21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

8ਵੀਂ ਜਮਾਤ ਦੇ ਨਤੀਜਿਆਂ ਦੌਰਾਨ ਅੰਬਰ ਪਬਲਿਕ ਸਕੂਲ ਦੇ 19 ਸਟੇਟ ਮੈਰਿਟ ਹਾਸਿਲ ਕਰਨ ਵਾਲੇ ਬੱਚਿਆਂ ਦਾ ਸਨਮਾਨ <br/>

Ad Position 21
No active advertisement
ਅਜੀਤ ਡੈਸਕ 13-04-2026
ਮੱਤੇਵਾਲ, 12 ਅਪ੍ਰੈਲ (ਗੁਰਪ੍ਰੀਤ ਸਿੰਘ ਮੱਤੇਵਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ 8ਵੀਂ ਜਮਾਤ ਦੇ ਨਤੀਜੇ ਦੌਰਾਨ ਅੰਬਰ ਸਕੂਲ ਦੇ ਵਿਦਿਆਰਥੀਆਂ ਨੇ 19 ਸਟੇਟ ਮੈਰਿਟਾਂ ਪ੍ਰਾਪਤ ਕਰਕੇ ਨਵਾਂ ਇਤਿਹਾਸ ਸਿਰਜ ਦਿੱਤਾ ਹੈ | ਇਸ ਸੰਬੰਧੀ ਸਕੂਲ ਵਿਚ ਰੱਖੇ ਸਨਮਾਨ ਸਮਾਗਮ ਦੌਰਾਨ ਸਕੂਲ ਮੈਨੇਜਮੈਂਟ ਵਲੋਂ ਬੱਚਿਆਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪਿ੍ੰ: ਬਲਕਾਰ ਸਿੰਘ ਹੁੰਦਲ ਨੇ ਦੱਸਿਆ ਕਿ ਮਨਸੀਰਤ ਕੌਰ ਨੇ 600 ਵਿਚੋਂ 596 ਅੰਕ ਪ੍ਰਾਪਤ ਕਰਕੇ ਅੰਮਿ੍ਤਸਰ ਜ਼ਿਲ੍ਹੇ ਵਿਚੋਂ ਪਹਿਲਾ, ਪੰਜਾਬ ਵਿਚੋਂ ਚੌਥਾ ਰੈਂਕ ਪ੍ਰਾਪਤ ਕੀਤਾ ਹੈ | ਕੋਮਲਪ੍ਰੀਤ ਕੌਰ ਨੇ 596 ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਵਿਚੋਂ ਦੂਸਰਾ ਤੇ ਸਟੇਟ ਵਿਚੋਂ ਚੌਥਾ, ਜਸਨੂਰ ਕੌਰ ਨੇ ਵੀ 596 ਜ਼ਿਲ੍ਹੇ ਵਿਚੋਂ ਤੀਸਰਾ ਤੇ ਸਟੇਟ ਵਿਚੋਂ ਚੌਥਾ ਸਥਾਨ, ਜੈਸਮੀਨ ਕੌਰ ਨੇ 596 ਅੰਕਾਂ ਨਾਲ ਜ਼ਿਲ੍ਹੇ ਅਤੇ ਸਟੇਟ ਵਿਚੋਂ ਚੌਥਾ ਸਥਾਨ ਹਾਸਿਲ ਕੀਤਾ ਹੈ | ਇਸ ਤੋਂ ਇਲਾਵਾ ਈਸ਼ਕਾ ਬਹੁਗੁਣਾ ਨੇ 595, ਕੰਵਲਪ੍ਰੀਤ ਕੌਰ ਨੇ 595, ਸ਼ਿਵਰਾਜ ਸਿੰਘ ਨੇ 594, ਯੁਵਰਾਜ ਸਿੰਘ ਨੇ 594, ਪ੍ਰਭਦੀਪ ਕੌਰ ਨੇ 594, ਹਰਗੁਣਪ੍ਰੀਤ ਸਿੰਘ ਨੇ 592, ਮਨਦੀਪ ਕੌਰ ਨੇ 591, ਜੋਗਮੀਤ ਕੌਰ ਨੇ 590, ਸੁਖਮਨਪ੍ਰੀਤ ਕੌਰ ਨੇ 590, ਸੁਖਮਨ ਸਿੰਘ ਨੇ 590, ਲਵਨੀਤ ਕੌਰ ਨੇ 588, ਸਰਤਾਜਬੀਰ ਸਿੰਘ ਨੇ 588, ਜਸਕਰਨ ਸਿੰਘ ਨੇ 585, ਸਹਿਜਪਾਲ ਸਿੰਘ ਨੇ 584, ਅਭੀਜੋਤ ਸਿੰਘ ਨੇ 584 ਅੰਕ ਹਾਸਿਲ ਕਰਕੇ ਸਟੇਟ ਮੈਰਿਟ ਹਾਸਿਲ ਕੀਤੀ ਹੈ | ਸਕੂਲ ਦੀ ਮੈਨੇਜਮੈਂਟ ਨੇ ਸਮੁੱਚੇ ਸਟਾਫ ਅਤੇ ਮਾਤਾ ਪਿਤਾ ਨੂੰ ਵਧਾਈ ਦਿੱਤੀ ਹੈ | ਸਕੂਲ ਦੇ ਚੇਅਰਮੈਨ ਸੰਪੂਰਨ ਸਿੰਘ, ਡਾਇਰੈਕਟਰ ਸੁਖਵਿੰਦਰ ਸਿੰਘ, ਪਿ੍ੰ: ਬਲਕਾਰ ਸਿੰਘ ਹੁੰਦਲ ਅਤੇ ਜੋਗਿੰਦਰ ਸਿੰਘ ਅਤੇ ਸਮੂਹ ਸਟਾਫ ਮੈਂਬਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਟੌਂਗ ਨੇ ਰਈਆ ਦੀ ਅਨਾਜ ਮੰਡੀ ਵਿਖੇ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ <br/> ਅਗਲੀ ਖ਼ਬਰ ਪਿੰਡ ਸ਼ਹੂਰਾ ਵਿਖੇ ਅੱਗ ਲੱਗਣ ਨਾਲ ਕਈ ਏਕੜ ਕਣਕ ਦੀ ਫ਼ਸਲ ਸੜ ਕੇ ਸੁਆਹ <br/>
Ad Position 24