22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਦਸਮੇਸ਼ ਕਾਲਜ ਫਾਰ ਵੁਮੈੱਨ ਮਹਿਤਾ ਚੌਂਕ ਦਾ ਬੀ.ਕਾਮ ਭਾਗ-3 ਦਾ ਨਤੀਜਾ ਸ਼ਾਨਦਾਰ <br/>

Ad Position 21
No active advertisement
ਅਜੀਤ ਡੈਸਕ 10-04-2026
ਚੌਂਕ ਮਹਿਤਾ, 9 ਅਪ੍ਰੈਲ (ਧਰਮਿੰਦਰ ਸਿੰਘ ਭੰਮਰਾ)-ਦਸਮੇਸ਼ ਕਾਲਜ ਫ਼ਾਰ ਵੁਮੈਨ ਮਹਿਤਾ ਚੌਂਕ ਦੀਆਂ ਵਿਦਿਆਰਥਣਾਂ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਬੀ. ਕਾਮ ਭਾਗ ਤੀਜਾ ਦਾ ਐਲਾਨਿਆ ਗਿਆ ਨਤੀਜਾ ਸ਼ਾਨਦਾਰ ਰਿਹਾ | ਵਿਦਿਆਰਥਣਾਂ ਦੀ ਮਿਹਨਤ ਸਦਕਾ ਬੀ. ਕਾਮ ਸਮੈਸਟਰ ਤੀਸਰਾ ਦਾ ਨਤੀਜਾ ਸ਼ਾਨਦਾਰ ਰਿਹਾ | ਜਿਸ ਵਿਚ ਬੀ.ਕਾਮ ਦੀ ਸੁਖਨਪ੍ਰੀਤ ਕੌਰ, ਰਵਨੀਤ ਕੌਰ, ਗਗਨਦੀਪ ਕੌਰ ਅਤੇ ਅਵਨਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ | ਇਸ ਤੋਂ ਇਲਾਵਾ ਮੁਸਕਾਨਪ੍ਰੀਤ ਕੌਰ, ਫ਼ਰਨਜੀਤ ਕੌਰ, ਕੁਲਜੀਤ ਕੌਰ, ਹਸਨਦੀਪ ਕੌਰ, ਪਵਨਦੀਪ ਕੌਰ, ਪ੍ਰਭਜੋਤ ਕੌਰ ਅਤੇ ਨਵਦੀਪ ਕੌਰ ਅਤੇ ਇੰਦਰਪ੍ਰੀਤ ਕੌਰ ਨੇ ਵਧੀਆ ਅੰਕ ਹਾਸਿਲ ਕਰਕੇ ਕਾਲਜ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ | ਇਸ ਮੌਕੇ ਕਾਲਜ ਦੇ ਚੇਅਰਮੈਨ ਗੁਰਦੀਪ ਸਿੰਘ ਰੰਧਾਵਾ ਨੇ ਖੁਸ਼ੀ ਜ਼ਾਹਿਰ ਕਰਦਿਆਂ ਵਿਦਿਆਰਥਣਾਂ ਦੇ ਨਾਲ-ਨਾਲ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਆਉਣ ਵਾਲੇ ਭਵਿੱਖ ਵਿਚ ਇਸੇ ਤਰ੍ਹਾਂ ਮਿਹਨਤ ਕਰਕੇ ਕਾਮਯਾਬੀ ਪ੍ਰਾਪਤ ਕਰਨ ਦੀ ਪ੍ਰੇਰਨਾ ਦਿੱਤੀ | ਇਸ ਹੌਸਲਾ ਅਫ਼ਜ਼ਾਈ ਮੌਕੇ ਚੇਅਰਮੈਨ ਗੁਰਦੀਪ ਸਿੰਘ ਰੰਧਾਵਾ ਦੇ ਨਾਲ ਪਿ੍ੰ: ਗੁਰਬੀਰ ਕੌਰ, ਡਾਇਰੈਕਟਰ ਹਰਪ੍ਰੀਤ ਕੌਰ, ਕੋਆਰਡੀਨੇਟਰ ਰਵਿੰਦਰ ਕੌਰ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਫਾਈ ਕਰਮਚਾਰੀਆਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਕਮਿਸ਼ਨ ਦੀ ਤਰਜੀਹ-ਹਰਦੀਪ ਗਿੱਲ <br/> ਅਗਲੀ ਖ਼ਬਰ ਖ਼ਾਲਸਾ ਪੰਥ ਦਾ ਸਾਜਨਾ ਦਿਵਸ ਗੁਰਦੁਆਰਾ ਜਨਮ ਅਸਥਾਨ ਬਾਬਾ ਜੀਵਨ ਸਿੰਘ ਗੱਗੋਮਾਹਲ ਵਿਖੇ ਮਨਾਇਆ ਜਾਵੇਗਾ <br/>
Ad Position 24