15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਰੋਇਆਲ ਕੈਂਬਰਿਜ ਸਕੂਲ ਬਿਆਸ ਵਲੋਂ ਨਵੇਂ ਵਿੱਦਿਅਕ ਸੈਸ਼ਨ ਦੀ ਸੁਰੂਆਤ <br/>

Ad Position 21
No active advertisement
ਸਕੂਲ ਸਟਾਫ ਵਲੋਂ ਬੱਚਿਆਂ ਨੂੰ ਜੀ ਅਇਆਂ ਕਰਦੇ ਹੋਏ | ਬਾਹਰ ਖੜੇ੍ਹ ਮਾਪੇ ਆਪਣੇ ਬੱਚਿਆਂ ਨੂੰ ਸਕੂਲ਼ ਅੰਦਰ ਜਾਂਦੇ ਦੇਖਦੇ ਹੋਏ | ਤਸਵੀਰ : ਨਰਿੰਦਰ ਸਿੰਘ <br/> 09-04-2026
ਬਿਆਸ , 8 ਅਪ੍ਰੈਲ (ਨਰਿੰਦਰ ਸਿੰਘ)-ਬਿਆਸ ਦੇ ਨੇੜੇ ਪਿੰਡ ਵਜੀਰ ਭੁੱਲਰ ਬਹੁੜੀ ਰੋਡ 'ਤੇ ਸਥਿਤ ਨਾਮੀ ਸਕੂਲ ਰੋਇਆਲ ਕੈਂਬਰਿਜ ਸਕੂਲ ਦੀ ਅੱਜ ਨਵੇਂ ਵਿਦਿਅਕ ਸੈਸ਼ਨ ਦੀ ਸ਼ੁਰੂਆਤ ਬਹੁਤ ਅਹਿਮ ਤਰੀਕੇ ਨਾਲ ਸਕੂਲ ਸਟਾਫ ਅਤੇ ਮੈਨੇਜਮੈਂਟ ਵਲੋਂ ਕੀਤੀ ਗਈ | ਜਿਸ ਵਿਚ ਸਕੂਲ ਦੇ ਬਾਹਰੀ ਗੇਟ ਤੋਂ ਸਕੂਲੀ ਬੱਚਿਆਂ ਨੂੰ ਜੀ ਆਇਆਂ ਕੀਤਾ ਗਿਆ | ਜੋ ਕਿ ਸਕੂਲ ਦਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਅਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਰੇ ਨਵੇਂ ਅਤੇ ਪੁਰਾਣੇ ਵਿਦਿਆਰਥੀਆਂ ਨੂੰ ਤਿਲਕ ਲਗਾ ਕੇ ਅਤੇ ਫੁੱਲਾਂ ਦੀ ਵਰਖਾ ਨਾਲ ਨਿਵਾਜਿਆ ਗਿਆ | ਇਹ ਸਭ ਦੇਖ ਬੱਚਿਆਂ ਦੇ ਮਾਪਿਆਂ ਵਿਚ ਕਾਫੀ ਉਤਸ਼ਾਹ ਪਾਇਆ ਗਿਆ | ਇਸ ਨਵੇਂ ਸੈਸ਼ਨ ਵਿਚ ਸਕੂਲ ਵਿਦਿਆਰਥੀਆਂ ਦੀ ਗਿਣਤੀ ਵਿਚ ਕਾਫੀ ਵਾਧਾ ਦਰਜ ਹੋਇਆ | ਜੋ ਕਿ ਅਪਣੇ ਆਪ ਵਿਚ ਰੋਇਆਲ ਕੈਂਬਰਿਜ ਸਕੂਲ ਲਈ ਫਖ਼ਰ ਵਾਲੀ ਗੱਲ ਹੈ |

Ad Position 22
No active advertisement
ਪਿਛਲੀ ਖ਼ਬਰ ਖੁਰਾਕ ਸੁਰੱਖਿਆ ਜਾਗਰੂਕਤਾ ਪੰਦ੍ਹਰਵਾੜੇ ਦੀ ਸ਼ੁਰੂਆਤ, ਪਹਿਲੇ ਦਿਨ ਲੋਕਾਂ ਨੂੰ ਕੀਤਾ ਜਾਗਰੂਕ ਅਗਲੀ ਖ਼ਬਰ 'ਅਕਾਲੀ ਦਲ ਵਾਰਿਸ ਪੰਜਾਬ ਦੇ' ਪਾਰਟੀ ਦੇ ਅਹੁਦੇਦਾਰਾਂ ਵਲੋਂ ਗੁ: 9ਵੀਂ ਪਾਤਿਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਸਰਬੱਤ ਦ...
Ad Position 24