ਅਜਨਾਲਾ, 5 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਸਥਾਨਕ ਸ਼ਹਿਰ ਦੇ ਗੁਰਦੁਆਰਾ ਕਲਗ਼ੀਧਰ ਸਾਹਿਬ ਵਿਖੇ ਸਾਬਕਾ ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ ਦੀ ਧਰਮ-ਪਤਨੀ ਡਾ. ਅਵਤਾਰ ਕੌਰ ਅਜਨਾਲਾ ਅਤੇ ਬੀਬੀ ਕੁਲਵੰਤ ਕੌਰ ਅਜਨਾਲਾ ਦੀ ਸਾਂਝੀ ਅਗਵਾਈ ਹੇਠ ਸੰਗਤਾਂ ਦੇ ਸਹਿਯੋਗ ਨਾਲ ਹੋਲੇ ਮਹੱਲੇ ਨੂੰ ਸਮਰਪਿਤ 5 ਰੋਜ਼ਾ ਗੁਰਮਤਿ ਸਮਾਗਮ ਕਰਵਾਇਆ ਗਿਆ | ਪੰਜ ਦਿਨ ਚੱਲੇ ਇਸ ਗੁਰਮਤਿ ਸਮਾਗਮ ਦੌਰਾਨ ਸ੍ਰੀ ਸੁਖਮਨੀ ਸਾਹਿਬ ਅਤੇ ਸ੍ਰੀ ਚੌਪਈ ਸਾਹਿਬ ਦੇ ਪਾਠ ਉਪਰੰਤ ਰਾਗੀ ਭੈਣ ਗੁਰਪ੍ਰੀਤ ਸਿੰਘ ਕੌਰ ਜੀ ਦੇ ਜਥੇ ਵਲੋਂ ਸੰਗਤਾਂ ਨਾਲ ਇਲਾਹੀ ਬਾਣੀ ਦੇ ਕੀਰਤਨ ਦੀ ਸਾਂਝ ਪਾਈ | ਸਮਾਗਮ ਦੇ ਅੰਤ ਵਿਚ ਡਾ. ਅਵਤਾਰ ਕੌਰ ਅਜਨਾਲਾ ਅਤੇ ਬੀਬੀ ਕੁਲਵੰਤ ਕੌਰ ਵਲੋਂ ਰਾਗੀ ਭੈਣ ਗੁਰਪ੍ਰੀਤ ਕੌਰ ਦੇ ਜਥੇ ਨੂੰ ਗੁਰੂ ਘਰ ਦੀ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਗੁਰਦੁਆਰਾ ਕਲਗ਼ੀਧਰ ਸਾਹਿਬ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਭੁਪਿੰਦਰ ਸਿੰਘ ਨਿੱਝਰ, ਮੱਛੀ ਪਾਲਣ ਵਿਭਾਗ ਦੇ ਸਹਾਇਕ ਡਾਇਰੈਕਟਰ ਗੁਰਬੀਰ ਸਿੰਘ ਅਰੋੜਾ, ਭਾਈ ਗਰੀਬ ਸਿੰਘ ਨਿੱਝਰ, ਰਾਜਬੀਰ ਸਿੰਘ, ਕੇਵਲ ਸਿੰਘ ਬਾਠ, ਰਜਿੰਦਰ ਸਿੰਘ ਬਾਠ, ਬਲਦੇਵ ਸਿੰਘ ਬੋਰਾਂਵਾਲੇ, ਜਸਵਿੰਦਰ ਸਿੰਘ ਜੱਸ ਚਾਵਲਾ ਸਾਬਕਾ ਕੌਂਸਲਰ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਪ੍ਰਧਾਨ ਭਾਈ ਅਜੀਤ ਸਿੰਘ ਚਾਵਲਾ, ਡਾ: ਪਰਮਜੀਤ ਸਿੰਘ ਅਰੋੜਾ, ਮੁੱਖ ਗ੍ਰੰਥੀ ਬਾਬਾ ਗੁਰਮੁਖ ਸਿੰਘ, ਡਾ. ਕੁਲਵਿੰਦਰ ਸਿੰਘ, ਜਸਪਾਲ ਸਿੰਘ ਨਿੱਝਰ, ਨੰਬਰਦਾਰ ਬਖ਼ਸ਼ੀਸ਼ ਸਿੰਘ, ਅਵਤਾਰ ਸਿੰਘ, ਨਿਰਮਲ ਸਿੰਘ, ਅਮਰੀਕ ਸਿੰਘ, ਕੁਲਵੰਤ ਸਿੰਘ, ਅਰਸ਼ਦੀਪ ਸਿੰਘ ਅਤੇ ਅਮਰਜੀਤ ਸਿੰਘ ਆਦਿ ਹਾਜ਼ਰ ਸਨ |