ਨੰਗਲ, 5 ਮਾਰਚ (ਪ੍ਰੀਤਮ ਸਿੰਘ ਬਰਾਰੀ)-ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਗਏ ਕੌਮੀ ਤਿਉਹਾਰ ਹੋਲਾ ਮਹੱਲਾ ਮੌਕੇ ਦੇਸ਼ ਵਿਦੇਸ਼ ਤੋਂ ਪਹੁੰਚੀਆਂ ਸੰਗਤਾਂ ਵਲੋਂ ਵਿਸ਼ਵ ਪ੍ਰਸਿੱਧ ਭਾਖੜ ਾ ਡੈਮ ਵੇਖਣ ਲਈ ਰੋਜ਼ਾਨਾ ਹੀ ਹਜ਼ਾਰਾਂ ਦੀ ਤਾਦਾਦ 'ਚ ਸੈਲਾਨੀ ਖਾਸਕਰ ਨੌਜਵਾਨ ਆਪੋ ਆਪਣੇ ਵਾਹਨਾਂ ਮੋਟਰ ਸਾਈਕਲਾਂ, ਸਕੂਟਰ ਤੇ ਨੰਗਲ ਸ਼ਹਿਰ ਵਿਖੇ ਪਹੁੰਚਦੇ ਰਹੇ | ਦੱਸਣਯੋਗ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਸੁਰੱ ਖਿਆ ਦੇ ਮੱਦੇਨਜ਼ਰ ਬੀ. ਬੀ. ਐਮ. ਬੀ. ਵਲੋਂ ਭਾਵੇਂ ਸੈਲਾਨੀਆਂ ਲਈ ਰੈੱਡ ਪਰਮਿਟ ਬੰਦ ਕੀਤੇ ਹੋਏ ਹਨ ਅਤੇ ਮੁੱਖ ਮਾਰਗ ਵੀ ਬੰਦ ਹੈ, ਪਰ ਫਿਰ ਵੀ ਸੈਲਾਨੀ ਵੱਡੀ ਗਿਣਤੀ 'ਚ ਪਹੁੰਚੇ | ਪਿਛਲੇ ਕਈ ਦਿਨਾਂ ਤੋਂ ਸਵੇਰੇ ਤੋਂ ਹੀ ਬੀ. ਬੀ. ਐਮ. ਬੀ. ਦੇ ਲੋਕ ਸੰਪਰਕ ਵਿਭਾਗ ਦੇ ਦਫ਼ਤਰ ਵਿਖੇ ਵਿਭਾਗ ਵਲੋਂ ਜਾਰੀ ਕੀਤੇ ਜਾਣ ਵਾਲਾ ਪਰਮਿਟ ਲੈਣ ਲਈ ਨੌਜਵਾਨਾਂ ਦੇ ਰੰਗ ਬਿਰੰਗੇ ਝੰਡੇ ਲੱਗੇ ਮੋਟਰ ਸਾਈਕਲਾਂ, ਸਕੂਟਰਾਂ ਦੀਆਂ ਲੰਬੀਆਂ ਲਾਈਨਾ ਲੱਗੀਆਂ ਰਹੀਆਂ | ਜਦੋਂ 'ਅਜੀਤ' ਦੇ ਇਸ ਪੱਤਰਕਾਰ ਵਲੋਂ ਮੌਕੇ 'ਤੇ ਜਾ ਕੇ ਵੇਖਿਆ ਤਾਂ ਆਪੋ ਆਪਣੇ ਪਰਮਿਟ ਲੈਣ ਲਈ ਵੱਡੀ ਗਿਣਤੀ 'ਚ ਲੋਕ ਇੰਤਜ਼ਾਰ ਕਰ ਰਹੇ ਸਨ | ਬੀ.ਬੀ.ਐਮ.ਬੀ. ਦੇ ਪੀ.ਆਰ.ਓ. ਸਤਨਾਮ ਸਿੰਘ ਨੇ ਦੱ ਸਿਆ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੋਜ਼ਾਨਾ ਜਾਰੀ ਕੀਤੇ ਜਾਣ ਵਾਲੇ ਪਰਮਿਟਾਂ ਵਿਚ ਹੌਲੇ ਮੁਹੱਲੇ ਦੇ ਦਿਨਾਂ ਦੌਰਾਨ ਲਗਭਗ ਇੱਕ ਹਫਤੇ ਦੌਰਾਨ ਚੌਖਾ ਵਾਧਾ ਦਰਜ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਇੱਕ ਔਸਤ ਮੁਤਾਬਿਕ ਰੋਜ਼ਾਨਾ 3000 ਸੈਲਾਨੀ ਭਾਖੜਾ ਡੈਮ ਵੇਖਣ ਲਈ ਪਹੁੰਚ ਰਹੇ ਹਨ | ਇੱਥੇ ਦੱਸਣਯੋਗ ਹੈ ਕਿ ਇਹ ਸੈਲਾਨੀ ਨੰਗਲ ਨਾਲ ਲੱਗਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਸ੍ਰੀ ਘਾਟ ਸਾਹਿਬ ਪਾਤਸ਼ਾਹੀ ਦਸਵੀਂ, ਗੁਰਦੁਆਰਾ ਸ੍ਰੀ ਬਿਭੌਰ ਸਾਹਿਬ, ਬ੍ਰਹਮਾਹੋਤੀ ਮੰਦਰ, ਹੰਡੋਲਾ ਸੈਂਸਪੈਨਸ਼ਨ ਪੁੱਲ ਅਤੇ ਭਾਖੜ ਾ ਡੈਮ ਰਾਹੀਂ ਹੀ ਬਾਬਾ ਬਾਲਕ ਨਾਥ ਅਤੇ ਮਾਤਾ ਨੈਣਾ ਦੇਵੀ ਜੀ ਦੇ ਦਰਸ਼ਨਾਂ ਲਈ ਪਹੁੰਚਦੇ ਹਨ |