23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਜਥੇ. ਬਾਬਾ ਮੇਜਰ ਸਿੰਘ ਸੋਢੀ ਵਲੋਂ ਸਿੱਖ ਕੌਂਮ ਨੂੰ ਏਕੇ ਦੀ ਅਪੀਲ, ਸਿੱਖ ਸੰਸਥਾਵਾਂ ਨੂੰ ਆਪਸੀ ਮਤਭੇਦ ਛੱਡ ਸੰਗਠਿਤ ਹੋਣ ਦਾ ਦਿੱਤਾ ਹੋਕਾ

Ad Position 21
No active advertisement
ਅਜੀਤ ਡੈਸਕ 06-03-2026
ਨਵਾਂ ਪਿੰਡ, 5 ਮਾਰਚ (ਜਸਪਾਲ ਸਿੰਘ)-ਦਸਮੇਸ਼ ਤਰਨਾ ਦਲ ਦੇ ਮੁੱਖੀ ਜਥੇ. ਬਾਬਾ ਮੇਜਰ ਸਿੰਘ ਸੋਢੀ ਨੇ ਸਿੱਖ ਕੌਂਮ ਦੇ ਨਾਮ ਅਪੀਲ ਜਾਰੀ ਕਰਦਿਆਂ ਉਨ੍ਹਾਂ ਸਿੱਖ ਸੰਸਥਾਵਾਂ, ਸੰਪ੍ਰਦਾਵਾਂ, ਜਥੇਬੰਦੀਆਂ, ਫੈਡਰੇਸ਼ਨਾਂ, ਧਰਮ ਪ੍ਰਚਾਰ ਕਮੇਟੀਆਂ ਆਦਿ ਤੇ ਨਿੰਹਗ ਸਿੰਘ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਕੌਮ ਦੀ ਭਲਾਈ ਲਈ ਸੰਗਠਿਤ ਹੋਣ | ਜਥੇ. ਸੋਢੀ ਨੇ ਕਿਹਾ ਕਿ ਸੂਬੇ 'ਚ ਵਿਰਚਨ ਵਾਲੀਆਂ ਸਿੱਖ ਸੋਚ ਨੂੰ ਸਮਰਪਿਤ ਸੰਸਥਾਂਵਾਂ ਜਾਤੀ ਤੇ ਵਿਚਾਰਕ ਮਤਭੇਦ ਅਤੇ ਆਪਸੀ ਵੱਖਰੇਵੇਂ ਤਿਆਗ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਹੇਠ ਇਕੱਤਰ ਹੋਣ | ਉਨ੍ਹਾਂ ਸਿੱਖ ਕੌਂਮ ਦੇ ਮਜ਼ਬੂਤ ਆਧਾਰ ਲਈ ਸਿੱਖੀ ਦੇ ਹਰਿਆਵਲ ਦਸਤੇ ਵਜੋਂ ਵਿਚਰਨ ਵਾਲੀਆਂ ਧਿਰਾਂ ਨੂੰ ਏਕੇ ਦੇ ਹੋਕੇ 'ਤੇ ਅਮਲ ਕਰਨ ਲਈ ਆਖਿਆ | ਉਨ੍ਹਾਂ ਇਸ ਗੱਲ 'ਤੇ ਚਿੰਤਾ ਪ੍ਰਗਟਾਈ ਕਿ ਇਤਿਹਾਸਕ ਤੇ ਮਿਥਹਾਸਿਕ ਪ੍ਰੋਗਰਾਮਾਂ, ਮੇਲਿਆਂ, ਤਿਉਹਾਰਾਂ ਤੇ ਰਾਜਨੀਤਕ ਕਾਨਫਰੰਸਾਂ ਕਰਨ ਵਾਲੀਆਂ ਖੇਤਰੀਆਂ ਪਾਰਟੀ ਦੀ ਲੀਡਰਸ਼ਿਪ ਪ੍ਰੇਰਨਾਦਾਇਕ ਤੇ ਸਿੱਖ ਕੌਂਮ ਨੂੰ ਸੰਗਠਿਤ ਸ਼ਕਤੀ ਵਜੋਂ ਉਤਪਨ ਕਰਨ ਵਾਲੇ ਪ੍ਰਸਤਾਵ ਮੁੱਦੇ 'ਤੇ ਕਦੇ ਵੀ ਹਾਂ ਪੱਖੀ ਹੁੰਗਾਰਾਂ ਨਹੀਂ ਦਿੰਦੀਆਂ | ਉਨ੍ਹਾਂ ਕਿਹਾ ਸਿੱਖ ਸਮਾਜ ਦੇ ਤਖ਼ਤ ਸਾਹਿਬਾਨਾ ਤੇ ਖਾਸ਼ ਕਰਕੇ ਸਰਬਉੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਕੌਮ ਦੇ ਹਿੱਤ 'ਚ ਦਸ਼ਮੇਸ਼ ਤਰਨਾ ਦਲ ਅਪੀਲ ਕਰਦਾ ਹੈ ਕਿ ਸਮੁੱਚੇ ਸਿੱਖ ਸਮਾਜ ਦੀ ਯੋਗ ਅਗਵਾਈ ਕਰਨ ਦੇ ਲਈ ਉਹ ਸੰਦੇਸ਼ ਜਾਰੀ ਕਰਨ | ਉਨ੍ਹਾਂ ਰਸਮੀਂ ਤੌਰ 'ਤੇ ਇਹ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਅਗਵਾਈ ਹੇਠ ਇਕ ਵਫਦ ਬਹੁਤ ਜਲਦੀ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਮਿਲਕੇ ਇੱਕ ਮੈਮੋਰੰਡਮ ਸੌਂਪੇਗਾ | ਜਿਸ ਦੇ ਮਾਧਿਆਮ ਰਾਹੀਂ ਸਿੱਖ ਕੌਂਮ ਦੀ ਚੜ੍ਹਦੀ ਕਲਾ ਲਈ ਤੇ ਰਵਾਇਤੀ ਪ੍ਰੰਪਰਾਵਾਂ ਅਤੇ ਗੁਰਮਿਤ ਮਰਿਯਾਦਾਵਾਂ ਦੀ ਬਹਾਲੀ ਨੂੰ ਯਕੀਨੀ ਬਣਾਉਂਣ ਲਈ ਅਪੀਲ ਕਰਾਂਗੇ |
Ad Position 22
No active advertisement
ਪਿਛਲੀ ਖ਼ਬਰ ਡ੍ਰੀਮ ਸਿਟੀ, ਮਾਨਾਂਵਾਲਾ ਵਿਚ ਧੂਮ ਧਾਮ ਤੇ ਉਤਸ਼ਾਹ ਨਾਲ ਮਨਾਇਆ ਹੋਲੀ ਦਾ ਤਿਉਹਾਰ ਅਗਲੀ ਖ਼ਬਰ ਅਮਰੀਕ ਸਿੰਘ ਸੋਢੀ ਚੇਅਰਮੈਨ ਅਤੇ ਰਵਿੰਦਰ ਸਿੰਘ ਵਾਈਸ ਚੇਅਰਮੈਨ ਬਣੇ <br/>
Ad Position 24