22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਕੁਲ ਹਿੰਦ ਜਨਵਾਦੀ ਇਸਤਰੀ ਸਭਾ ਨੇ ਮਨਾਇਆ ਕੌਮਾਂਤਰੀ ਮਹਿਲਾ ਦਿਵਸ

Ad Position 21
No active advertisement
ਅਜੀਤ ਡੈਸਕ 10-03-2026
ਅੰਮਿ੍ਤਸਰ, 9 ਮਾਰਚ (ਰੇਸ਼ਮ ਸਿੰਘ)-ਕੁੱਲ ਹਿੰਦ ਜਨਵਾਦੀ ਇਸਤ੍ਰੀ ਸਭਾ ਦੀ ਜ਼ਿਲ੍ਹਾ ਇਕਾਈ ਵਲੋਂ ਅੱਜ ਕੌਮਾਂਤਰੀ ਇਸਤ੍ਰੀ ਦਿਵਸ ਸਥਾਨਕ ਬਟਾਲਾ ਰੋਡ ਸਥਿਤ ਇਕ ਬੈਂਕੁਅਟ ਹਾਲ ਵਿਖੇ ਇਨਕਲਾਬੀ ਜਾਹੋ ਜਲਾਲ ਤੇ ਲਾਲ ਝੰਡੇ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ ਜਿਸ ਵਿਚ ਇਸਤਰੀ ਸਭਾ ਦੀ ਕੇਂਦਰੀ ਕਮੇਟੀ ਮੈਂਬਰ ਡਾਕਟਰ ਕੰਵਲਜੀਤ ਕੌਰ ਧਨੋਆ ਵਿਸ਼ੇਸ ਤੌਰ 'ਤੇ ਸ਼ਾਮਿਲ ਹੋਏ | ਗੁਰੂ ਨਗਰੀ ਦੀ ਪ੍ਰਮੁੱਖ ਸਮਾਜ ਸੇਵਕ ਅਨੀਤਾ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੇ ਇਸ ਦਿਹਾੜੇ ਕੁੱਲ ਹਿੰਦ ਜਨਵਾਦੀ ਇਸਤ੍ਰੀ ਸਭਾ ਦੀ ਜ਼ਿਲ੍ਹਾ ਇਕਾਈ ਵਲੋਂ ਇਸਤਰੀ ਦਿਵਸ ਮੌਕੇ ਇਕ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿਚ ਪਾਰਟੀ ਵਲੋਂ 24 ਮਾਰਚ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਦੇ ਜੰਤਰ ਮੰਤਰ ਵਿਖੇ ਆਯੋਜਿਤ ਹੋ ਰਹੀ ਰੈਲੀ ਵਿਚ ਐਡਵਾ ਦੀ ਅਗਵਾਈ ਹੇਠ ਬੀਬੀਆਂ ਦਾ ਇੱਕ ਵਡਾ ਜਥਾ ਸ਼ਾਮਿਲ ਹੋਵੇਗਾ | ਅੱਜ ਦੇ ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਪਲਕ ਪ੍ਰੀਤ ਕੌਰ, ਰੁਬੀਨਾ, ਮਨਦੀਪ ਕੌਰ , ਪਰਮਜੀਤ ਕੌਰ ਆਦਿ ਆਗੂਆਂ ਨੇ ਸੰਬੋਧਨ ਕੀਤਾ |

Ad Position 22
No active advertisement
ਪਿਛਲੀ ਖ਼ਬਰ ਮਾਨ ਸਰਕਾਰ ਵਲੋਂ ਔਰਤਾਂ ਨੂੰ ਇਕ ਹਜ਼ਾਰ ਰੁਪਏ ਦੇ ਕੇ ਵਿਰੋਧੀਆਂ ਦੇ ਮੂੰਹ ਬੰਦ ਕੀਤੇ- ਤਲਬੀਰ ਗਿੱਲ ਅਗਲੀ ਖ਼ਬਰ ਖੱਬੇ ਰਾਜਪੂਤਾਂ ਵਿਖੇ 50ਵੇਂ ਪੰਚਾਇਤੀ ਫੁੱਟਬਾਲ ਟੂਰਨਾਮੈਂਟ ਦੇ ਤੀਜੇ ਦਿਨ ਹੋਏ ਜ਼ਬਰਦਸਤ ਮੁਕਾਬਲੇ <br/>
Ad Position 24