25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

¸ ਮਾਮਲਾ ਐੱਮ. ਐੱਲ. ਆਰ. ਦੀ ਰਿਪੋਰਟ 'ਚ ਗਲਤ ਰਿਜਲਟ ਦੇਣ ਦਾ ¸ ਵਾਲਮੀਕਿ ਭਾਈਚਾਰੇ ਵਲੋਂ ਸਰਕਾਰੀ ਹਸਪਤਾਲ ਲੋਪੋਕੇ 'ਚ ਰੋਸ ਮੁਜ਼ਾਹਰਾ

Ad Position 21
No active advertisement
ਅਜੀਤ ਡੈਸਕ 17-04-2026


ਚੋਗਾਵਾਂ, 16 ਅਪ੍ਰੈਲ (ਗੁਰਵਿੰਦਰ ਸਿੰਘ ਕਲਸੀ)-ਸਰਕਾਰੀ ਹਸਪਤਾਲ ਲੋਪੋਕੇ ਵਿਖੇ ਝਗੜੇ ਦੇ ਕੇਸ 'ਚ ਇਲਾਜ ਕਰਵਾਉਣ ਵਾਲੇ ਵਿਅਕਤੀ ਨੂੰ ਐੱਮ. ਐੱਲ. ਆਰ. ਦੀ ਰਿਪੋਰਟ 'ਚ ਗਲਤ ਰਿਜ਼ਲਟ ਦੇਣ 'ਤੇ ਵਾਲਮੀਕਿ ਭਾਈਚਾਰੇ ਵਲੋਂ ਰੋਸ ਮੁਜ਼ਾਹਰਾ ਕੀਤਾ ਗਿਆ | ਇਸ ਮੌਕੇ ਪੀੜਤ ਰੋਹਿਤ ਮਸੀਹ ਰਾਜਾਸਾਂਸੀ ਏਅਰਪੋਰਟ ਨੇ ਦੋਸ਼ ਲਗਾਉਂਦਿਆਂ ਦੱਸਿਆ ਕਿ ਬੀਤੀ 13 ਜਨਵਰੀ ਨੂੰ ਉਨ੍ਹਾਂ ਦਾ ਕਟਿੰਗ ਵਾਲੀ ਦੁਕਾਨ 'ਤੇ ਝਗੜਾ ਹੋਇਆ ਸੀ | ਉਸ ਨੂੰ ਗੰਭੀਰ ਸੱਟਾਂ ਲਗਾ ਦਿੱਤੀਆਂ ਗਈਆਂ ਸਨ | 13 ਜਨਵਰੀ ਦੀ ਸ਼ਾਮ ਸਾਢੇ ਛੇ ਵਜੇ ਉਹ ਸਰਕਾਰੀ ਹਸਪਤਾਲ ਲੋਪੋਕੇ ਵਿਖੇ ਦਾਖ਼ਲ ਹੋਏ | ਇੱਥੇ ਸੀਨੀਅਰ ਡਾਕਟਰ ਨਾ ਹੋਣ ਕਰਕੇ ਸਵੇਰੇ 10 ਵਜੇ ਡਾਕਟਰਾਂ ਵਲੋਂ ਉਨ੍ਹਾਂ ਦਾ ਇਲਾਜ ਕੀਤਾ ਗਿਆ | ਡਾਕਟਰਾਂ ਮੇਰਾ ਐਕਸਰਾ ਵੀ ਕਰਵਾਇਆ ਪਰ ਐੱਮ. ਐੱਲ. ਆਰ. ਦੀ ਰਿਪੋਰਟ 'ਚ ਡਾਕਟਰਾਂ ਵਲੋਂ ਤਾਜੀ ਸੱਟ ਦਾ ਰਿਜ਼ਲਟ ਦਿੱਤਾ ਗਿਆ | ਜਿਸ ਕਰਕੇ ਪਿਛਲੇ ਚਾਰ ਮਹੀਨਿਆਂ ਤੋਂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ | ਇਸ ਸੰਬੰਧੀ ਗੁਰੂ ਗਿਆਨ ਨਾਥ ਵਾਲਮੀਕਿ ਧਰਮ ਸਮਾਜ ਭਾਰਤ ਦੇ ਕੋਰ ਕਮੇਟੀ ਮੈਂਬਰ ਪੰਜਾਬ ਸ਼ਾਮ ਸਿੰਘ ਭੰਗਵਾਂ ਨੇ ਚੇਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਜੇਕਰ ਹਸਪਤਾਲ ਦੇ ਡਾਕਟਰਾਂ ਐੱਮ. ਐੱਲ. ਆਰ. ਦੀ ਸਹੀ ਰਿਪੋਰਟ ਨਾ ਦਿੱਤੀ ਤਾਂ ਉਹ ਸਿਵਲ ਸਰਜਨ ਅੰਮਿ੍ਤਸਰ ਦਾ ਘਿਰਾਓ ਕਰ ਲਈ ਮਜਬੂਰ ਹੋਣਗੇ | ਇਸ ਸੰਬੰਧੀ ਸ਼ਾਮ ਸਿੰਘ ਭੰਗਵਾਂ ਵਲੋਂ ਐੱਸ. ਐੱਮ. ਓ. ਲੋਪੋਕੇ ਇਸ ਗਲਤ ਰਿਪੋਰਟ ਨੂੰ ਦਰੁਸਤ ਕਰਨ ਸੰਬੰਧੀ ਮੰਗ ਪੱਤਰ ਵੀ ਦਿੱਤਾ ਗਿਆ | ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਪੂਰੀ ਜਾਂਚ ਪੜਤਾਲ ਕਰਵਾਉਣਗੇ |


Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਨੇ ਕਣਕ ਖ਼ਰੀਦ ਦੇ ਮਾਪਦੰਡਾਂ 'ਚ ਪੰਜਾਬ ਨੂੰ ਢਿੱਲ ਨਾ ਦੇ ਕੇ ਮਤਰੇਈ ਮਾਂ ਵਾਲਾ ਕੀਤਾ ਸਲੂਕ-ਕੁਲਦੀਪ ਸਿ... ਅਗਲੀ ਖ਼ਬਰ ਟੋਲ ਪਲਾਜ਼ਾ ਵਰਕਰਜ਼ ਯੂਨੀਅਨ ਨੇ ਟੋਲ ਪਲਾਜ਼ਾ ਨਿੱਜਰਪੁਰਾ ਕੀਤਾ ਟੋਲ ਮੁਕਤ <br/>
Ad Position 24