ਰਈਆ, 6 ਮਾਰਚ (ਸ਼ਰਨਬੀਰ ਸਿੰਘ ਕੰਗ)-ਨਗਰ ਪੰਚਾਇਤ ਰਈਆ ਦੇ ਪ੍ਰਧਾਨ ਰੋਬਨ ਮਾਨ ਦੀ ਅਗਵਾਈ ਹੇਠ ਰਈਆ ਦੀ ਵਾਰਡ ਨੰਬਰ 10 ਦੀ ਡਾ. ਸ਼ਰਮਾ ਵਾਲੀ ਗਲੀ ਬਣਾਉਣ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਰੋਬਨ ਮਾਨ ਨੇ ਕਿਹਾ ਕਿ ਲੋਕਾਂ ਦੀ ਬੜੇ ਪੁਰਾਣੀ ਮੰਗ ਸੀ ਕਿ ਇਸ ਗਲੀ ਨੂੰ ਬਣਾਇਆ ਜਾਵੇ | ਅੱਜ ਇਸ ਗਲੀ ਨੂੰ ਬਣਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਮੈਂ ਲੋਕਾਂ ਦੀ ਸੇਵਾ ਲਈ ਹਰ ਵੇਲੇ ਹਾਜ਼ਰ ਹਾਂ | ਉਨ੍ਹਾਂ ਕਿਹਾ ਕਿ ਕਸਬਾ ਰਈਆ 'ਚ ਰਹਿੰਦੇ ਕੰਮ ਸ਼ੁਰੂ ਹੋ ਚੁੱਕੇ ਨੇ ਜਲਦੀ ਉਨ੍ਹਾਂ ਨੂੰ ਪੂਰਾ ਕਰ ਦਿੱਤਾ ਜਾਵੇਗਾ | ਇਸ ਮੌਕੇ ਨਗਰ ਪੰਚਾਇਤ ਰਈਆ ਦੇ ਸਾਬਕਾ ਪ੍ਰਧਾਨ ਰਜਿੰਦਰ ਕਾਲੀਆ, ਸਾਬਕਾ ਕੌਂਸਲਰ ਜਗਤਾਰ ਸਿੰਘ, ਉਪਿੰਦਰਪਾਲ ਸਿੰਘ ਰਿੰਕੂ, ਰਾਜੇਸ਼ ਕਾਲੀਆ ਆਦਿ ਹਾਜ਼ਰ ਸਨ |