08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਗੁਰੂ ਤੇਗ ਬਹਾਦਰ ਆਸਰਾ ਸੇਵਾ ਟਰੱਸਟ ਵਲੋਂ ਜੇਤੂ ਕਬੱਡੀ ਟੀਮ ਨੂੰ ਸਪੋਰਟਸ ਕਿੱਟਾਂ, ਲੋੜਵੰਦਾਂ ਨੂੰ ਸਹਾਇਤਾ ਸਾਮਾਨ ਵੰਡਿਆ <br/>

Ad Position 21
No active advertisement
ਅਜੀਤ ਡੈਸਕ 07-04-2026
ਟਾਂਗਰਾ, 6 ਅਪ੍ਰੈਲ (ਹਰਜਿੰਦਰ ਸਿੰਘ ਕਲੇਰ)-ਖਲਚੀਆਂ ਵਿਚ ਸਮਾਜ ਸੇਵਾ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਗੁਰੂ ਤੇਗ ਬਹਾਦਰ ਆਸਰਾ ਸੇਵਾ ਟਰਸਟ ਵਲੋਂ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਇਹ ਪ੍ਰੋਗਰਾਮ ਟਰੱਸਟ ਦੇ ਚੇਅਰਮੈਨ ਸਵਰਨਜੀਤ ਸਿੰਘ ਸੰਧੂ ਦੇ ਗ੍ਰਹਿ ਵਿਖੇ ਕੀਤਾ ਗਿਆ, ਜਿਸ ਦੌਰਾਨ ਟੂਰਨਾਮੈਂਟ ਵਿਚ ਜੇਤੂ ਰਹੀ ਖਲਚੀਆਂ ਦੀ ਲੜਕੀਆਂ ਦੀ ਕਬੱਡੀ ਟੀਮ ਨੂੰ ਸਪੋਰਟਸ ਕਿੱਟਾਂ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਟਰੱਸਟ ਵਲੋਂ ਲੋੜਵੰਦ ਪਰਿਵਾਰਾਂ, ਵਿਧਵਾ ਔਰਤਾਂ ਅਤੇ ਬੇਸਹਾਰਾ ਲੋਕਾਂ ਨੂੰ ਰਸੋਈ ਲਈ ਲੋੜੀਂਦਾ ਸਾਮਾਨ ਮੁਫ਼ਤ ਵੰਡਿਆ ਗਿਆ | ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਐੱਸ. ਡੀ. ਐੱਮ. ਦਫ਼ਤਰ ਬਾਬਾ ਬਕਾਲਾ ਸਾਹਿਬ ਦੀ ਰੀਡਰ ਕੰਵਲਜੀਤ ਕੌਰ, ਡਾ. ਜਸਵਿੰਦਰ ਕੌਰ ਅਤੇ ਰਿਟਾਇਰਡ ਚੀਫ਼ ਇੰਜ. ਕੁਲਦੀਪ ਸਿੰਘ ਹਾਜ਼ਰ ਰਹੇ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੰਵਲਜੀਤ ਕੌਰ ਨੇ ਕਿਹਾ ਕਿ ਹਰ ਵਿਅਕਤੀ ਨੂੰ ਆਪਣੀ ਕਿਰਤ ਕਮਾਈ ਵਿਚੋਂ ਦਸਵੰਧ ਕੱਢ ਕੇ ਲੋੜਵੰਦਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ, ਜਿਸ ਨਾਲ ਸਮਾਜ ਵਿਚ ਭਾਈਚਾਰਾ ਅਤੇ ਸਾਂਝ ਮਜ਼ਬੂਤ ਹੁੰਦੀ ਹੈ | ਟਰੱਸਟ ਦੇ ਚੇਅਰਮੈਨ ਸਵਰਨਜੀਤ ਸਿੰਘ ਸੰਧੂ ਨੇ ਦੱਸਿਆ ਕਿ ਲੋੜਵੰਦ ਪਰਿਵਾਰਾਂ ਨੂੰ ਹਰ ਮਹੀਨੇ ਮੁਫ਼ਤ ਰਾਸ਼ਨ ਵੰਡਣ ਦੀ ਮੁਹਿੰਮ ਜਾਰੀ ਰਹੇਗੀ | ਉਨ੍ਹਾਂ ਕਬੱਡੀ ਦੀ ਜੇਤੂ ਟੀਮ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਖਿਡਾਰੀਆਂ ਨੂੰ ਕਿੱਟਾਂ ਦੇ ਨਾਲ ਨਕਦ ਇਨਾਮ ਵੀ ਦਿੱਤੇ ਜਾਣਗੇ | ਇਸ ਮੌਕੇ ਐਡਵੋਕੇਟ ਪਰਵੀਨਪਾਲ ਸਿੰਘ ਭਲਾਈਪੁਰ, ਜਗੀਰ ਸਿੰਘ ਭਲਾਈਪੁਰ, ਗੁਰਪ੍ਰੀਤ ਸਿੰਘ, ਡਾ. ਬਲਦੇਵ ਸਿੰਘ ਬਿੱਲਾ, ਡਾ. ਰਾਜ ਕੁਮਾਰ, ਹਰਪਾਲ ਸਿੰਘ ਭਾਲਾ, ਪ੍ਰਭਦੀਪ ਸਿੰਘ, ਸੁਖਦੇਵ ਸਿੰਘ, ਜਸਪਾਲ ਸਿੰਘ, ਗੁਰਜਿੰਦਰ ਸਿੰਘ, ਤਰਸੇਮ ਸਿੰਘ, ਬਲਵਿੰਦਰ ਸਿੰਘ, ਧਰਮ ਸਿੰਘ ਸਮੇਤ ਸਾਰੇ ਸਾਬਕਾ ਸੈਨਿਕ ਵੀਰ ਅਤੇ ਕਰਨਦੀਪ ਸੰਧੂ, ਤਰੁਨਦੀਪ ਸੰਧੂ, ਜਗਦੀਪ ਸਿੰਘ ਸੰਧੂ, ਗੌਤਮ, ਗੁਰਪ੍ਰੀਤ ਸਿੰਘ ਸੰਧੂ ਹਾਜ਼ਰ ਰਹੇ |

Ad Position 22
No active advertisement
ਪਿਛਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਪੰਜਾਬ ਸਰਕਲ ਮਜੀਠਾ ਨੇ ਗੜੇ੍ਹਮਾਰੀ ਨਾਲ ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ੇ ਵਾਸਤੇ ਐੱਸ. ਡੀ. ਐੱਮ... ਅਗਲੀ ਖ਼ਬਰ ਗੱਲਾ ਆੜ੍ਹਤੀ ਐਸੋਸੀਏਸ਼ਨ ਵਲੋਂ ਕਣਕ ਖਰੀਦ ਦੇ ਪ੍ਰਬੰਧਾਂ ਸੰਬੰਧੀ ਡੀ. ਐੱਫ. ਐੱਸ. ਓ. ਨਾਲ ਮੁਲਾਕਾਤ
Ad Position 24