ਮਜੀਠਾ, 2 ਅਪ੍ਰੈਲ (ਜਗਤਾਰ ਸਿੰਘ ਸਹਿਮੀ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸਾਬਕਾ ਸਰਪੰਚ ਜਗੀਰ ਸਿੰਘ ਉੱਪਲ ਦੀ ਅਚਾਨਕ ਮੌਤ 'ਤੇ ਉਨ੍ਹਾਂ ਦੇ ਪਰਿਵਾਰ ਨਾਲ ਡੂੰਘਾ ਦੁੱਖ ਸਾਂਝਾ ਕੀਤਾ ਹੈ | ਅੱਜ ਸ: ਮਜੀਠੀਆ ਖੁਦ ਉਨ੍ਹਾਂ ਦੇ ਗ੍ਰਹਿ ਪਿੰਡ ਡੱਡੀਆਂ ਪਹੁੰਚੇ ਅਤੇ ਪਰਿਵਾਰਕ ਮੈਂਬਰਾਂ ਨਾਲ ਆਪਣੀ ਹਮਦਰਦੀ ਜਾਹਿਰ ਕੀਤੀ | ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਜਗੀਰ ਸਿੰਘ ਉੱਪਲ ਇਕ ਉੱਤਮ ਅਕਾਲੀ ਆਗੂ ਸਨ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਪਾਰਟੀ ਲਈ ਲਗਾਤਾਰ ਯੋਗਦਾਨ ਪਾਇਆ | ਉਨ੍ਹਾਂ ਦੀ ਇਸ ਸੰਸਾਰ ਤੋਂ ਵਿਦਾਈ ਨਾਲ ਪਰਿਵਾਰ ਨੂੰ ਤਾਂ ਵੱਡਾ ਘਾਟਾ ਪਿਆ ਹੀ ਹੈ, ਉਪਰੋਂ ਪਾਰਟੀ ਨੂੰ ਵੀ ਨੁਕਸਾਨ ਹੋਇਆ ਹੈ | ਉਨ੍ਹਾਂ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਤੇ ਕਿਹਾ ਕਿ ਪਾਰਟੀ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੀ ਰਹੇਗੀ | ਇਸ ਮੌਕੇ ਰਾਜਾ ਲਦੇਹ, ਮਨਪ੍ਰੀਤ ਸਿੰਘ ਉਪਲ, ਸੱਜਣ ਸਿੰਘ ਉਪਲ, ਸਤਨਾਮ ਸਿੰਘ, ਗੁਰਨਾਮ ਸਿੰਘ, ਬਲਦੇਵ ਸਿੰਘ, ਗੁਰਬਖਸ਼ ਸਿੰਘ, ਬਚਿੱਤਰ ਸਿੰਘ, ਦਾਰਾ ਕਲੇਰ, ਸੁੱਚਾ ਸਿੰਘ ਕਲੇਰ, ਗੁਰਪਾਲ ਸਿੰਘ, ਹਰਦੀਪ ਸਿੰਘ, ਮੁਖਤਾਰ ਸਿੰਘ, ਗੁਰਮੇਲ ਸਿੰਘ ਰੱਖ ਨਾਗ, ਕੁਲਵੰਤ ਸਿੰਘ ਰੱਖਨਾਗ, ਰਣਜੀਤ ਸਿੰਘ ਰੱਖਨਾਗ, ਜੋਤਾ ਸਿੰਘ, ਟਹਿਲ ਸਿੰਘ, ਜੁਗਰਾਜ ਸਿੰਘ, ਦਲਬੀਰ ਸਿੰਘ, ਹਰਦੇਵ ਸਿੰਘ, ਸੁਖਚੈਨ ਸਿੰਘ ਆਸਟਰੇਲੀਆ, ਸੁਰਿੰਦਰ ਪਾਲ ਸਿੰਘ, ਗੁਰਮੇਜ ਸਿੰਘ ਰੱਖਨਾਗ, ਹਿਰਦੇਪਾਲ ਸਿੰਘ, ਸੁਖਮਨਪ੍ਰੀਤ ਸਿੰਘ, ਤਾਜ ਸਿੰਘ ਆਦਿ ਸ਼ਾਮਿਲ ਸਨ |