ਟਾਂਗਰਾ, 13 ਅਪ੍ਰੈਲ (ਹਰਜਿੰਦਰ ਸਿੰਘ ਕਲੇਰ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 2025-26 ਸੈਸ਼ਨ ਦੀ 8ਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ, ਜਿਸ ਵਿਚ ਸਰਕਾਰੀ ਹਾਈ ਸਕੂਲ ਟਾਂਗਰਾ, ਅੰਮਿ੍ਤਸਰ ਦਾ ਨਤੀਜਾ ਸ਼ਾਨਦਾਰ ਰਿਹਾ | ਸਕੂਲ ਦੇ ਸਾਰੇ ਵਿਦਿਆਰਥੀ ਚੰਗੇ ਅੰਕਾਂ ਨਾਲ ਪਾਸ ਹੋਏ ਅਤੇ ਸਕੂਲ ਦਾ ਨਤੀਜਾ 100 ਫੀਸਦੀ ਰਿਹਾ | ਸਕੂਲ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਹਰਮਨਪ੍ਰੀਤ ਕੌਰ ਨੇ 600 ਵਿਚੋਂ 560 ਅੰਕ ਪ੍ਰਾਪਤ ਕੀਤੇ | ਦੂਜੇ ਸਥਾਨ 'ਤੇ ਨੂਰ ਨੇ 559 ਅੰਕ ਅਤੇ ਤੀਜੇ ਸਥਾਨ 'ਤੇ ਅਨੂਪ੍ਰੀਤ ਕੌਰ ਨੇ 535 ਅੰਕ ਹਾਸਿਲ ਕੀਤੇ | ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਸਕੂਲ ਦੇ ਮੁਖ ਅਧਿਆਪਕ ਬਲਵੀਰ ਸਿੰਘ ਅਤੇ ਸਟਾਫ ਮੈਂਬਰਾਂ ਅਮਨਦੀਪ ਕੌਰ, ਰੁਪਿੰਦਰ ਕੌਰ, ਸਰਬਜੀਤ ਕੌਰ, ਹਰਦੀਪ ਸਿੰਘ, ਹਰਜੋਤ ਸਿੰਘ, ਨਵਜੋਤ ਕੌਰ ਅਤੇ ਮਿਸ ਰਾਜ ਕੌਰ ਵਲੋਂ ਗਿਫ਼ਟ ਹੈਂਪਰ ਦਿੱਤੇ ਗਏ |