21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਨਗਰ ਨਿਗਮ ਤੇ ਨਗਰ ਪੰਚਾਇਤ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਜਿੱਤ 'ਆਪ' ਸਰਕਾਰ ਨੂੰ ਸੂਬੇ ਦੇ ਸਿਆਸੀ ਪਿੜ ਤੋਂ ਲਾਂਭੇ ਕਰਨ ਦਾ ਮੁੱਢ ਬੰਨ੍ਹੇਗੀ-ਹਰਪ੍ਰਤਾਪ ਸਿੰਘ ਅਜਨਾਲਾ

Ad Position 21
No active advertisement
ਅਜੀਤ ਡੈਸਕ 13-04-2026
ਅਜਨਾਲਾ, 12 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਨਗਰ ਪੰਚਾਇਤ ਅਜਨਾਲਾ ਦੀਆਂ ਆਗਾਮੀ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਕਾਂਗਰਸ ਦੇ ਸੂਬਾ ਸੀਨੀਅਰ ਆਗੂ ਤੇ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਵਲੋਂ ਅੱਜ ਇੱਥੇ ਪਾਰਟੀ ਦਫ਼ਤਰ ਵਿਖੇ ਅਜਨਾਲਾ ਸ਼ਹਿਰ ਨਾਲ ਸੰਬੰਧਿਤ ਪਾਰਟੀ ਆਗੂਆਂ ਨਾਲ ਪਲੇਠੀ ਮੀਟਿੰਗ ਕਰਕੇ ਨਗਰ ਪੰਚਾਇਤ ਚੋਣਾਂ ਲਈ ਵਿਸਥਾਰ ਪੂਰਵਕ ਰਣਨੀਤੀ ਤਿਆਰ ਕੀਤੀ ਗਈ | ਮੀਟਿੰਗ ਦੌਰਾਨ ਉਨ੍ਹਾਂ ਵੱਖ-ਵੱਖ ਵਾਰਡਾਂ ਦੀ ਸਥਿਤੀ ਦਾ ਜਾਇਜ਼ਾ ਲਿਆ ਗਿਆ ਅਤੇ ਉਮੀਦਵਾਰਾਂ ਦੀ ਚੋਣ ਤੋਂ ਲੈ ਕੇ ਪ੍ਰਚਾਰ ਤੱਕ ਦੀ ਯੋਜਨਾ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ |
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਅਜਨਾਲਾ ਨੇ ਕਿਹਾ ਕਿ ਲੋਕ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਨਾਰਾਜ਼ ਹਨ ਅਤੇ ਉਸ ਨੂੰ ਚੱਲਦਾ ਕਰਨ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਹਨ | ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਆਉਣ ਵਾਲੀਆਂ ਨਗਰ ਪੰਚਾਇਤ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਭਾਰੀ ਜਨ ਸਮਰਥਨ ਮਿਲੇਗਾ, ਜਿਸ ਸਦਕਾ ਪੰਜਾਬ ਵਿਚ ਹੋਣ ਵਾਲੀਆਂ ਨਗਰ ਨਿਗਮ ਅਤੇ ਨਗਰ ਪੰਚਾਇਤ ਚੋਣਾਂ ਵਿਚ ਕਾਂਗਰਸ ਦੀ ਇਤਿਹਾਸਿਕ ਜਿੱਤ ਹੋਵੇਗੀ ਜੋ ਮੌਜੂਦਾ ਆਮ ਆਦਮੀ ਪਾਰਟੀ ਨੂੰ ਸੂਬੇ ਦੇ ਸਿਆਸੀ ਪਿੜ ਵਿਚੋਂ ਲਾਂਭੇ ਕਰਨ ਦਾ ਮੁੱਢ ਬੰਨ੍ਹੇਗੀ | ਸ: ਅਜਨਾਲਾ ਨੇ ਕਿਹਾ ਕਿ ਇਸ ਸਰਕਾਰ ਦੇ ਰਾਜ ਵਿਚ ਆਏ ਦਿਨ ਹੀ ਲੋਕਾਂ ਨੂੰ ਫਿਰੌਤੀ ਦੀਆਂ ਕਾਲਾਂ ਆ ਰਹੀਆਂ ਹਨ ਜਿਸ ਕਾਰਨ ਆਮ ਲੋਕਾਂ ਦੇ ਨਾਲ-ਨਾਲ ਕਾਰੋਬਾਰ ਕਰਨ ਵਾਲੇ ਲੋਕਾਂ ਦੇ ਚਿਹਰਿਆਂ ਤੇ ਮਾਯੂਸੀ ਛਾਈ ਹੋਈ ਹੈ | ਅਜਨਾਲਾ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸ਼ਹਿਰ ਦੇ ਨਾਮੀ ਕਾਰੋਬਾਰੀਆਂ ਨੂੰ ਫਿਰੌਤੀ ਦੀਆਂ ਕਾਲਾਂ ਆ ਰਹੀਆਂ ਹਨ ਅਤੇ ਅਜਿਹੇ ਮਾਮਲਿਆਂ ਵਿਚ ਲੋੜੀਂਦੀ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ ਪੁਲਿਸ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ | ਇਸ ਮੌਕੇ ਗੱਲਬਾਤ ਕਰਦਿਆਂ ਕਾਂਗਰਸ ਕਮੇਟੀ ਜ਼ਿਲ੍ਹਾ ਅੰਮਿ੍ਤਸਰ ਦੇਹਾਤੀ ਦੇ ਮੀਤ ਪ੍ਰਧਾਨ ਡਾਇਰੈਕਟਰ ਕੰਵਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਅਜਨਾਲਾ ਦੀਆਂ 15 ਵਾਰਡਾਂ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਰੋਧੀਆਂ ਨੂੰ ਕਰਾਰੀ ਹਾਰ ਦੇ ਕੇ ਚਾਰੇ ਖਾਨੇ ਚਿੱਤ ਕਰਨਗੇ | ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਮੀਤ ਪ੍ਰਧਾਨ ਡਾਇਰੈਕਟਰ ਕੰਵਰਪ੍ਰਤਾਪ ਸਿੰਘ ਅਜਨਾਲਾ, ਕਾਂਗਰਸ ਸ਼ਹਿਰੀ ਅਜਨਾਲਾ ਦੇ ਪ੍ਰਧਾਨ ਦਵਿੰਦਰ ਸਿੰਘ ਡੈਮ, ਕੌਂਸਲਰ ਗੁਰਦੇਵ ਸਿੰਘ ਨਿੱਝਰ, ਐਡਵੋਕੇਟ ਬਿ੍ਜ ਮੋਹਨ ਔਲ਼, ਕੌਂਸਲਰ ਪਰਮਿੰਦਰ ਸਿੰਘ ਭੱਖਾ, ਗੁਰਦੀਪ ਸਿੰਘ ਸਿਰਸਾ, ਹਰਪਾਲ ਸਿੰਘ ਭਾਲੂ ਸੱਫੇਵਾਲੀਆ, ਦਿਲਬਾਗ ਸਿੰਘ ਸਿਰਸਾ, ਰੋਹਿਤ ਪੁਰੀ ਲੱਕੀ, ਵਿਨੋਦ ਅਰੋੜਾ, ਅੰਮਿ੍ਤ ਭੱਖਾ, ਸੰਨੀ ਨਿੱਝਰ, ਪ੍ਰਭ ਭੱਖਾ, ਪ੍ਰਧਾਨ ਨੰਦ ਕਿਸ਼ੋਰ ਭੱਲਾ, ਅਮਰਜੀਤ ਸਿੰਘ ਬਿੱਟੂ, ਸੁਖਦੇਵ ਸਰੀਨ, ਅਮਰਬੀਰ ਸਿੰਘ ਬੱਲ, ਅਮਨਦੀਪ ਸਿੰਘ ਚੱਕੀ ਵਾਲੇ, ਠੇਕੇਦਾਰ ਅਸ਼ੋਕ ਮਸੀਹ, ਦਰਸ਼ਨ ਲਾਲ, ਨੰਬਰਦਾਰ ਬਲਜਿੰਦਰ ਸਿੰਘ, ਸੁਸ਼ੀਲ ਕੁਮਾਰ, ਬਲਜਿੰਦਰ ਸਿੰਘ, ਸੋਨੂੰ ਅਜਨਾਲਾ, ਕਾਬਲ ਸਿੰਘ ਨਿੱਝਰ, ਅਮਿੱਤ ਸ਼ਰਮਾ ਅਤੇ ਰਮੇਸ਼ ਅਜਨਾਲਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਹੁਰੇ ਪਰਿਵਾਰ ਦੀ ਮਿਲੀ ਭੁਗਤ ਨਾਲ ਕੁੱਟਮਾਰ ਤੇ ਜ਼ਬਰਦਸਤੀ ਕਰਨ ਦੇ ਲਗਾਏ ਦੋਸ਼ <br/> ਅਗਲੀ ਖ਼ਬਰ ਥੋਕ 'ਚ ਲੱਗੀਆਂ ਗ਼ੈਰ ਵਿੱਦਿਅਕ ਡਿਊਟੀਆਂ ਨੇ ਐੱਸ. ਐੱਲ. ਏ. ਕਰਮਚਾਰੀਆਂ ਨੂੰ ਸਕੂਲੋਂ ਕੀਤਾ ਬਾਹਰ <br/>
Ad Position 24