22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਦੇਰ ਰਾਤ ਗੁੰਡਾਗਰਦੀ ਦਾ ਨੰਗਾ ਨਾਚ

Ad Position 21
No active advertisement
ਅਜੀਤ ਡੈਸਕ 03-04-2026
ਬਾਬਾ ਬਕਾਲਾ ਸਾਹਿਬ, 2 ਅਪ੍ਰੈਲ (ਸ਼ੇਲਿੰਦਰਜੀਤ ਸਿੰਘ ਰਾਜਨ)-ਬੀਤੀ ਦੇਰ ਰਾਤ ਇੱਥੇ ਸਿਵਲ ਹਸਪਤਾਲ 'ਚ ਦੋ ਧਿਰਾਂ ਵਿਚ ਹੋਈ ਗਹਿਗੱਚ ਲੜਾਈ 'ਚ ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ, ਜਿਸ ਨਾਲ ਸਾਰਾ ਐਮਰਜੈਂਸੀ ਵਾਰਡ ਖ਼ੂਨ ਨਾਲ ਲੱਥ ਪੱਥ ਹੋ ਗਿਆ, ਡਿਊਟੀ 'ਤੇ ਤਾਇਨਾਤ ਡਾਕਟਰਾਂ ਸਮੇਤ ਅੱਜ ਸਮੁੱਚੇ ਸਿਵਲ ਹਸਪਤਾਲ ਦੇ ਡਾਕਟਰਾਂ 'ਚ ਇਸ ਘਟਨਾ ਨੂੰ ਲੈ ਕੇ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਕੋਈ ਵੀ ਡਾਕਟਰ ਕੁਝ ਵੀ ਦੱਸਣ ਤੋਂ ਅਸਮੱਰਥ ਦਿਸਿਆ | ਜਾਣਕਾਰੀ ਅਨੁਸਾਰ ਨਜ਼ਦੀਕੀ ਪਿੰਡ ਠੱਠੀਆਂ ਵਿਖੇ ਦੋ ਧਿਰਾਂ ਦਰਮਿਆਨ ਘਰੇਲੂ ਝਗੜੇ ਕਾਰਨ ਲੜਾਈ ਹੋਈ ਸੀ, ਜਿਸ ਕਾਰਨ ਇਕ ਧਿਰ ਦੇ ਜ਼ਖ਼ਮੀ ਜਦੋਂ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਜ਼ੇਰੇ ਇਲਾਜ ਸਨ, ਤਾਂ ਦੂਸਰੀ ਧਿਰ ਦੇ ਵਿਅਕਤੀਆਂ ਵਲੋਂ ਵੀ ਉੱਥੇ ਆਉਣ ਕਾਰਨ ਮੁੜ ਤੋਂ ਲੜਾਈ ਹੋ ਗਈ, ਜਿਸ ਕਾਰਨ ਕਾਫੀ ਵੱਢ-ਟੁੱਕ ਹੋਈ ਅਤੇ ਖ਼ੂਨ-ਖਰਾਬਾ ਵੀ ਹੋਇਆ | ਬਾਅਦ 'ਚ ਕੁਝ ਜ਼ਖ਼ਮੀਆਂ ਨੂੰ ਜ਼ਿਆਦਾ ਸੱਟਾਂ ਹੋਣ ਕਾਰਨ ਅੰਮਿ੍ਤਸਰ ਹਸਪਤਾਲ 'ਚ ਰੈਫਰ ਕਰ ਦਿੱਤੇ ਜਾਣ ਦੀ ਸੂਚਨਾ ਹੈ, ਪਰ ਇਸ ਘਟਨਾ ਨੇ ਸਮੁੱਚੇ ਸਿਵਲ ਹਸਪਤਾਲ 'ਚ ਡਰ ਅਤੇ ਸਾਹਿਬ ਦਾ ਮਾਹੌਲ ਪੈਦਾ ਕਰ ਦਿੱਤਾ ਹੈ | ਅੱਜ ਇੱਥੇ ਸਿਵਲ ਹਸਪਤਾਲ ਵਿਖੇ ਡਾ. ਲਖਵਿੰਦਰ ਸਿੰਘ, ਡਾ. ਸੰਦੀਪ ਕੌਰ, ਡਾ. ਨੌਬਿਲ ਭਾਟੀਆ, ਡਾ. ਗੁਰਪਾਲ ਸਿੰਘ, ਡਾ. ਓਮ ਪ੍ਰਕਾਸ਼, ਡਾ. ਜਸਪ੍ਰੀਤ ਸਿੰਘ ਵਿਰਦੀ, ਡਾ. ਨੀਰਜ ਬਸ਼ਿਸ਼ਠ, ਡਾ. ਗੁਰਪ੍ਰੀਤ, ਡਾ. ਸੌਰਵ ਅਰੋੜਾ ਨੇ ਕਿਹਾ ਕਿ ਜੇਕਰ ਹਸਪਤਾਲ 'ਚ ਹੀ ਕੋਈ ਸੁਰੱਖਿਅਤ ਨਹੀਂ ਤਾਂ ਫਿਰ ਕਿਤੇ ਵੀ ਕੁਝ ਵੀ ਹੋ ਸਕਦਾ ਹੈ | ਉਨ੍ਹਾਂ ਦੋਸ਼ ਲਾਇਆ ਕਿ ਸਿਵਲ ਹਸਪਤਾਲ ਵਿਚ ਪੁਲਿਸ ਪ੍ਰਸ਼ਾਸਨ ਵਲੋਂ ਕੋਈ ਸੁਰੱਖਿਆ ਦਾ ਪ੍ਰਬੰਧ ਨਹੀਂ ਹੈ | ਉਨ੍ਹਾਂ ਸਥਾਨਕ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਸਿਵਲ ਹਸਪਤਾਲ ਵਿਚ ਡਾਕਟਰਾਂ ਅਤੇ ਸਟਾਫ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਅਤੇ ਇੱਥੇ ਪੁਲਿਸ ਮੁਲਾਜ਼ਮ ਅਤੇ ਸੁਰੱਖਿਆ ਕਰਮਚਾਰੀ 24 ਘੰਟੇ ਤਾਇਨਾਤ ਕੀਤੇ ਜਾਣ |
Ad Position 22
No active advertisement
ਪਿਛਲੀ ਖ਼ਬਰ -ਮਾਮਲਾ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਰਾਸ਼ੀ ਨਾ ਮਿਲਣ ਦਾ- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਐੱਸ. ਡੀ.... ਅਗਲੀ ਖ਼ਬਰ ਡੀਪੂ ਹੋਲਡਰ ਯੂਨੀਅਨ ਬਲਾਕ ਤਰਸਿੱਕਾ ਵਲੋਂ 6 ਦੇ ਧਰਨੇ 'ਚ ਸ਼ਾਮਿਲ ਹੋਣ ਦਾ ਫੈਸਲਾ
Ad Position 24