ਗੱਗੋਮਾਹਲ, 9 ਅਪ੍ਰੈਲ (ਬਲਵਿੰਦਰ ਸਿੰਘ ਸੰਧੂ)-ਖਾਲਸਾ ਪੰਥ ਦਾ ਸਾਜਨਾ ਦਿਵਸ ਵਿਸਾਖੀ ਗੁਰਦੁਆਰਾ ਜਨਮ ਅਸਥਾਨ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਗੱਗੋਮਾਹਲ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ | ਇਸ ਸੰਬੰਧੀ ਗੱਲ ਕਰਦਿਆਂ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਅਨੰਦਪੁਰ ਸਾਹਿਬ ਦੇ ਸੰਤ ਬਾਬਾ ਸਤਨਾਮ ਸਿੰਘ ਵਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਗਈ ਕਿ 12 ਅਪ੍ਰੈਲ ਨੂੰ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣਗੇ ਜਿਨ੍ਹਾਂ ਦੇ ਭੋਗ 14 ਅਪ੍ਰੈਲ ਵਿਸਾਖੀ ਵਾਲੇ ਦਿਨ ਪਾਏ ਜਾਣਗੇ | ਉਪਰੰਤ ਖੁੱਲ੍ਹੇ ਦੀਵਾਨਾਂ ਵਿਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਥਾਵਾਚਕ, ਕਵਿਸ਼ਰ ਜਥੇ ਸੰਗਤਾਂ ਨੂੰ ਖਾਲਸੇ ਦੇ ਜਨਮ ਦਿਹਾੜੇ ਦੀਆਂ ਸ਼ੁਭਕਾਮਨਾਵਾਂ ਦੇਣ ਦੇ ਨਾਲ-ਨਾਲ ਗੁਰ ਇਤਿਹਾਸ ਸਰਵਨ ਕਰਾਉਣਗੇ | ਇਸ ਮੌਕੇ ਗੁਰਦੁਆਰਾ ਬਾਬਾ ਜੀਵਨ ਸਿੰਘ ਦੇ ਸੇਵਾਦਾਰ ਬਾਬਾ ਸੁਰਜੀਤ ਸਿੰਘ, ਗੁਰਕਰਨ ਸਿੰਘ, ਗੁਰਮੀਤ ਸਿੰਘ ਹੈਪੀ, ਸੁਖਪਾਲ ਸਿੰਘ, ਮੰਗਲ ਸਿੰਘ, ਦਿਲਬਾਗ ਸਿੰਘ ਹਲਵਾਈ, ਕੁਲਵੰਤ ਸਿੰਘ ਘੁੰਮਣ, ਦਿਲਬਾਗ ਸਿੰਘ ਚਾੜਪੁਰ, ਬਾਬਾ ਦਿਆ ਸਿੰਘ ਚਾੜਪੁਰ, ਜੋਗਾ ਸਿੰਘ ਗੱਗੋਮਾਹਲ, ਇਕਬਾਲ ਸਿੰਘ ਜੰਟੀ ਆਦਿ ਹਾਜ਼ਰ ਸਨ |