ਜਗਦੇਵ ਕਲਾਂ, 13 ਅਪ੍ਰੈਲ (ਗਿੱਲ)-ਕਾਂਗਰਸ ਪਾਰਟੀ ਵਲੋਂ ਜ਼ਿਲ੍ਹਾ ਕਾਂਗਰਸ ਕਮੇਟੀ ਅੰਮਿ੍ਤਸਰ ਦਿਹਾਤੀ ਦੇ ਐਲਾਨੇ ਗਏ ਅਹੁਦੇਦਾਰਾਂ ਦੀ ਸੂਚੀ ਵਿਚ ਸੀਨੀਅਰ ਕਾਂਗਰਸੀ ਆਗੂ ਰਮਿੰਦਰ ਸਿੰਘ ਝੰਡੇਰ ਨੂੰ ਜ਼ਿਲ੍ਹਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ | ਇਸ ਸੰਬੰਧੀ ਰਮਿੰਦਰ ਸਿੰਘ ਝੰਡੇਰ ਨੇ ਕਾਂਗਰਸ ਹਾਈ ਕਮਾਂਡ, ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਅਤੇ ਜ਼ਿਲ੍ਹਾ ਸੀ. ਮੀਤ ਪ੍ਰਧਾਨ ਕੁੰਵਰਪ੍ਰਤਾਪ ਸਿੰਘ ਅਜਨਾਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵਲੋਂ ਸੌਂਪੀ ਗਈ ਜਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਦੀ ਮਜਬੂਤੀ ਲਈ ਵਧ-ਚੜ ਕੇ ਕੰਮ ਕਰਨਗੇ | ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਆਪਣੇ ਹਰ ਵਰਕਰ ਅਤੇ ਆਗੂ ਦੀ ਪੂਰੀ ਕਦਰ ਕਰਦੀ ਹੈ ਅਤੇ ਸਮੇਂ-ਸਮੇਂ 'ਤੇ ਵਰਕਰਾਂ ਨੂੰ ਮਾਣ ਸਨਮਾਨ ਦੇ ਕੇ ਨਿਵਾਜਿਆ ਜਾਂਦਾ ਹੈ | ਕਾਂਗਰਸ ਪਾਰਟੀ ਵਲੋਂ ਰਮਿੰਦਰ ਸਿੰਘ ਝੰਡੇਰ ਦੀ ਕੀਤੀ ਉਕਤ ਨਿਯੁਕਤੀ 'ਤੇ ਸੀਨੀਅਰ ਕਾਂਗਰਸੀ ਆਗੂ ਅਮਨਦੀਪ ਸਿੰਘ ਝੰਡੇਰ, ਨੰਬਰਦਾਰ ਜੀਵਨ ਸਿੰਘ ਝੰਡੇਰ, ਅਮਰਜੀਤ ਸਿੰਘ ਨਵਾਂ ਪਿੰਡ, ਰੇਸ਼ਮ ਸਿੰਘ ਸਰਪੰਚ ਗੋਲਡਨ ਕਾਲੋਨੀ, ਕਿਸੋਰੀ ਸ਼ਾਹ ਝੰਡੇਰ, ਹਰਪਾਲ ਸਿੰਘ, ਜਸਵੰਤ ਸਿੰਘ ਸੋਨੂ, ਪ੍ਰਧਾਨ ਗੁਰਮੇਲ ਸਿੰਘ ਝੰਡੇਰ, ਬਲਦੇਵ ਸਿੰਘ ਨੰਬਰਦਾਰ ਝੰਡੇਰ, ਜੱਜਬੀਰ ਸਿੰਘ, ਨੰਬਰਦਾਰ ਬਲਜਿੰਦਰ ਸਿੰਘ, ਜਗੀਰ ਸਿੰਘ, ਕੁੰਨਣ ਸਿੰਘ, ਕੁਲਵੰਤ ਸਿੰਘ, ਜਸਵੰਤ ਸਿੰਘ ਭਲਵਾਨ, ਮਨਜੀਤ ਸਿੰਘ ਫੌਜੀ ਆਦਿ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਹੈ |