ਟਾਂਗਰਾ/ਜੰਡਿਆਲਾ ਗੁਰੂ, 6 ਮਾਰਚ (ਹਰਜਿੰਦਰ ਸਿੰਘ ਕਲੇਰ)-ਗੁਰੂ ਤੇਗ ਬਹਾਦਰ ਆਸਰਾ ਸੇਵਾ ਟਰੱਸਟ ਵਲੋਂ ਇਲਾਕਾ ਨਿਵਾਸੀਆਂ ਅਤੇ ਐੱਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਕਸਬਾ ਖਲਚੀਆਂ ਦੀ ਗਰਾਊਾਡ ਵਿਚ 27ਵਾਂ ਪੇਂਡੂ ਖੇਡ ਮੇਲਾ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ | ਟਰੱਸਟ ਦੇ ਚੇਅਰਮੈਨ ਸਵਰਨਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਕਰਵਾਏ ਗਏ ਟੂਰਨਾਮੈਂਟ ਦੇ ਦੂਜੇ ਦਿਨ ਤਹਿਸੀਲਦਾਰ ਰੋਬਨਜੀਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਟੂਰਨਾਮੈਂਟ ਦਾ ਉਦਘਾਟਨ ਐੱਸ. ਐੱਚ. ਓ. ਮੁਖਤਿਆਰ ਸਿੰਘ ਵਲੋਂ ਕੀਤਾ ਗਿਆ ਸੀ | ਇਸ ਕਬੱਡੀ ਟੂਰਨਾਮੈਂਟ ਦੇ ਵੱਖ-ਵੱਖ ਵਰਗਾਂ ਵਿਚ ਖਿਡਾਰੀਆਂ ਨੇ ਅੱਡੀ-ਚੋਟੀ ਦਾ ਜ਼ੋਰ ਲਗਾ ਕੇ ਮੈਚ ਖੇਡੇ | 62 ਕਿੱਲੋ ਵਰਗ ਵਿਚ ਲੋਹਗੜ੍ਹ ਦੀ ਟੀਮ ਪਹਿਲੇ ਅਤੇ ਖਲਚੀਆਂ ਦੀ ਟੀਮ ਦੂਜੇ ਸਥਾਨ 'ਤੇ ਰਹੀ | 65 ਕਿੱਲੋ ਵਰਗ ਵਿਚ ਖਲਚੀਆਂ ਨੇ ਪਹਿਲਾ ਅਤੇ ਤਿੰਮੋਵਾਲ ਨੇ ਦੂਸਰਾ ਸਥਾਨ ਹਾਸਿਲ ਕੀਤਾ | 40 ਕਿੱਲੋ ਵਰਗ ਵਿਚ ਖਲਚੀਆਂ ਪਹਿਲੇ ਅਤੇ ਵਡਾਲਾ ਦੂਜੇ ਸਥਾਨ 'ਤੇ ਰਹੇ | ਹੋਰ ਵਰਗਾਂ ਵਿਚ ਵੀ ਖਲਚੀਆਂ ਅਤੇ ਮਦੇਪੁਰ ਦੀਆਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਲੜਕੀਆਂ ਦੇ ਕਬੱਡੀ ਸ਼ੋਅ ਮੈਚ ਵਿਚ ਖਲਚੀਆਂ ਦੀਆਂ ਲੜਕੀਆਂ ਨੇ ਪਹਿਲਾ ਅਤੇ ਭਿੰਡਰ ਦੀਆਂ ਲੜਕੀਆਂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਸੰਬੋਧਨ ਕਰਦਿਆਂ ਤਹਿਸੀਲਦਾਰ ਰੋਬਨਜੀਤ ਕੌਰ ਨੇ ਟਰੱਸਟ ਦੇ ਚੇਅਰਮੈਨ ਸਵਰਨਜੀਤ ਸਿੰਘ ਸੰਧੂ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਅੰਤ ਵਿਚ ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਟਰਾਫੀਆਂ, ਸ਼ੀਲਡਾਂ ਅਤੇ ਨਕਦ ਇਨਾਮ ਤਹਿਸੀਲਦਾਰ ਰੋਬਨਜੀਤ ਕੌਰ, ਐੱਸ. ਐੱਚ. ਓ. ਮੁਖਤਿਆਰ ਸਿੰਘ, ਚੇਅਰਮੈਨ ਸਵਰਨਜੀਤ ਸਿੰਘ ਸੰਧੂ, ਕਵਲਜੀਤ ਕੌਰ ਰੀਡਰ ਐੱਸ. ਡੀ. ਐੱਮ., ਟਰੱਸਟ ਦੇ ਮੀਡੀਆ ਅਡਵਾਈਜ਼ਰ ਡਾ. ਹਰਜਿੰਦਰ ਸਿੰਘ ਕਲੇਰ ਆਦਿ ਵਲੋਂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮਨੀ ਮਹਾਜਨ ਨਾਇਬ, ਡਾ. ਜਸਵਿੰਦਰ ਕੌਰ ਵਾਈਸ ਪ੍ਰਧਾਨ, ਟਰੱਸਟ, ਮੇਜਰ ਸਿੰਘ ਸੁਪਰਡੈਂਟ, ਪ੍ਰਧਾਨ ਲਾਈਨ ਕਲੱਬ, ਨਵਦੀਪ ਸਿੰਘ ਬਦੇਸ਼ਾ, ਲਾਈਨ ਕਲੱਬ ਪਵਨ ਕੁਮਾਰ, ਰਾਜ ਕੁਮਾਰ, ਜਗਰੂਪ ਕੌਰ, ਬਲ ਛੱਜਲਵੱਡੀ, ਲਾਡੀ ਛੱਜਲਵੱਡੀ, ਡਾ. ਬਿੱਲਾ, ਸਰਵਣ ਦੀਪ ਸਿੰਘ, ਮਹਾਨ ਸਿੰਘ, ਫਲਵਰਿੰਦਰ ਸਿੰਘ ਸਰਪੰਚ, ਡਾ. ਰਾਜ ਕੁਮਾਰ, ਮਨਜੀਤ ਧਾਮੀ, ਜਸਵਿੰਦਰ ਸਿੰਘ ਖਾਲਸਾ, ਜਥੇ. ਪੂਰਨ ਸਿੰਘ ਖਲਚੀਆਂ, ਅਸ਼ਵਜੀਤ ਸਿੰਘ ਆਸੂ, ਜੋਗਿੰਦਰ ਸਿੰਘ ਫੌਜੀ, ਜਗਤਾਰ ਸਿੰਘ, ਬਲਵਿੰਦਰ ਸਿੰਘ, ਪ੍ਰਭਜੀਤ ਸਿੰਘ ਫੌਜੀ ਆਦਿ ਹਾਜ਼ਰ ਸਨ |