ਬਾਬਾ ਬਕਾਲਾ ਸਾਹਿਬ, 8 ਅਪ੍ਰੈਲ (ਸ਼ੇਲਿੰਦਰਜੀਤ ਸਿੰਘ ਰਾਜਨ)-ਬੀਤੀ ਰਾਤ ਇਤਿਹਾਸਕ ਗੁ: ਨੌਵੀਂ ਪਾਤਿਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਤਰੀ ਦੇ ਕੀਰਤਨ ਸਮਾਗਮ ਕਰਵਾਏ ਗਏ | ਸੰਗਤਾਂ ਨੇ ਵੱਡੀ ਗਿਣਤੀ 'ਚ ਗੁਰੂ ਘਰ ਹਾਜ਼ਰੀ ਭਰੀ | ਜਿਸ ਵਿਚ ਭਾਈ ਤਜਿੰਦਰ ਸਿੰਘ ਘਣੂੰਪੁਰ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ, ਸਿੰਘ ਸਾਹਿਬ ਗਿਆਨੀ ਪਰਵਿੰਦਰ ਸਿੰਘ ਬੁੱਟਰ (ਕਥਾ ਵਾਚਕ) ਸ੍ਰੀ ਮੰਜੀ ਸਾਹਿਬ ਅੰਮਿ੍ਤਸਰ, ਭਾਈ ਸਤਿੰਦਰਬੀਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ, ਭਾਈ ਫਤਹਿਪਾਲ ਸਿੰਘ ਖਾਲਸਾ ਅਤੇ ਭਾਈ ਹਰਪ੍ਰੀਤ ਸਿੰਘ ਖਾਲਸਾ ਮੁਖੀ ਸਿੱਖ ਜੀਵਨ ਜਾਚ ਸੰਸਥਾ ਸਮੇਤ ਪ੍ਰਸਿੱਧ ਰਾਗੀ, ਢਾਡੀ, ਕਵੀਸ਼ਰ ਜਥਿਆਂ ਨੇ ਗੁਰੂ ਜਸ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਜਲੰਧਰ ਤੋਂ ਗੁਰੂ ਘਰ ਦੇ ਸੇਵਕ ਸ਼ੈਰੀ ਚੱਢਾ ਕੁਲੈਕਸ਼ਨ ਜਲੰਧਰ ਵਾਲਿਆਂ ਨੇ ਵੱਡੀਆਂ ਸੇਵਾਵਾਂ ਨਿਭਾਈਆਂ | ਇਸ ਮੌਕੇ ਮੈਨੇਜਰ ਭਾਈ ਗੁਰਪ੍ਰੀਤ ਸਿੰਘ ਮੱਲੇਵਾਲ, ਮੀਤ ਮੈਨੇਜਰ ਭਾਈ ਸ਼ੇਰ ਸਿੰਘ, ਹੈੱਡ ਗ੍ਰੰਥੀ ਭਾਈ ਹਰਦੇਵ ਸਿੰਘ, ਸਾ: ਹੈੱਡਗ੍ਰੰਥੀ ਭਾਈ ਭੁਪਿੰਦਰ ਸਿੰਘ, ਜਗਦੀਪ ਸਿੰਘ ਜੱਗੀ ਪੁਸਤਕਾਂ ਵਾਲੇ, ਮਾਸਟਰ ਇਕਬਾਲ ਸਿੰਘ ਸੈਕਟਰੀ, ਭਾਈ ਜੱਜ ਸਿੰਘ ਮਿਸ਼ਨਰੀ, ਪਲਵਿੰਦਰ ਸਿੰਘ ਪੱਪਾ, ਬਲਜਿੰਦਰ ਸਿੰਘ ਥਿੰਦ, ਚੇਅਰਮੈਨ ਸੁੱਖ ਰੰਧਾਵਾ, ਡਾ: ਜਗਮੀਤ ਸਿੰਘ ਬੱਬੂ, ਹਰਦੀਪ ਸਿੰਘ ਪ੍ਰਧਾਨ ਬਜ਼ਾਰ ਕਮੇਟੀ, ਹਰਪ੍ਰੀਤ ਸਿੰਘ ਹੈਪੀ (ਕਜਾਰੀਆ ਮਿੱਲ), ਮਨਜਿੰਦਰ ਸਿੰਘ ਹੀਰਾ, ਮਾ: ਆਇਆ ਸਿੰਘ ਕੈਨੇਡਾ, ਕਸ਼ਮੀਰ ਸਿੰਘ ਬੁੱਟਰ, ਸੂਬੇਦਾਰ ਬਲਦੇਵ ਸਿੰਘ ਧਾਲੀਵਾਲ ਆਦਿ ਨੇ ਹਾਜ਼ਰੀ ਭਰੀ | ਗੁ: ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਸ਼ਾਨਦਾਰ ਦੀਪਮਾਲਾ ਕੀਤੀ ਗਈ ਅਤੇ ਰਾਤ ਨੂੰ ਆਤਿਸ਼ਬਾਜੀ ਦੇ ਮੁਕਾਬਲੇ ਵੀ ਕਰਵਾਏ ਗਏ |