08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਬਲਾਕ ਸੰਮਤੀ ਜੰਡਿਆਲਾ ਗੁਰੂ ਦੇ ਚੇਅਰਮੈਨ ਅਮਰੀਕ ਸਿੰਘ ਸੋਢੀ, ਉਪ ਚੇਅਰਮੈਨ ਰਵਿੰਦਰ ਸਿੰਘ ਨੇ ਅਹੁਦਾ ਸੰਭਾਲਿਆ <br/>

Ad Position 21
No active advertisement
ਅਜੀਤ ਡੈਸਕ 28-03-2026
ਜੰਡਿਆਲਾ ਗੁਰੂ, 27 ਮਾਰਚ (ਹਰਜਿੰਦਰ ਸਿੰਘ ਕਲੇਰ, ਪਰਮਿੰਦਰ ਸਿੰਘ ਜੋਸ਼ਨ)-ਬਲਾਕ ਸੰਮਤੀ ਜੰਡਿਆਲਾ ਗੁਰੂ ਦੇ ਨਵ ਨਿਯੁਕਤ ਚੇਅਰਮੈਨ ਅਮਰੀਕ ਸਿੰਘ ਸੋਢੀ ਅਤੇ ਉਪ ਚੇਅਰਮੈਨ ਰਵਿੰਦਰ ਸਿੰਘ ਸੈਦੋਲਹਿਲ ਨੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਦੀ ਅਗਵਾਈ ਹੇਠ ਆਪਣੇ ਅਹੁਦੇ ਸੰਭਾਲੇ | ਇਸ ਮੌਕੇ ਨਵ ਨਿਯੁਕਤ ਚੇਅਰਮੈਨ ਅਮਰੀਕ ਸਿੰਘ ਸੋਢੀ ਨੇ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂਬਰਾਂ, ਸਰਪੰਚਾਂ ਅਤੇ ਪੰਚਾਂ ਦੇ ਸਹਿਯੋਗ ਨਾਲ ਮਿਲੇ ਇਸ ਅਹੁਦੇ ਨੂੰ ਉਹ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ | ਉਨ੍ਹਾਂ ਕਿਹਾ ਕਿ ਉਹ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਨ ਲਈ ਪੂਰੀ ਲਗਨ ਨਾਲ ਕੰਮ ਕਰਨਗੇ | ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪਾਰਟੀ ਹਮੇਸ਼ਾ ਇਮਾਨਦਾਰ ਤੇ ਮਿਹਨਤੀ ਵਰਕਰਾਂ ਨੂੰ ਅੱਗੇ ਲਿਆਉਂਦੀ ਹੈ ਅਤੇ ਉਨ੍ਹਾਂ ਨੂੰ ਸਮੇਂ-ਸਮੇਂ 'ਤੇ ਜ਼ਿੰਮੇਵਾਰੀਆਂ ਸੌਂਪਣੀ ਆਪਣੀ ਡਿਊਟੀ ਸਮਝਦੀ ਹੈ | ਉਨ੍ਹਾਂ ਭਰੋਸਾ ਜਤਾਇਆ ਕਿ ਨਵੇਂ ਚੇਅਰਮੈਨ ਅਤੇ ਵਾਈਸ ਚੇਅਰਮੈਨ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵਧਾਉਣਗੇ | ਇਸ ਮੌਕੇ ਚੇਅਰਮੈਨ ਸ਼ਨਾਖ ਸਿੰਘ, ਨਰੇਸ਼ ਪਾਠਕ ਐੱਸ. ਐੱਸ. ਬੋਰਡ ਮੈਂਬਰ, ਪ੍ਰਧਾਨ ਸਰਬਜੀਤ ਸਿੰਘ ਡਿੰਪੀ, ਐਡਵੋਕੇਟ ਰਾਜਕੁਮਾਰ ਮਲੋਤਰਾ, ਪ੍ਰਧਾਨ ਸੁਨੀਲ ਪਾਸੀ, ਮਨਜਿੰਦਰ ਸਿੰਘ ਭੀਰੀ, ਬਲਜਿੰਦਰ ਸਿੰਘ ਭੁੱਲਰ, ਕਸ਼ਮੀਰ ਸਿੰਘ ਭੁੱਲਰ ਪਟਵਾਰੀ, ਕੋਮਲ ਭੁੱਲਰ, ਗੁਰਸੇਵਕ ਸਿੰਘ, ਸਰਪੰਚ ਸੁਖਵਿੰਦਰ ਸਿੰਘ ਸ਼ਾਹ, ਸਰਪੰਚ ਦਵਿੰਦਰ ਸਿੰਘ ਮੰਨੂ ਜੋਬੋਵਾਲ, ਸਰਪੰਚ ਗੁਰਮੁਖ ਸਿੰਘ ਸਰਜਾ, ਸਰਪੰਚ ਗੁਰਦੀਪ ਸਿੰਘ ਕੋਟਲਾ, ਬਲਾਕ ਸੰਮਤੀ ਮੈਂਬਰ ਦਵਿੰਦਰ ਸਿੰਘ, ਸ਼ਮਸ਼ੇਰ ਸਿੰਘ ਸ਼ੇਰਾ, ਰੇਸ਼ਮ ਸਿੰਘ ਭੁੱਲਰ, ਲਖਾ ਸਿੰਘ, ਸ਼ਿੰਗਾਰਾ ਸਿੰਘ, ਰਾਣਾ ਭੁੱਲਰ, ਮਨਦੀਪ ਸਿੰਘ ਮੰਨਾ, ਸੁਖਾ ਸਿੰਘ ਆਦਿ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਾਤਾ ਜਸਬੀਰ ਕੌਰ ਜੇਠੂਵਾਲ ਨਮਿਤ ਭੋਗ ਤੇ ਅੰਤਿਮ ਅਰਦਾਸ ਅੱਜ <br/> ਅਗਲੀ ਖ਼ਬਰ ਡਿਪਟੀ ਐਡਵੋਕੇਟ ਜਨਰਲ ਰਾਜੀਵ ਮਦਾਨ ਰਾਜਾ ਨੇ ਅਨੰਨਿਆਂ ਸ਼ਰਮਾ ਨੂੰ ਕੀਤਾ ਸਨਮਾਨਿਤ <br/>
Ad Position 24