16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਸਠਿਆਲਾ ਕਾਲਜ ਵਿਖੇ ਪ੍ਰੋਫੈਸਰ ਕਰਤਾ ਰਾਮ ਦੀ ਯਾਦ ਨੂੰ ਸਮਰਪਿਤ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਵਿਸ਼ੇਸ਼ ਸੈਮੀਨਾਰ <br/>

Ad Position 21
No active advertisement
ਅਜੀਤ ਡੈਸਕ 11-03-2026
ਸਠਿਆਲਾ, 10 ਮਾਰਚ (ਜਗੀਰ ਸਿੰਘ ਸਫਰੀ)-ਗੁਰੂ ਤੇਗ ਬਹਾਦਰ ਕਾਲਜ, ਸਠਿਆਲਾ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋਫੈਸਰ (ਡਾ.) ਕਰਮਜੀਤ ਸਿੰਘ ਅਤੇ ਡੀਨ ਕਾਲਜਸ ਡਾ. ਸਰੋਜ ਅਰੋੜਾ ਨਿਰਦੇਸ਼ਾਂ 'ਤੇ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਮਨਾਇਆ ਗਿਆ | ਇਸ ਬਾਰੇ ਕਾਲਜ ਇੰਚਾਰਜ ਡਾ. ਹਰਸਿਮਰਨ ਕੌਰ ਨੇ ਦੱਸਿਆ ਹੈ ਕਿ ਸਵ. ਪ੍ਰੋ. ਕਰਤਾ ਰਾਮ ਦੀ ਯਾਦ ਨੂੰ ਸਮਰਪਿਤ ਮਹਿਲਾ ਦਿਵਸ 'ਤੇ ਸੈਮੀਨਾਰ ਕਰਵਾਇਆ ਗਿਆ | ਉਨ•ਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਸੰਸਾਰ ਭਰ ਦੀਆਂ ਮਹਿਲਾਵਾਂ ਦੀਆਂ ਉਪਲਬੱਧੀਆਂ, ਸੰਘਰਸ਼ ਅਤੇ ਸਮਾਜ ਦੇ ਹਰ ਖੇਤਰ ਵਿਚ ਉਨ•ਾਂ ਦੇ ਯੋਗਦਾਨ ਨੂੰ ਸਲਾਮ ਕਰਨ ਦਾ ਦਿਨ ਹੈ ਤੇ ਮਹਿਲਾਵਾਂ ਸਿੱਖਿਆ, ਵਿਗਿਆਨ, ਰਾਜਨੀਤੀ ਅਤੇ ਸਮਾਜਿਕ ਖੇਤਰਾਂ 'ਚ ਯੋਗਦਾਨ ਅਮੁੱਲ ਹੈ | ਇਸ ਮੌਕੇ ਸ੍ਰੀਮਤੀ ਨਿਰਮਲ ਕਾਂਤਾ ਨੇ ਭਾਵੁਕ ਹੋ ਕੇ ਕਿਹਾ ਕਿ ਪ੍ਰੋ: ਕਰਤਾ ਰਾਮ ਨੇ ਕਦੇ ਵੀ ਆਪਣੀ ਤਨਖਾਹ ਨੂੰ ਘਰ ਨਹੀਂ ਲਿਆਂਦਾ ਗਿਆ ਸਗੋਂ ਆਪਣੀ ਤਨਖਾਹ ਨੂੰ ਕਾਲਜ ਤੇ ਭਲਾਈ ਲਈ ਹੀ ਵਰਤਿਆ ਗਿਆ | ਇਸ ਮੌਕੇ ਕਾਲਜ ਇੰਚਾਰਜ ਡਾ. ਹਰਸਿਮਰਨ ਕੌਰ ਵਲੋਂ ਨਿਰਮਲ ਕਾਂਤਾ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮਨੀਸ਼ ਕੁਮਾਰ, ਮੈਡਮ ਅਨੁਪਮਾ, ਮੈਡਮ ਮਨਦੀਪ ਰਤਨ, ਬਲਵਿੰਦਰ ਸਿੰਘ, ਪ੍ਰੋ: ਜਸਵਿੰਦਰ ਕੌਰ, ਪ੍ਰੋ: ਕਰਮਬੀਰ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਾਰੰਗੜਾ ਦੇ ਗੁ: ਬਾਬਾ ਸਿੱਧ ਸਿਲਵਰਾ 'ਚ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਅੰਮਿ੍ਤ ਸੰਚਾਰ ਕਰਵਾਇਆ <br/> ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨਾਂ ਦਾ ਜਥਾ ਰਵਾਨਾ
Ad Position 24