16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

'ਆਪ' ਦੀ ਸਰਕਾਰ ਨੇ ਸੂਬੇ ਦੇ ਲੋਕਾਂ ਨਾਲ ਕੀਤੀਆਂ ਗਾਰੰਟੀਆਂ ਨੂੰ ਚਾਰ ਸਾਲਾਂ 'ਚ ਪੂਰਾ ਕਰ ਕੇ ਇਤਿਹਾਸ ਸਿਰਜਿਆ : ਗਿੱਲ ਕਿਹਾ, ਹਲਕਾ ਮਜੀਠਾ ਤਰੱਕੀ ਦੀ ਰਾਹ 'ਤੇ

Ad Position 21
No active advertisement
ਅਜੀਤ ਡੈਸਕ 11-03-2026
ਮਜੀਠਾ, 10 ਮਾਰਚ (ਮਨਿੰਦਰ ਸਿੰਘ ਸੋਖੀ)-ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਜਿਹੜੀਆਂ ਗਾਰੰਟੀਆਂ ਪੰਜਾਬ ਦੇ ਲੋਕਾਂ ਨਾਲ ਲੋਕ ਹਿੱਤਾਂ ਵਾਸਤੇ ਕੀਤੀਆਂ ਸਨ ਉਹ ਆਪਣੇ ਸ਼ਾਸਨ ਕਾਲ ਦੇ ਚਾਰ ਸਾਲਾਂ ਵਿਚ ਹੀ ਪੂਰੀਆਂ ਕਰਕੇ ਦੇਸ਼ ਭਰ ਵਿਚ ਨਵਾਂ ਇਤਿਹਾਸ ਸਿਰਜਿਆ ਹੈ | ਇਹ ਪ੍ਰਗਟਾਵਾ 'ਆਪ' ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਬਲਾਕ ਵਿਕਾਸ ਤੇ ਪੰਚਾਇਤ ਦਫਤਰ ਮਜੀਠਾ ਵਿਖੇ ਬਲਾਕ ਮਜੀਠਾ ਅਤੇ ਬਲਾਕ ਮਜੀਠਾ ਇਕ ਦੇ ਕਰੀਬ 123 ਲਾਭਪਾਤਰੀਆਂ ਨੂੰ ਕੱਚੇ ਮਕਾਨ ਪੱਕੇ ਕਰਨ ਵਾਸਤੇ ਪੰਜਾਬ ਸਰਕਾਰ ਵਲੋਂ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਦੇ ਪ੍ਰਵਾਨਗੀ ਪੱਤਰ ਦੇਣ ਮੌਕੇ ਗੱਲਬਾਤ ਕਰਦਿਆਂ ਕੀਤਾ | ਇਸ ਵਿਚ ਬਲਾਕ ਮਜੀਠਾ ਦੇ 88 ਲਾਭਪਾਤਰੀ ਅਤੇ ਬਲਾਕ ਮਜੀਠਾ ਇਕ ਦੇ 35 ਲਾਭਪਾਤਰੀ ਸ਼ਾਮਿਲ ਸਨ | ਗਿੱਲ ਨੇ ਅੱਗੇ ਕਿਹਾ ਕਿ ਹਲਕਾ ਮਜੀਠਾ ਤਰੱਕੀ ਦੀ ਰਾਹ 'ਤੇ ਅਗੇ ਵੱਧ ਰਿਹਾ ਹੈ | ਇਸ ਮੌਕੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਅਮਨਦੀਪ ਸਿੰਘ ਮੰਨਣ, ਬਲਜਿੰਦਰ ਸਿੰਘ ਛੀਨਾ ਸਿਆਸੀ ਸਕੱਤਰ ਗਿੱਲ, ਪਲਵਿੰਦਰ ਸਿੰਘ ਸੁਪਰਡੈਂਟ ਬਲਾਕ ਦਫਤਰ, ਯਾਦਵਿੰਦਰ ਸਿੰਘ ਚੇਅਰਮੈਨ ਬਲਾਕ ਸੰਮਤੀ ਮਜੀਠਾ, ਸੁਖਵਿੰਦਰ ਸਿੰਘ ਬਾਊ, ਚਰਨਜੀਤ ਸਿੰਘ ਸਰਪੰਚ ਵਡਾਲਾ, ਹਰਭੇਜ ਸਿੰਘ ਸਰਪੰਚ ਸਰਹਾਲਾ, ਜਗਤਾਰ ਸਿੰਘ ਸਰਪੰਚ ਭੋਮਾ, ਗੁਰਭੇਜ ਸਿੰਘ ਸਰਪੰਚ ਦਬੁਰਜੀ, ਹਰਬੀਰ ਸਿੰਘ, ਹਰਜਿੰਦਰ ਸਿੰਘ ਕੱਥੂਨੰਗਲ, ਕੁਲਵੰਤ ਸਿੰਘ ਸਰਪੰਚ ਡੱਡੀਆਂ, ਸੁਰਿੰਦਰ ਕੁਮਾਰ ਸਰਪੰਚ ਟਰਪਈ, ਚਮਕੌਰ ਸਿੰਘ, ਸੁਖਵਿੰਦਰ ਸਿੰਘ ਸਰਪੰਚ ਜੇਠੂਨੰਗਲ, ਸਰਬਜੀਤ ਸਿੰਘ ਸਰਪੰਚ, ਚੰਨਪ੍ਰੀਤ ਸਿੰਘ ਸਰਪੰਚ ਅਜੈਬਵਾਲੀ, ਲਖਵਿੰਦਰ ਸਿੰਘ ਸਰਪੰਚ ਬੇਗੇਵਾਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਨਸ਼ਿਆਂ ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਨੂੰ ਲੋਕ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਹਿ... ਅਗਲੀ ਖ਼ਬਰ ਕਿ੍ਸ਼ੀ ਵਿਗਿਆਨ ਕੇਂਦਰ ਨਾਗ ਕਲਾਂ ਤੋਂ ਪੀ. ਏ. ਯੂ. ਨੇ ਸਾਉਣੀ ਦੀਆਂ ਫਸਲਾਂ ਲਈ ਕਿਸਾਨ ਮੇਲਿਆਂ ਦੀ ਲੜੀ ਆਰੰਭੀ * ਖੇਤ...
Ad Position 24