ਮਜੀਠਾ, 7 ਮਾਰਚ (ਮਨਿੰਦਰ ਸਿੰਘ ਸੋਖੀ)-ਭਾਰਤੀ ਜਨਤਾ ਪਾਰਟੀ ਵਲੋਂ 14 ਮਾਰਚ ਨੂੰ ਮੋਗਾ ਵਿਖੇ ਬਦਲਾਅ ਰੈਲੀ ਕੀਤੀ ਜਾ ਰਹੀ ਹੈ ਜਿਸ ਵਿਚ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਵਿਸ਼ੇਸ਼ ਤੌਰ ਤੇ ਵਰਕਰਾਂ ਨੂੰ ਸੰਬੋਧਨ ਕਰਨ ਵਾਸਤੇ ਪਹੁੰਚ ਰਹੇ ਹਨ | ਇਸ ਰੈਲੀ ਵਿਚ ਸ਼ਾਮਲ ਹੋਣ ਲਈ ਪੰਜਾਬ ਭਰ ਦੀ ਭਾਜਪਾ ਲੀਡਰਸ਼ਿਪ ਪੱਬਾਂ ਭਾਰ ਹੋਈ ਪਈ ਹੈ ਅਤੇ ਇਸ ਰੈਲੀ ਨੂੰ ਕਾਮਯਾਬ ਕਰਨ ਲਈ ਆਗੂ ਪਿੰਡ ਪੱਧਰ ਤੱਕ ਵਰਕਰਾਂ ਨੂੰ ਲਾਮਬਧ ਕਰ ਰਹੇ ਹਨ | ਇਸੇ ਸਿਲਸਿਲੇ ਤਹਿਤ ਹਲਕਾ ਮਜੀਠਾ ਦੇ ਭਾਜਪਾ ਇੰਚਾਰਜ ਪ੍ਰਦੀਪ ਸਿੰਘ ਭੁੱਲਰ ਵੀ ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਪਿੰਡ ਪੱਧਰ 'ਤੇ ਜਾ ਕੇ ਰੈਲੀ ਪ੍ਰਤੀ ਲਾਮਬੱਧ ਕਰ ਰਹੇ ਹਨ | ਭੁੱਲਰ ਨੇ ਅੱਜ ਮਜੀਠਾ ਵਿਖੇ ਪਾਰਟੀ ਦੇ ਸਰਕਲ ਪ੍ਰਧਾਨਾਂ ਅਤੇ ਆਗੂਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਅਤੇ ਰੈਲੀ ਵਾਸਤੇ ਡਿਊਟੀਆਂ ਲਗਾਈਆਂ ਗਈਆਂ | ਗੱਲਬਾਤ ਕਰਦਿਆਂ ਭੁੱਲਰ ਨੇ ਕਿਹਾ ਕਿ ਭਾਜਪਾ ਦੀ ਮੋਗਾ ਰੈਲੀ ਪੰਜਾਬ ਵਿਚ ਸਿਆਸੀ ਸਮੀਕਰਨ ਬਦਲ ਦੇਵੇਗੀ ਅਤੇ ਭਾਜਪਾ ਵਰਕਰਾਂ ਵਿਚ ਇਕ ਨਵੀਂ ਚੇਤਨਾ ਪੈਦਾ ਕਰੇਗੀ | ਇਸ ਮੌਕੇ ਰਾਕੇਸ਼ ਕੁਮਾਰ ਪੱਪਾ ਸਰਕਲ ਪ੍ਰਧਾਨ ਮਜੀਠਾ, ਗੁਰਮੁੱਖ ਸਿੰਘ ਕਾਦਰਾਬਾਦ ਸਰਕਲ ਪ੍ਰਧਾਨ ਚਵਿੰਡਾ ਦੇਵੀ, ਕੰਵਰਸ਼ੇਰ ਸਿੰਘ ਸਰਕਲ ਪ੍ਰਧਾਨ ਨਾਗ ਕਲਾਂ, ਜੋਗਾ ਸਿੰਘ ਸਰਕਲ ਪ੍ਰਧਾਨ ਮੱਤੇਵਾਲ, ਦਵਿੰਦਰ ਸਿੰਘ ਕਾਲਾ ਮਾਹਲਾ ਸੈਕਟਰੀ, ਸੁਰਿੰਦਰ ਸਿੰਘ ਗੋਲਡੀ ਚੌਹਾਨ, ਮੈਡਮ ਸੁਨੀਤਾ, ਜਸਬੀਰ ਕੌਰ, ਗੁਰਪ੍ਰੀਤ ਸਿੰਘ ਤਨੇਲ, ਸੁਰਜੀਤ ਸਿੰਘ ਭੋਆ, ਬਿਕਰਮ ਸਿੰਘ ਵਿੱਕੀ ਮਜੀਠਾ, ਵੀਰ ਸਿੰਘ ਚਾਟੀਵਿੰਡ ਲੇਹਲ, ਬਾਲ ਕਿ੍ਸ਼ਨ ਸ਼ਰਮਾ ਮਜੀਠਾ ਸਮੇਤ ਵੱਡੀ ਗਿਣਤੀ ਵਿਚ ਭਾਜਪਾ ਆਗੂ ਤੇ ਵਰਕਰ ਹਾਜ਼ਰ ਸਨ |