ਮਾਨਾਂਵਾਲਾ, 5 ਮਾਰਚ (ਗੁਰਦੀਪ ਸਿੰਘ ਨਾਗੀ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਡਰੀਮ ਸਿਟੀ, ਮਾਨਾਂਵਾਲਾ ਅੰਮਿ੍ਤਸਰ ਵਿਖੇ ਹੋਲੀ ਦਾ ਤਿਉਹਾਰ ਧੂਮ ਧਾਮ, ਉਤਸ਼ਾਹ ਅਤੇ ਚਾਵਾਂ ਨਾਲ ਮਨਾਇਆ ਗਿਆ | ਸਵੇਰ ਤੋਂ ਹੀ ਕਾਲੋਨੀ ਦੇ ਵਸਨੀਕ, ਮਹਿਲਾਵਾਂ ਅਤੇ ਬੱਚੇ ਮਿੱਥੇ ਸਥਾਨ 'ਤੇ ਪਹੁੰਚਣੇ ਸ਼ੁਰੂ ਹੋ ਗਏ ਅਤੇ ਸਭ ਨੇ ਇਕ-ਦੂਜੇ ਨੂੰ ਰੰਗ ਤੇ ਗੁਲਾਲ ਲਗਾ ਕੇ ਪਿਆਰ, ਭਾਈਚਾਰੇ ਅਤੇ ਏਕਤਾ ਦਾ ਸੁਨੇਹਾ ਦਿੱਤਾ | ਇਸ ਮੌਕੇ ਹਲਕਾ ਅਟਾਰੀ ਦੇ ਵਿਧਾਇਕ ਜਸਵਿੰਦਰ ਸਿੰਘ ਅਟਾਰੀ ਦੇ ਸਪੱੁਤਰ ਜੇਪੀ ਸਿੰਘ ਅਟਾਰੀ ਅਤੇ ਉਨ੍ਹਾਂ ਦੀ ਧਰਮਪਤਨੀ ਪਰਵਿੰਦਰ ਕੌਰ (ਏ. ਡੀ. ਸੀ. ਪੀ. ਅੰਮਿ੍ਤਸਰ) ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਇਲਾਕਾ ਨਿਵਾਸੀਆਂ ਨੂੰ ਹੋਲੀ ਦੀ ਵਧਾਈ ਦਿੱਤੀ | ਇਸ ਮੌਕੇ ਡਾ. ਗੁਰਪੁਰਨ ਬੰਸਲ, ਡਾ. ਸੁਰਜ ਸ਼ੂਰ, ਡਾ. ਪਸਰੀਚਾ, ਅਮਨ ਸੂਦ, ਰਾਜਿੰਦਰ ਠਾਕੁਰ, ਦਿਲਾਵਰ ਸਿੰਘ, ਡਾ. ਗਾਇਤਰੀ ਸ਼ੂਰ, ਰਾਧਿਕਾ ਸ਼ਾਰਦਾ, ਸਚਿਨ ਸ਼ਾਰਦਾ, ਅਨਿਲ ਹੰਦਾ, ਰਿਸ਼ੀ ਚੋਪੜਾ, ਰਾਜੂ ਕਪੂਰ, ਅਮਰਦੀਪ ਸਿੰਘ, ਕਰਨ ਸ਼ੂਰ, ਰਾਕੇਸ਼ ਸ਼ੂਰ, ਮਨਪ੍ਰੀਤ ਸਿੰਘ, ਭੂਪਿੰਦਰ ਸਿੰਘ, ਜੇਪੀ ਸ਼ੂਰ, ਹਰਿੰਦਰ ਅਗਰਵਾਲ, ਚੰਦਰ ਅਗਰਵਾਲ, ਰਿਕੀ ਸੰਧੂ ਸਮੇਤ ਹੋਰ ਵੀ ਪਤਵੰਤੇ ਸੱਜਣ ਹਾਜ਼ਰ ਸਨ | ਇਸ ਦੌਰਾਨ ਸਭ ਲਈ ਮੁਫ਼ਤ ਰੰਗ-ਗੁਲਾਲ, ਡੀ. ਜੇ. ਅਤੇ ਖਾਣੇ ਦਾ ਪ੍ਰਬੰਧ ਕੀਤਾ ਗਿਆ |