ਟਾਹਲੀ ਸਾਹਿਬ, 5 ਮਾਰਚ (ਵਿਨੋਦ ਭੀਲੋਵਾਲ)-ਵਿਧਾਨ ਸਭਾ ਹਲਕਾ ਮਜੀਠਾ ਦੇ ਬਲਾਕ ਮਜੀਠਾ-2 ਦੀ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ ਐੱਸ.ਡੀ.ਐੱਮ. ਮਜੀਠਾ ਰਜਨੀਸ਼ ਅਰੋੜਾ ਅਤੇ ਬੀ.ਡੀ.ਪੀ.ਓ. ਅਮਨਦੀਪ ਸਿੰਘ ਮੰਨਣ ਦੀ ਹਾਜ਼ਰੀ ਵਿਚ ਹੋਈ | ਇਸ ਚੋਣ ਵਿਚ ਬਲਾਕ ਮਜੀਠਾ 2 ਦੇ ਸਮੂਹ ਮੈਂਬਰਾਂ ਦੇ ਬਹੁਮਤ ਨਾਲ 'ਆਪ' ਪਾਰਟੀ ਦੇ ਬਲਾਕ ਸੰਮਤੀ ਮੈਂਬਰ ਸਿੰਕਦਰ ਸਿੰਘ ਖਿਦੋਵਾਲੀ ਨੂੰ ਉਪ ਚੇਅਰਮੈਨ ਵਜੋਂ ਨਾਮਜ਼ਦ ਕੀਤਾ ਗਿਆ | ਉਪ ਚੇਅਰਮੈਨ ਬਣਨ ਤੇ ਖਿਦੋਵਾਲੀ ਨੇ 'ਆਪ' ਪਾਰਟੀ ਦੀ ਹਾਈ ਕਮਾਨ ਤੇ ਮਜੀਠਾ ਹਲਕੇ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਤਲਬੀਰ ਸਿੰਘ ਗਿੱਲ ਵਲੋਂ ਮੈਨੂੰ ਸੌਂਪੀ ਜ਼ੁੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕਰਾਂਗਾ ਅਤੇ ਬਲਾਕ ਅਧੀਨ ਆਉਂਦੇ ਪਿੰਡਾਂ ਦਾ ਵਿਕਾਸ ਕਾਰਜ ਕਰਵਾਉਣ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ | ਇਸ ਮੌਕੇ ਬਲਬੀਰ ਸਿੰਘ ਬੋਪਾਰਾਏ, ਸਤਬੀਰ ਸਿੰਘ ਪੰਨੂ, ਗੁਰਜੰਟ ਸਿੰਘ, ਲਵਪ੍ਰੀਤ ਸਿੰਘ, ਬਿਕਰਮ ਸਿੰਘ ਮੈਂਬਰ, ਬਿਕਰਮਜੀਤ ਸਿੰਘ ਮੈਂਬਰ, ਬਲਵਿੰਦਰ ਸਿੰਘ ਮੈਂਬਰ, ਸਾਬਕਾ ਮੈਂਬਰ ਸਵਿੰਦਰ ਸਿੰਘ ਸਾਬਕਾ ਮੈਂਬਰ, ਸੁੱਚਾ ਸਿੰਘ, ਗੁਰਵਿੰਦਰ ਸਿੰਘ, ਜਗਦੀਸ਼ ਸਿੰਘ ਸਰਪੰਚ, ਬਲਾਕਾ ਸਿੰਘ ਤੇ ਮਹਿਤਾਬ ਸਿੰਘ ਫੌਜੀ ਸਮੇਤ ਵੱਡੀ ਗਿਣਤੀ ਵਿਚ ਵਰਕਰ ਨਾਲ ਸਨ |