ਚੋਗਾਵਾਂ, 10 ਮਾਰਚ (ਗੁਰਵਿੰਦਰ ਸਿੰਘ ਕਲਸੀ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਬਹੁ ਚਰਚਿਤ ਪਿੰਡ ਚੱਕ ਮਿਸ਼ਰੀ ਖਾਂ ਵਿਖੇ ਪਿੰਡ ਦੇ ਉੱਘੇ ਸਮਾਜ ਸੇਵੀ ਤੇ ਸਾਬਕਾ ਸਰਪੰਚ ਰਿੰਕੂ ਚੱਕ ਮਿਸ਼ਰੀ ਖਾਂ ਤੇ ਉਨ੍ਹਾਂ ਦੀ ਟੀਮ ਵਲੋਂ ਲੋੜਵੰਦ ਪਰਿਵਾਰ ਦੀਆਂ ਲੜਕੀਆਂ ਦੇ ਵਿਆਹ ਕਰਵਾ ਕੇ ਘਰੇਲੂ ਸਾਮਾਨ ਦੇ ਕੇ ਮਦਦ ਕਰਨ ਦਾ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ | ਜਿਸ ਤਹਿਤ ਸਾਬਕਾ ਚੇਅਰਮੈਨ ਦਿਲਰਾਜ ਸਿੰਘ ਸਰਕਾਰੀਆ ਦੀ ਯੋਗ ਅਗਵਾਈ ਹੇਠ ਪਿੰਡ ਚੱਕ ਮਿਸ਼ਰੀ ਖਾਂ ਦੇ ਗ਼ਰੀਬ ਪਰਿਵਾਰ ਨਾਲ ਸੰਬੰਧਿਤ ਪਲਕ ਪ੍ਰੀਤ ਕੌਰ ਪੁੱਤਰੀ ਬਗੀਚਾ ਸਿੰਘ ਦੇ ਵਿਆਹ ਵਿਚ ਘਰੇਲੂ ਸਾਮਾਨ ਜਿਸ ਵਿਚ ਅਲਮਾਰੀ, ਫਰਿੱਜ਼, ਵਾਸ਼ਿੰਗ ਮਸ਼ੀਨ, ਐੱਲ.ਸੀ.ਡੀ. ਆਦਿ ਘਰੇਲੂ ਸਾਮਾਨ ਦੇ ਕੇ ਮਦਦ ਕੀਤੀ ਗਈ | ਇਸ ਮੌਕੇ ਰਿੰਕੂ ਚੱਕ ਮਿਸ਼ਰੀ ਖਾਂ ਨੇ ਕਿਹਾ ਕਿ ਇਹ ਉਪਰਾਲਾ ਲਗਾਤਾਰ ਜਾਰੀ ਰਹੇਗਾ | ਉਨ੍ਹਾਂ ਦੀ ਟੀਮ ਵਲੋਂ ਸਾਲ ਵਿਚ ਕਰੀਬ 5 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਏ ਜਾਣਗੇ | ਇਸ ਮੌਕੇ ਪਰਿਵਾਰ ਨੇ ਸਾਬਕਾ ਸਰਪੰਚ ਰਿੰਕੂ ਚੱਕ ਮਿਸ਼ਰੀ ਖਾਂ ਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ | ਇਸ ਮੌਕੇ ਪੀ.ਏ. ਰਵੀ ਕੁਮਾਰ, ਜੀਤੂ ਯੂਐਸਏ, ਮੇਜਰ ਸਿੰਘ ਸਾਬਕਾ ਮੈਂਬਰ, ਤਰਸੇਮ ਸਿੰਘ ਸਾਬਕਾ ਸਰਪੰਚ, ਬਾਬਾ ਬਲਜੀਤ ਸਿੰਘ, ਬਾਬਾ ਨਿਰਵੈਲ ਸਿੰਘ, ਜਸਵੰਤ ਸਿੰਘ ਦਲਬੀਰ ਸਿੰਘ ਫੌਜੀ, ਬਲਜੀਤ ਸਿੰਘ, ਰਾਜ ਸਿੰਘ, ਉਂਕਾਰ ਸਿੰਘ, ਰਣਧੀਰ ਸਿੰਘ ਸਾਬਕਾ ਮੈਂਬਰ, ਵਰਿੰਦਰ ਸਿੰਘ ਧਾਰੀਵਾਲ, ਕਵਲਜੀਤ ਸਿੰਘ, ਮੈਂਬਰ ਗਿੰਦਰ ਲੋਪੋਕੇ, ਹੀਰਾ ਸਿੰਘ, ਫਤਿਹ ਸਿੰਘ, ਬਲਦੇਵ ਸਿੰਘ, ਸਾਹਿਬ ਸਿੰਘ, ਸਤਨਾਮ ਸਿੰਘ, ਸੁਖਦੇਵ ਸਿੰਘ ਆਦਿ ਹਾਜ਼ਰ ਸਨ |