ਚਵਿੰਡਾ ਦੇਵੀ, 12 ਅਪ੍ਰੈਲ (ਸਤਪਾਲ ਸਿੰਘ ਢੱਡੇ)- ਆਮ ਆਦਮੀ ਪਾਰਟੀ ਐੱਸ. ਸੀ. ਵਿੰਗ ਹਲਕਾ ਮਜੀਠਾ ਦੇ ਪ੍ਰਧਾਨ ਰਾਜ ਕੁਮਾਰ ਲੁੱਧੜ ਨੇ ਕਸਬਾ ਚਵਿੰਡਾ ਦੇਵੀ ਵਿਖੇ ਨੌਜਵਾਨਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਸਿੱਖਿਆ ਅਤੇ ਸਿਹਤ ਖੇਤਰ ਵਿਚ ਕੀਤੇ ਗਏ ਇਤਿਹਾਸਕ ਉਪਰਾਲਿਆਂ ਨੇ ਸੂਬੇ ਨੂੰ ਦੇਸ਼ ਭਰ ਵਿਚ ਇਕ ਨਵੀਂ ਪਛਾਣ ਦਿੱਤੀ ਹੈ | ਉਨ੍ਹਾਂ ਦੱਸਿਆ ਕਿ ਨੈਸ਼ਨਲ ਅਚੀਵਮੈਂਟ ਸਰਵੇ ਵਿਚ ਪੰਜਾਬ ਦਾ ਦੇਸ਼ ਵਿਚ ਪਹਿਲਾ ਸਥਾਨ ਹਾਸਿਲ ਕਰਨਾ ਵੱਡੀ ਪ੍ਰਾਪਤੀ ਹੈ | ਸਰਕਾਰੀ ਸਕੂਲਾਂ ਦੇ 845 ਵਿਦਿਆਰਥੀਆਂ ਵਲੋਂ ਨੀਟ ਪ੍ਰੀਖਿਆ ਅਤੇ 305 ਵਿਦਿਆਰਥੀਆਂ ਵਲੋਂ ਜੇ.ਈ.ਈ. ਮੇਨ ਪ੍ਰੀਖਿਆ ਪਾਸ ਕਰਨਾ ਸਿੱਖਿਆ ਪ੍ਰਣਾਲੀ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ | ਇਸ ਦੇ ਨਾਲ ਹੀ 15 ਹਜ਼ਾਰ ਤੋਂ ਵੱਧ ਅਧਿਆਪਕਾਂ ਦੀ ਭਰਤੀ ਅਤੇ 12 ਹਜ਼ਾਰ ਤੋਂ ਵੱਧ ਅਧਿਆਪਕਾਂ ਨੂੰ ਤਰੱਕੀ ਦੇ ਕੇ ਸਿੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ | ਸਿਹਤ ਖੇਤਰ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵਲੋਂ ਆਮ ਆਦਮੀ ਕਲੀਨਿਕਾਂ ਵਿਚ ਮੁਫ਼ਤ ਦਵਾਈਆਂ ਅਤੇ ਟੈਸਟਾਂ ਦੀ ਸਹੂਲਤ ਦੇ ਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ | ਹੁਣ ਤੱਕ ਸੂਬੇ ਵਿਚ 2,661 ਡਾਕਟਰਾਂ, ਪੈਰਾਮੈਡੀਕਲ ਅਤੇ ਕਲੀਨਿਕ ਸਟਾਫ ਦੀ ਭਰਤੀ ਕੀਤੀ ਜਾ ਚੁੱਕੀ ਹੈ | ਇਸ ਤੋਂ ਇਲਾਵਾ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਜਾ ਰਹੀ ਹੈ | ਇਸ ਮੌਕੇ ਜਤਿੰਦਰ ਸਿੰਘ, ਸ਼ੰਕਰ ਸਿੰਘ, ਸੋਨੂ ਚਵਿੰਡਾ ਦੇਵੀ, ਗੁਰਜੰਟ ਸਿੰਘ, ਦਲਜੀਤ ਸਿੰਘ ਫੌਜੀ, ਕਰਮਜੀਤ ਸਿੰਘ ਮੈਂਬਰ, ਕੀਰਤ ਸਿੰਘ ਸੰਨੀ, ਸਾਜਨ ਸਿੰਘ, ਵਿਜੇ ਕੁਮਾਰ, ਭਗਵਾਨ ਸਿੰਘ, ਵੀਰਮ ਦਾਸ ਭਗਤ, ਡਿਪਲ ਕੁਮਾਰ, ਕੁਲਦੀਪ ਸਿੰਘ, ਸੁਰਿੰਦਰ ਪਾਲ, ਗੁਰਜੀਤ ਸਿੰਘ ਮਿੱਠੂ ਗੁਰਪ੍ਰੀਤ ਸਿੰਘ, ਗੋਲਾ ਲੁੱਧੜ, ਲਾਡੀ, ਪਿ੍ੰਸ, ਰਾਮ ਚਵਿੰਡਾ ਦੇਵੀ, ਸੋਨੂੰ ਆਦਿ ਆਗੂ ਹਾਜ਼ਰ ਸਨ |
ਸਿੱਖਿਆ ਤੇ ਸਿਹਤ ਖੇਤਰ ਵਿਚ ਪੰਜਾਬ ਨੇ ਬਣਾਈ ਨਵੀਂ ਮਿਸਾਲ-ਰਾਜ ਕੁਮਾਰ ਲੁੱਧੜ <br/>
ਅਜੀਤ ਡੈਸਕ
13-04-2026