23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਰਾਜੀਵ ਮਦਾਨ ਰਾਜਾ ਦਾ ਪੰਚਾਇਤ ਵਿਕਾਸ ਸਕੱਤਰ ਯੂਨੀਅਨ ਵਲੋਂ ਸਨਮਾਨ

Ad Position 21
No active advertisement
ਅਜੀਤ ਡੈਸਕ 06-03-2026
ਅਜਨਾਲਾ, 5 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਚਰਨਛੋਹ ਪ੍ਰਾਪਤ ਧਰਤੀ ਰਮਦਾਸ (ਅਜਨਾਲਾ) ਦੇ ਜੰਮਪਲ ਉੱਘੇ ਸਮਾਜ ਸੇਵਕ, ਕਾਨੂੰਨੀ ਮਾਹਿਰ ਅਤੇ ਹੁਣ ਡਿਪਟੀ ਐਡਵੋਕੇਟ ਜਨਰਲ ਪੰਜਾਬ ਵਜੋਂ ਸੇਵਾਵਾਂ ਨਿਭਾਅ ਰਹੇ ਐਡਵੋਕੇਟ ਰਾਜੀਵ ਮਦਾਨ ਰਾਜਾ ਨੂੰ ਪੰਚਾਇਤ ਵਿਕਾਸ ਸਕੱਤਰ ਯੂਨੀਅਨ ਵਲੋਂ ਕਰਵਾਏ ਗਏ ਰਾਜ ਪੱਧਰੀ ਸਮਾਰੋਹ ਦੌਰਾਨ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਵਲੋਂ ਸਨਮਾਨਿਤ ਕੀਤਾ ਗਿਆ | ਦੱਸ ਦੇਈਏ ਕਿ ਐਡਵੋਕੇਟ ਰਾਜੀਵ ਮੈਦਾਨ ਰਾਜਾ ਆਪਣੀਆਂ ਕਾਨੂੰਨੀ ਪੇਸ਼ੇਵਰ/ਸਲਾਹਕਾਰ ਸੇਵਾਵਾਂ ਦੇਣ ਤੋਂ ਇਲਾਵਾ, ਸਰਹੱਦੀ ਖੇਤਰ ਵਿਚ ਸਮਾਜਿਕ ਜਾਗਰੂਕਤਾ ਪੈਦਾ ਕਰਨ ਦੇ ਨਾਲ-ਨਾਲ ਨੌਜਵਾਨਾਂ ਨੂੰ ਸ਼ਕਤੀਸ਼ਾਲੀ ਬਣਾ ਰਹੇ ਹਨ ਅਤੇ ਯੁਵਕ ਸੇਵਾਵਾਂ ਵਿਭਾਗ, ਪੰਜਾਬ ਨਾਲ ਸਬੰਧਿਤ ਇੱਕ ਯੂਥ ਵੈੱਲਫੇਅਰ ਕਲੱਬ ਵੀ ਚਲਾ ਰਹੇ ਹਨ, ਉਨ੍ਹਾਂ ਨੂੰ ਸਟੇਟ ਐਵਾਰਡ 2025 ਵੀ ਪੰਜਾਬ ਸਰਕਾਰ ਵਲੋਂ ਮਿਲ ਚੁੱਕਾ ਹੈ | ਇਸ ਸਮਾਗਮ ਵਿਚ ਪੰਚਾਇਤ ਵਿਕਾਸ ਸਕੱਤਰ ਯੂਨੀਅਨ ਦੇ ਸਰਪ੍ਰਸਤ ਜਸਪਾਲ ਸਿੰਘ ਬਾਠ, ਚੇਅਰਮੈਨ ਭੁਪਿੰਦਰ ਸਿੰਘ ਚੀਮਾ ਅਤੇ ਖ਼ਜ਼ਾਨਚੀ ਹਰਦੀਪ ਸਿੰਘ ਸਮੇਤ ਹੋਰ ਅਹੁਦੇਦਾਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਰਸੂਲਪੁਰ ਖੁਰਦ ਵਿਖੇ ਸਾਲਾਨਾ ਸਿਮਰਨ ਅਭਿਆਸ ਸਮਾਗਮ ਮਨਾਇਆ ਅਗਲੀ ਖ਼ਬਰ ਸਿੰਕਦਰ ਸਿੰਘ ਖਿਦੋਵਾਲੀ ਨੂੰ ਬਲਾਕ ਮਜੀਠਾ-2 ਦੇ ਬਲਾਕ ਸੰਮਤੀ ਦਾ ਉਪ ਚੇਅਰਮੈਨ ਬਣਾਇਆ
Ad Position 24