20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਮਜੀਠਾ ਵਿਖੇ ਭਾਜਪਾ ਵਲੋਂ ਪੰਡਿਤ ਦੀਨ ਦਿਆਲ ਉਪਾਧਿਆਏ ਸਿਖਲਾਈ ਮਹਾਂ ਅਭਿਆਨ ਤਹਿਤ ਵਿਸ਼ੇਸ਼ ਇਕੱਤਰਤਾ

Ad Position 21
No active advertisement
ਅਜੀਤ ਡੈਸਕ 13-04-2026

ਮਜੀਠਾ, 12 ਅਪ੍ਰੈਲ (ਜਗਤਾਰ ਸਿੰਘ ਸਹਿਮੀ)-ਭਾਰਤੀ ਜਨਤਾ ਪਾਰਟੀ ਵਲੋਂ ਪੰਡਿਤ ਦੀਨ ਦਿਆਲ ਉਪਾਧਿਆਏ ਸਿਖਲਾਈ ਮਹਾਂ ਅਭਿਆਨ 2026 ਤਹਿਤ ਬੀਜੇਪੀ ਦੇ ਹਲਕਾ ਇੰਚਾਰਜ ਪ੍ਰਦੀਪ ਸਿੰਘ ਭੁੱਲਰ ਦੀ ਅਗਵਾਈ ਵਿਚ ਮਜੀਠਾ ਵਿਖੇ ਵਿਸ਼ੇਸ਼ ਇਕੱਤਰਤਾ ਕੀਤੀ ਗਈ। ਇਸ ਇਕੱਤਰਤਾ ਵਿਚ ਮੁੱਖ ਮਹਿਮਾਨ ਵਜੋਂ ਮੈਡਮ ਮੀਨੂੰ ਸੇਠੀ ਜ਼ੋਨਲ ਪ੍ਰਭਾਰੀ ਵਿਸ਼ੇਸ਼ ਤੌਰ 'ਤੇ ਪਹੁੰਚੇ। ਪੰਡਿਤ ਦੀਨ ਦਿਆਲ ਉਪਾਧਿਆਏ ਦੇ ਵਿਚਾਰਾਂ 'ਤੇ ਆਧਾਰਿਤ ਇਸ ਮਹਾਂ ਅਭਿਆਨ ਰਾਹੀਂ ਪਾਰਟੀ ਵਰਕਰਾਂ ਨੂੰ ਰਾਸ਼ਟਰਵਾਦੀ ਤੇ ਵਿਕਾਸਵਾਦੀ ਏਜੰਡੇ ਨਾਲ ਜੋੜਨ ਦਾ ਯਤਨ ਕੀਤਾ ਗਿਆ। ਆਗੂਆਂ ਨੇ ਭਾਜਪਾ ਵਲੋਂ ਚਲਾਏ ਜਾ ਰਹੇ ਵੱਖ-ਵੱਖ ਕਾਰਜਕੰਮਾਂ ਤੇ ਯੋਜਨਾਵਾਂ ਬਾਰੇ ਵੀ ਚਰਚਾ ਕੀਤੀ। ਇਕੱਤਰਤਾ ਦੌਰਾਨ ਮੈਡਮ ਮੀਨੂ ਸੇਠੀ ਨੇ ਆਰ. ਐੱਸ. ਐੱਸ. ਤੇ ਬੀਜੇਪੀ ਦੀਆਂ ਗਤੀਵਿਧੀਆਂ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਭਾਜਪਾ ਵਰਕਰਾਂ ਨੂੰ ਸੰਗਠਨਾਤਮਕ ਮਜ਼ਬੂਤੀ ਲਈ ਸਿਖਲਾਈ ਦੇ ਮਹੱਤਵ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਇਕੱਤਰਤਾ ਭਾਜਪਾ ਵਲੋਂ ਚਲਾਏ ਜਾ ਰਹੇ ਪੰਡਿਤ ਦੀਨ ਦਿਆਲ ਉਪਾਧਿਆਏ ਸਿਖਲਾਈ ਮਹਾਂ ਅਭਿਆਨ ਦਾ ਇਕ ਮਹੱਤਵਪੂਰਨ ਹਿੱਸਾ ਹੈ, ਜਿਸ ਰਾਹੀਂ ਪਾਰਟੀ ਵਰਕਰਾਂ ਨੂੰ ਵਿਚਾਰਕ ਤੇ ਪ੍ਰੈਕਟੀਕਲ ਤਾਲੀਮ ਦਿੱਤੀ ਜਾ ਰਹੀ ਹੈ। ਇਸ ਨਾਲ ਭਾਜਪਾ ਦੀ ਸੰਗਠਨਾਤਮਕ ਤਾਕਤ ਵਿਚ ਵਾਧਾ ਹੋਣ ਦੀ ਉਮੀਦ ਹੈ। ਪ੍ਰਦੀਪ ਸਿੰਘ ਭੁੱਲਰ ਨੇ ਕਿਹਾ ਕਿ ਇਸ ਸਿਖਲਾਈ ਅਭਿਆਨ ਤਹਿਤ ਭਾਜਪਾ ਵਰਕਰਾਂ ਨੂੰ ਬੂਥ ਪੱਧਰ ਤੱਕ ਮਜ਼ਬੂਤ ਬਣਾਉਣ ਤੇ ਲੋਕਾਂ ਤੱਕ ਪਾਰਟੀ ਦਾ ਸੰਦੇਸ਼ ਪਹੁੰਚਾਉਣ ਲਈ ਵਿਸ਼ੇਸ਼ ਤਾਲੀਮ ਦਿੱਤੀ ਜਾ ਰਹੀ ਹੈ। ਉਨ੍ਹਾਂ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਰਾਂ ਵਿਚ ਇਸ ਅਭਿਆਨ ਨੂੰ ਹੋਰ ਵੀ ਉਤਸ਼ਾਹ ਨਾਲ ਚਲਾਉਣ। ਹਰਵਿੰਦਰ ਸਿੰਘ ਸੰਧੂ ਨੇ ਆਰ. ਐੱਸ. ਐੱਸ. ਦੀਆਂ ਗਤੀਵਿਧੀਆਂ ਬਾਰੇ ਦੱਸਦਿਆਂ ਕਿਹਾ ਕਿ ਇਹ ਸੰਸਥਾ ਰਾਸ਼ਟਰੀ ਏਕਤਾ ਤੇ ਸੇਵਾ ਭਾਵਨਾ ਨੂੰ ਉਤਸ਼ਾਹਿਤ ਕਰਦੀ ਹੈ। ਏਕਤਾ ਵੋਹਰਾ ਨੇ ਵੀ ਮਹਿਲਾ ਵਰਕਰਾਂ ਨੂੰ ਸਰਗਰਮੀ ਨਾਲ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਅਦਰਸ਼ ਵਿੱਜ਼, ਗੌਰਵ ਤੇਜਵਾਲ, ਨਰਿੰਦਰ ਚੌਧਰੀ, ਪ੍ਰੋ: ਵਿਜੇ ਮਨੋਟ, ਰਕੇਸ਼ ਕੁਮਾਰ ਪੱਪਾ, ਗੋਲਡੀ ਚੌਹਾਨ, ਨੀਰਜ ਕੱਥੂਨੰਗਲ, ਸਤਨਾਮ ਸਿੰਘ, ਦਵਿੰਦਰਪਾਲ ਸਿੰਘ ਮਾਹਲਾ, ਜਸਬੀਰ ਕੌਰ, ਸੁਨੀਤਾ ਰਾਣੀ ਪ੍ਰਧਾਨ ਮਹਿਲਾ ਮੰਡਲ, ਪੰਨਾ ਗਿੱਲ, ਸੁਖਦੇਵ ਸਿੰਘ, ਮੰਗਲ ਸਿੰਘ ਉਦੋਕੇ, ਸਤਪਾਲ ਸਿੰਘ ਰਾਮਦੀਵਾਲੀ, ਵੀਰ ਸਿੰਘ ਚਾਟੀ ਵਿੰਡ, ਬਲਵਿੰਦਰ ਸਿੰਘ ਰਾਮਦੀਵਾਲੀ, ਬਿਕਰਮਜੀਤ ਸਿੰਘ ਮਜੀਠਾ, ਹਰਭਾਲ ਸਿੰਘ ਜੇਠੂਨੰਗਲ, ਪ੍ਰਤਾਪ ਸਿੰਘ ਬੱਬ, ਫਤਿਹ ਸਿੰਘ ਗੁਜਰਪੁਰਾ, ਮੋਹਣ ਸਿੰਘ ਗੁਜਰਪੁਰਾ, ਵੀਰ ਸਿੰਘ ਮਰੜ੍ਹੀ ਕਲਾਂ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਸ੍ਰੀ ਵਾਹਿਗੁਰੂ ਇੰਟਰਨੈਸ਼ਨਲ ਸਕੂਲ ਵਿਖੇ ਅੱਠਵੀਂ ਜਮਾਤ ਦਾ ਨਤੀਜਾ ਰਿਹਾ 100 ਫ਼ੀਸਦੀ ਅਗਲੀ ਖ਼ਬਰ ਬਾਬਾ ਜ਼ੋਰਾਵਰ ਸਿੰਘ ਸਕੂਲ ਕੋਟਾਂ ਦੀ ਅੱਠਵੀਂ ਕਲਾਸ ਦੀ ਬਬਲੀਨ ਕੌਰ ਨੇ ਪੰਜਾਬ 'ਚੋਂ ਕੀਤਾ ਹਾਸਿਲ ਕੀਤਾ ਚੌਥਾ ਸਥਾਨ
Ad Position 24