ਗੱਗੋਮਾਹਲ, 5 ਮਾਰਚ (ਬਲਵਿੰਦਰ ਸਿੰਘ ਸੰਧੂ)-ਬੀਤੇ ਦਿਨੀਂ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਦੇ ਬਲਾਕ ਆਗੂ ਤੇ ਸ਼੍ਰੋਮਣੀ ਕਮੇਟੀ ਵਲੋਂ ਗੁਰਦੁਆਰਾ ਤਪ ਅਸਥਾਨ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਦੇ ਇੰਚਾਰਜ ਨੰਬਰਦਾਰ ਕੁਲਵਿੰਦਰ ਸਿੰਘ ਮਾਹਲ ਨਮਿਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਜਨਮ ਅਸਥਾਨ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਗੱਗੋਮਾਹਲ ਵਿਖੇ ਕਰਵਾਇਆ ਗਿਆ | ਪਾਠ ਦੇ ਭੋਗ ਉਪਰੰਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ ਗੁਰਦੁਆਰਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿਚ ਕਰਵਾਏ ਗਏ | ਭਾਈ ਅਨੋਖ ਸਿੰਘ ਰਾਗੀ ਦੇ ਜਥੇ ਵਲੋਂ ਵਿਰਾਗਮਈ ਕੀਰਤਨ ਕੀਤਾ ਗਿਆ ਜਦੋਂ ਕਿ ਗਿਆਨੀ ਬਲਕਾਰ ਸਿੰਘ ਕਥਾ ਵਾਚਕ ਵਲੋਂ ਕਥਾ ਕਰਕੇ ਸੰਗਤਾਂ ਨੂੰ ਜਨਮ ਮੌਤ ਬਾਰੇ ਚਾਨਣਾ ਪਾਇਆ | ਅੰਤਿਮ ਅਰਦਾਸ ਗਿਆਨੀ ਹਰਮਨਪ੍ਰੀਤ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਪਹੁਵਿੰਡ ਵਾਲਿਆ ਵਲੋਂ ਕੀਤੀ ਗਈ | ਸ਼ਰਧਾਂਜਲੀ ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਅਮਰੀਕ ਸਿੰਘ ਵਿਛੋਆ ਵਲੋਂ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਉਨ੍ਹਾਂ ਦੇ ਬੇਟੇ ਨੂੰ ਸ਼੍ਰੋਮਣੀ ਕਮੇਟੀ 'ਚ ਨੌਕਰੀ ਦਿੱਤੀ ਜਾਵੇਗੀ | ਉਨ੍ਹਾਂ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਸੂਬਾ ਪ੍ਰਧਾਨ ਪਲਵਿੰਦਰ ਸਿੰਘ ਮਾਹਲ, ਸਰਪੰਚ ਗੁਰਜੰਟ ਸਿੰਘ ਕੋਟਲੀ, ਕਿਸਾਨ ਮਜਦੂਰ ਸੰਘਰਸ਼ ਕਮੇਟੀ ਤੋਂ ਗੁਰਦੇਵ ਸਿੰਘ ਵਲੋਂ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਮੌਕੇ ਸਰਵਨ ਸਿੰਘ, ਬਿੱਟਾ ਮਾਹਲ, ਜਸਵਿੰਦਰ ਸਿੰਘ ਚਾੜਪੁਰ, ਮੈਨੇਜਰ ਗੁਰਦੁਆਰਾ ਸਮਾਧ ਬਾਬਾ ਬੁੱਢਾ ਸਾਹਿਬ ਹਰਪ੍ਰੀਤ ਸਿੰਘ ਰੰਧਾਵਾ, ਪਰਮਜੀਤ ਸਿੰਘ ਕੋਟ, ਰਣਜੀਤ ਸਿੰਘ ਰਾਣਾ, ਬੱਲ ਸੂਫੀਆ, ਸਤਨਾਮ ਸਿੰਘ ਕੋਟਲਾ, ਹਰਵਿੰਦਰ ਸਿੰਘ ਬੰਬ, ਗੁਰਵਿੰਦਰ ਸਿੰਘ ਬੰਬ, ਗੁਰਮੀਤ ਸਿੰਘ ਹੈਪੀ, ਨਿਰਮਲ ਸਿੰਘ ਕਲੇਰ, ਗੁਰਪਿੰਦਰ ਸਿੰਘ, ਜਗਦੀਪ ਸਿੰਘ, ਬਲਬੀਰ ਸਿੰਘ, ਮਹਿਤਾਬ ਸਿੰਘ, ਹਰਪ੍ਰੀਤ ਸਿੰਘ, ਹਰਦੀਪ ਸਿੰਘ ਖਿਆਲਾ, ਗੁਰਜੰਟ ਸਿੰਘ ਸੁਲਤਾਨ ਮਾਹਲ, ਮੰਗਲ ਸਿੰਘ, ਸ਼੍ਰੋਮਣੀ ਕਮੇਟੀ ਵਲੋਂ ਹਰਪਾਲ ਸਿੰਘ, ਸਵਿੰਦਰ ਸਿੰਘ ਖਜ਼ਾਨਚੀ, ਤਜਿੰਦਰ ਸਿੰਘ, ਸਾਧੂ ਸਿੰਘ ਮੁਖਤਿਆਰੇਆਮ, ਜਸਬੀਰ ਸਿੰਘ, ਸਟੋਰਕੀਪਰ ਕੁਲਜੀਤ ਸਿੰਘ ਹਾਜ਼ਰ ਸਨ | ਸੇਵਕ ਜਥਾ ਇਸਨਾਨ ਵਲੋਂ ਮਹਿਰੂਮ ਨੰਬਰਦਾਰ ਕੁਲਵਿੰਦਰ ਸਿੰਘ ਦੇ ਪੁੱਤਰ ਗੁਰਪ੍ਰੀਤ ਸਿੰਘ ਨੂੰ ਦਸਤਾਰ ਭੇਟ ਕੀਤੀ, ਸ਼੍ਰੋਮਣੀ ਕਮੇਟੀ ਵਲੋਂ ਮੈਨੇਜਰ ਹਰਪ੍ਰੀਤ ਸਿੰਘ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਵਲੋਂ ਆਗੂਆਂ ਨੇ ਗੁਰਪ੍ਰੀਤ ਸਿੰਘ ਨੂੰ ਦਸਤਾਰਾਂ ਭੇਟ ਕੀਤੀਆਂ |