23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਰਸੂਲਪੁਰ ਖੁਰਦ ਵਿਖੇ ਸਾਲਾਨਾ ਸਿਮਰਨ ਅਭਿਆਸ ਸਮਾਗਮ ਮਨਾਇਆ

Ad Position 21
No active advertisement
ਅਜੀਤ ਡੈਸਕ 06-03-2026
ਤਰਸਿੱਕਾ, 5 ਮਾਰਚ (ਅਤਰ ਸਿੰਘ ਤਰਸਿੱਕਾ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਰਸੂਲਪੁਰ ਖੁਰਦ ਨਜ਼ਦੀਕ ਤਰਸਿੱਕਾ ਵਿਖੇ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਬਾਨੀ ਬ੍ਰਹਮ ਗਿਆਨ ਕੇਂਦਰ ਮੋਗਾ ਤੇ ਭਾਈ ਦਲਬੀਰ ਸਿੰਘ ਤਰਮਾਲਾ ਵਾਲੇ ਗੁਰਦੁਆਰਾ ਪ੍ਰਭ ਮਿਲਨੇ ਕਾ ਚਾਉ ਮੋਗਾ ਵਲੋਂ ਮਿਤੀ ਦੋ, ਤਿੰਨ ਤੇ ਚਾਰ ਮਾਰਚ ਨੂੰ ਤਿੰਨ ਰੋਜ਼ਾ ਸਾਲਾਨਾ ਸਿਮਰਨ ਅਭਿਆਨ ਸਮਾਗਮ ਇਲਾਕੇ ਦੀ ਸਾਧ ਸੰਗਤ ਦੇ ਵਿਸ਼ੇਸ਼ ਸਹਿਯੋਗ ਨਾਲ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਸਮਾਗਮ 'ਚ ਗੁਰਦੁਆਰਾ ਪ੍ਰਭ ਮਿਲਨੇ ਕਾ ਚਾਉ ਮੋਗਾ ਵਲੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਕੀਰਤਨੀ ਜਥੇ, ਢਾਡੀ ਤੇ ਕਥਾਵਾਚਕਾਂ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਰਾਹੀਂ ਗੁਰੂ ਚਰਨਾਂ ਨਾਲ ਜੋੜਿਆ | ਇਸ ਸਮਾਗਮ 'ਚ ਭਾਈ ਦਲਬੀਰ ਸਿੰਘ ਤਰਮਾਲਾਂ ਵਾਲੇ ਗੁਰਦੁਆਰਾ ਪ੍ਰਭ ਮਿਲਨੇ ਕਾ ਚਾਉ ਮੋਗਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਇਸ ਸਿਮਰਨ ਅਭਿਆਨ ਸਮਾਗਮ 'ਚ ਤਿੱਨੇ ਦਿਨ ਇਲਾਕੇ ਦੀ ਵੱਡੀ ਗਿਣਤੀ 'ਚ ਸਾਧ ਸੰਗਤ ਨੇ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ |
Ad Position 22
No active advertisement
ਪਿਛਲੀ ਖ਼ਬਰ ਨੰਬਰਦਾਰ ਕੁਲਵਿੰਦਰ ਸਿੰਘ ਮਾਹਲ ਨਮਿਤ ਸ਼ਰਧਾਂਜਲੀ ਸਮਾਰੋਹ ਅਗਲੀ ਖ਼ਬਰ ਰਾਜੀਵ ਮਦਾਨ ਰਾਜਾ ਦਾ ਪੰਚਾਇਤ ਵਿਕਾਸ ਸਕੱਤਰ ਯੂਨੀਅਨ ਵਲੋਂ ਸਨਮਾਨ
Ad Position 24