨਾਲ ਹੋਣ ਤੋਂ ਬਾਅਦ ਪਿੰਡਾਂ ਦੇ ਵਿਕਾਸ ਕਾਰਜਾਂ ਵਿਚ ਹੋਰ ਤੇਜੀ ਆਵੇਗੀ | ਇਸ ਮੌਕੇ ਚੇਅਰਪਰਸਨ ਸਵਿੰਦਰ ਕੌਰ ਅਤੇ ਵਾਈਸ ਚੇਅਰਮੈਨ ਸਰਪੰਚ ਸਰਬਜੀਤ ਸਿੰਘ ਨੇ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਸਮੇਤ ਸਮੁੱਚੀ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜੋ ਜਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ 'ਆਪ' ਸਿੱਖਿਆ ਵਿੰਗ ਦੇ ਜ਼ਿਲ੍ਹਾ ਕੋਆਰਡੀਨੇਟਰ ਅਮਨਦੀਪ ਕੌਰ ਧਾਲੀਵਾਲ, ਖੁਸ਼ਪਾਲ ਸਿੰਘ ਧਾਲੀਵਾਲ, ਬੀ.ਡੀ.ਪੀ.ਓ. ਅਜਨਾਲਾ ਸਿਤਾਰਾ ਸਿੰਘ ਵਿਰਕ, ਓ. ਐਸ. ਡੀ. ਗੁਰਜੰਟ ਸਿੰਘ ਸੋਹੀ, ਚੇਅਰਮੈਨ ਬਲਦੇਵ ਸਿੰਘ ਬੱਬੂ ਚੇਤਨਪੁਰਾ, 'ਆਪ' ਸ਼ਹਿਰੀ ਅਜਨਾਲਾ ਦੇ ਪ੍ਰਧਾਨ ਅਮਿਤ ਔਲ, ਸਰਪੰਚ ਨਿਰਮਲ ਸਿੰਘ ਪਹਿਲਵਾਨ ਹਰੜ ਭੂਰੇਗਿੱਲ, ਸਰਪੰਚ ਸ਼ੇਰ ਸਿੰਘ ਅਵਾਣ, ਗੁਰਸਾਹਿਬ ਸਿੰਘ ਪਹਿਲਵਾਨ, ਲਵਪ੍ਰੀਤ ਸਿੰਘ ਭੂਰੇਗਿੱਲ, ਬਲਾਕ ਸੰਮਤੀ ਮੈਂਬਰ ਲਵਕਰਨ ਸਿੰਘ ਭੱਖਾ, ਰਣਜੀਤ ਸਿੰਘ ਸਾਹੋਵਾਲ, ਸੇਮਾ ਸਿੰਘ, ਕਸ਼ਮੀਰ ਸਿੰਘ, ਚਰਨਜੀਤ ਕੌਰ, ਗੁਰਪ੍ਰੀਤ ਸਿੰਘ, ਕਰਮਜੀਤ ਕੌਰ, ਹਰਪ੍ਰੀਤ ਕੌਰ, ਰਾਜਵਿੰਦਰ ਕੌਰ, ਹਰਜੋਤ ਕੌਰ, ਜੋਗਿੰਦਰ ਕੌਰ, ਕਰਨਬੀਰ ਸਿੰਘ, ਸੁਖਜਿੰਦਰ ਕੌਰ ਪਲਵਿੰਦਰ ਕੌਰ (ਸਾਰੇ ਬਲਾਕ ਸੰਮਤੀ ਮੈਂਬਰ), ਸਰਪੰਚ ਮਨਜਿੰਦਰ ਸਿੰਘ ਸੈਦੋਗਾਜ਼ੀ, ਪ੍ਰਧਾਨ ਸਾਹਿਬ ਸਿੰਘ ਫੌਜੀ ਰਾਏਪੁਰ ਕਲਾਂ, ਭੁਪਿੰਦਰ ਸਿੰਘ ਮਾਣਾ ਨਾਨਕਪੁਰਾ ਥੇਹ, ਜੇ.ਪੀ. ਕੋਟ ਰਜਾਦਾ, ਸਰਪੰਚ ਜਸਬੀਰ ਸਿੰਘ ਬਾਜਵਾ, ਗੁਰਨਾਮ ਸਿੰਘ ਕਮੀਰਪੁਰਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਬਾਜਪੁਰਾ ਬਣੇ ਬਲਾਕ ਸੰੰਮਤੀ ਹਰਸਾ ਛੀਨਾ ਦੇ ਚੇਅਰਮੈਨ, ਨਾਨਕੀ ਕੌਰ ਬਣੇ ਉੱਪ ਚੇਅਰਮੈਨ * 2027 'ਚ ਸੂਬੇ ਅੰਦਰ ਮੁੜ... ਅਗਲੀ ਖ਼ਬਰ ਡ੍ਰੀਮ ਸਿਟੀ, ਮਾਨਾਂਵਾਲਾ ਵਿਚ ਧੂਮ ਧਾਮ ਤੇ ਉਤਸ਼ਾਹ ਨਾਲ ਮਨਾਇਆ ਹੋਲੀ ਦਾ ਤਿਉਹਾਰ
Ad Position 24