ਮਜੀਠਾ, 6 ਮਾਰਚ (ਜਗਤਾਰ ਸਿੰਘ ਸਹਿਮੀ)-ਹਲਕਾ ਮਜੀਠਾ ਦੇ ਬਲਾਕ-1 ਦੀ ਪਿਛਲੇ ਦਿਨੀਂ ਹੋਈ ਚੋਣ ਵਿਚ ਨਿਯੁਕਤ ਕੀਤੀ ਗਈ ਉਪ ਚੇਅਰਪਰਸਨ ਰਾਜਬੀਰ ਕੌਰ ਕੋਟਲਾ ਪਤਨੀ ਅਮਨਜੀਤ ਸਿੰਘ ਕੋਟਲਾ ਤਰਖਾਣਾ ਨੂੰ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਤੇ ਸ਼ੁਭ ਇਛਾਵਾਂ ਦਿੱਤੀਆਂ | ਇਸ ਮੌਕੇ ਗਿੱਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਹਮੇਸ਼ਾ ਜ਼ਮੀਨੀ ਪੱਧਰ 'ਤੇ ਕੰਮ ਕਰਨ ਵਾਲੇ ਮਿਹਨਤੀ ਵਰਕਰਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਦੇ ਕੇ ਨਿਵਾਜਿਆ ਹੈ, ਚਾਹੇ ਉਹ ਸਰਕਾਰ ਵਿਚ ਹੋਵੇ ਜਾਂ ਫਿਰ ਪਾਰਟੀ ਅੰਦਰ ਹੋਣ | ਤਲਬੀਰ ਗਿੱਲ ਨੇ ਉਪ ਚੇਅਰਪਰਸਨ ਰਾਜਬੀਰ ਕੌਰ ਨੂੰ ਜਿੱਥੇ ਪਾਰਟੀ ਦੀ ਮਜਬੂਤੀ ਲਈ ਪਹਿਲਾਂ ਨਾਲੋਂ ਜਿਆਦਾ ਮਿਹਨਤ ਕਰਨ ਲਈ ਕਿਹਾ, ਉਥੇ ਹੀ ਹਲਕੇ ਦੇ ਵਿਕਾਸ ਕਾਰਜਾਂ ਨੂੰ ਹੋਰ ਤੇਜ ਕਰਨ ਵਿਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਉਪ ਚੇਅਰਪਰਸਨ ਬੀਬਾ ਰਾਜਬੀਰ ਕੌਰ ਕੋਟਲਾ ਨੇ ਮਿਲੀ ਜ਼ਿੰਮੇਵਾਰੀ ਲਈ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਸਮੇਤ ਸਮੁੱਚੀ ਲੀਡਰਸ਼ਿੱਪ ਦਾ ਧੰਨਵਾਦ ਕੀਤਾ | ਇਸ ਮੌਕੇ ਉਕਤ ਤੋਂ ਇਲਾਵਾ ਅਮਨਜੀਤ ਸਿੰਘ ਰਿੰਕੂ ਕੋਟਲਾ ਤਰਖਾਣਾ, ਹਨੀ ਅਜਾਇਬਵਾਲੀ, ਸਰਪੰਚ ਪਰਮਿੰਦਰ ਸਿੰਘ ਉਪਲ, ਮਲਕੀਤ ਸਿੰਘ ਭੋਏ, ਸਰਪੰਚ ਚੰਨਪ੍ਰੀਤ ਅਜਾਇਬਵਾਲੀ, ਸਰਪੰਚ ਸਰਬਜੀਤ ਸਿੰਘ ਸਾਧਪੁਰ, ਤਰਸੇਮ ਸਿੰਘ ਚਾਚੋਵਾਲੀ, ਅਵਤਾਰ ਸਿੰਘ ਕੋਟਲਾ ਤਰਖਾਣਾ ਆਦਿ ਤੋਂ ਇਲਾਵਾ ਬਹੁਤ ਸਾਰੇ ਮੁਹਤਬਰ ਤੇ ਵਰਕਰ ਮੌਜੂਦ ਸਨ |