12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਬੇ-ਮੌਸਮੀ ਮੀਂਹ ਨੇ ਖੇਤਾਂ 'ਚ ਖੜ੍ਹੀ ਕਣਕ ਦੀ ਫਸਲ ਵਿਛਾਈ • ਜੇਕਰ ਮੀਂਹ ਨਾ ਰੁੱਕਿਆ ਤਾਂ ਹੋਵੇਗਾ ਵੱਡਾ ਨੁਕਸਾਨ : ਖੇਤੀ ਮਾਹਰ

Ad Position 21
No active advertisement
ਅਜੀਤ ਡੈਸਕ 08-04-2026
ਗੱਗੋਮਾਹਲ, 7 ਅਪ੍ਰੈਲ (ਬਲਵਿੰਦਰ ਸਿੰਘ ਸੰਧੂ)-ਬੇ-ਮੌਸਮੀ ਮੀਂਹ ਨੇ ਕਿਸਾਨਾਂ ਦੇ ਚਿਹਰਿਆਂ 'ਤੇ ਚਿੰਤਾ ਨੂੰ ਵਧਾਇਆ ਹੈ | ਖੇਤਾਂ 'ਚ ਖੜ੍ਹੀ ਹਾੜੀ ਦੀ ਮੁੱਖ ਫਸਲ ਕਣਕ ਤੇਜ਼ ਹਵਾਵਾਂ ਤੇ ਮੀਂਹ ਕਾਰਨ ਪਹਿਲਾਂ ਹੀ ਖੇਤਾਂ ਵਿਚ ਵਿਛ ਚੁੱਕੀ ਹੈ | ਜਿਸ ਕਾਰਨ ਕਣਕ ਦੇ ਝਾੜ ਘਟਣ ਦਾ ਖਦਸ਼ਾ ਪੈਦਾ ਹੋ ਗਿਆ ਹੈ ਅੱਜ ਸਵੇਰ ਤੋਂ ਸਰਹੱਦੀ ਖੇਤਰ ਵਿਚ ਪੈ ਰਹੇ ਮੀਂਹ ਨੇ ਕਿਸਾਨਾਂ ਨੂੰ ਡੂੰਘੀ ਚਿੰਤਾ ਵਿਚ ਪਾ ਦਿੱਤਾ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਸਿਆਣਿਆਂ ਦਾ ਕਥਨ ਸੀ ਕਿ ਖੇਤੀ ਖਸਮਾਂ ਸੇਤੀ ਜੋ ਹੁਣ ਖੇਤੀ ਕਰਮਾਂ ਸੇਤੀ ਹੋ ਚੁੱਕੀ ਹੈ | ਕਣਕ ਦੀ ਫਸਲ ਬਿਜਾਈ ਤੋਂ ਲੈ ਕੇ ਕਟਾਈ ਲਈ ਤਿਆਰ ਕਰਨ ਦੇ ਸਾਰੇ ਖਰਚ ਕੀਤੇ ਜਾ ਚੁੱਕੇ ਹਨ ਜਿੱਥੇ ਕੁਦਰਤ ਦੀ ਮਾਰ ਨੇ ਕਿਸਾਨਾਂ ਨੂੰ ਘੋਰ ਨਿਰਾਸ਼ਾ ਦੇ ਆਲਮ ਵਿਚ ਲਿਆ ਖੜ੍ਹਾ ਕੀਤਾ ਹੈ | ਕਣਕ ਦੇ ਨੁਕਸਾਨ ਸੰਬੰਧੀ ਪੁੱਛੇ ਜਾਣ 'ਤੇ ਸਾਬਕਾ ਖੇਤੀਬਾੜੀ ਅਧਿਕਾਰੀ ਡਾ. ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਹੁਣ ਤੱਕ ਪਏ ਮੀਂਹ ਨਾਲ ਕਣਕ ਦਾ ਝਾੜ 15 ਫੀਸਦੀ ਤੱਕ ਘੱਟ ਸਕਦਾ ਹੈ ਜੇਕਰ ਮੌਸਮ ਵਿਚ ਬਦਲਾਅ ਨਾ ਆਇਆ ਤਾਂ ਇਹ ਖ਼ਤਰਾ ਬੜੀ ਤੇਜ਼ੀ ਨਾਲ ਵਧੇਗਾ ਕਿਉਂਕਿ ਇਸ ਪਿੱਛੋਂ ਝਾੜ ਘਟਣ ਦਾ ਖ਼ਤਰਾ ਤੇਜ਼ੀ ਨਾਲ ਵੱਧ ਸਕਦਾ ਹੈ |
Ad Position 22
No active advertisement
ਪਿਛਲੀ ਖ਼ਬਰ ਰੈਲੀ ਵਿਚ ਵੱਡੀ ਗਿਣਤੀ 'ਚ ਸ਼ਮੂਲੀਅਤ ਕਰਨ 'ਤੇ ਸਮਰਥਕਾਂ ਦਾ ਬਿੱਟੂ ਚੱਠਾ ਨੇ ਕੀਤਾ ਧੰਨਵਾਦ ਅਗਲੀ ਖ਼ਬਰ ਸੇਂਟ ਮੈਰੀਜ਼ ਕਾਨਵੈਂਟ ਸਕੂਲ ਮਾਛੀਨੰਗਲ ਵਿਖੇ ਸਲਾਨਾ ਸਹੁੰ ਚੁੱਕ ਸਮਾਗਮ ਕਰਵਾਇਆ
Ad Position 24