11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਡਾ. ਭੀਮ ਰਾਓ ਅੰਬੇਡਕਰ ਜੀ ਦੇ 135ਵੇਂ ਜਨਮ ਦਿਹਾੜੇ 'ਤੇ ਰਮਦਾਸ ਵਿਖੇ ਕਰਵਾਇਆ ਗਿਆ ਵਿਸ਼ੇਸ਼ ਸੈਮੀਨਾਰ <br/>

Ad Position 21
No active advertisement
ਅਜੀਤ ਡੈਸਕ 22-04-2026
ਗੱਗੋਮਾਹਲ/ਰਮਦਾਸ, 21 ਅਪ੍ਰੈਲ (ਬਲਵਿੰਦਰ ਸਿੰਘ ਸੰਧੂ, ਜਸਵੰਤ ਸਿੰਘ ਵਾਹਲਾ)-ਮਹਾਂਰਿਸ਼ੀ ਵਾਲਮੀਕ ਜੀ ਏਕਤਾ ਵੈਲਫੇਅਰ ਕਲੱਬ ਸਬੰਧਤ ਯੁਵਕ ਸੇਵਾਵਾਂ ਵਿਭਾਗ ਪੰਜਾਬ ਸਰਕਾਰ ਵਲੋਂ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਤੇ ਰਮਦਾਸ ਵਿਖੇ ਵਿਸੇਸ਼ ਸੈਮੀਨਾਰ ਕਰਵਾਇਆ ਗਿਆ ਜਿਸ ਦਾ ਵਿਸ਼ਾ ਸੀ ਪੜ੍ਹੋ, ਜੁੜੋ ਅਤੇ ਸੰਘਰਸ਼ ਕਰੋ | ਇਸ ਪ੍ਰੋਗਰਾਮ ਦਾ ਮਕਸਦ ਸੀ ਡਾ. ਭੀਮ ਰਾਓ ਅੰਬੇਡਕਰ ਦੀ ਜੀਵਨੀ ਬਾਰੇ ਜਾਣਕਾਰੀ ਦੇਣਾ ਅਤੇ ਦੇਸ਼ ਭਲਾਈ ਹਿੱਤ ਉਨ੍ਹਾਂ ਦੁਆਰਾ ਕੀਤੇ ਹੋਏ ਕੰਮਾਂ ਬਾਰੇ ਲੋਕਾਂ ਅਤੇ ਨੌਜਵਾਨਾਂ ਨੂੰ ਜਾਗਰੂਕ ਕਰਨਾ | ਇਸ ਸੈਮੀਨਾਰ 'ਚ ਵਿਸ਼ੇਸ਼ ਤੌਰ ਤੇ ਪਹੁੰਚੇ ਸਮਾਜ ਸੇਵੀ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਬੀਰ ਸਿੰਘ ਬੱਬਲੂ ਸਿੰਧੀ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਜੀ ਦਾ ਦੇਸ਼ ਦੀ ਆਜ਼ਾਦੀ ਵਿਚ ਬਹੁਤ ਯੋਗਦਾਨ ਹੈ | ਉਨ੍ਹਾਂ ਦੁਆਰਾ ਲਿਖੇ ਸੰਵਿਧਾਨ ਨਾਲ ਅੱਜ ਦੇਸ਼ ਵਿਚ ਲੋਕਾਂ ਨੂੰ ਵੋਟ ਪਾਉ ਦਾ ਅਧਿਕਾਰ, ਬਰਾਬਰਤਾ, ਨਿਆਂ ਅਤੇ ਸਿਖਿਆ ਪ੍ਰਾਪਤੀ ਹੋ ਰਹੀ ਹੈ | ਇਸ ਤੋਂ ਇਲਾਵਾ ਬੱਬਲੂ ਸਿੰਧੀ ਨੇ ਅੱਜ ਦੇ ਸਮੇਂ ਵਿਚ ਨਸ਼ਿਆਂ ਦੀ ਦਲ ਦਲ ਵਿਚ ਫਸ ਰਹੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਵੀ ਪ੍ਰੇਰਿਤ ਕੀਤਾ | ਇਸ ਸਮੇਂ ਜਰਨਲ ਸਕੱਤਰ ਡਿੰਪਲ ਕੁਮਾਰ ਰਮਦਾਸ, ਚੇਅਰਮੈਨ ਮਿੱਠੂ ਸ਼ਾਹ ਨੇ ਕਿਹਾ ਕਿ ਕਲੱਬ ਪਿਛਲੇ 15 ਸਾਲਾਂ ਤੋਂ ਸਮਾਜ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ ਅਤੇ ਸਮੇਂ ਸਮੇਂ ਤੇ ਲੋਕਾਂ ਨੂੰ ਸਮਾਜਿਕ ਕੁਰੀਤੀਆਂ ਵਿਰੁੱਧ ਜਾਗਰੂਕ ਕੀਤਾ ਜਾਂਦਾ ਹੈ | ਇਸ ਮੌਕੇ ਸੀਨੀਅਰ ਸਲਾਹਕਾਰ ਕਿਸ਼ਨ ਚੰਦ, ਕੌਂਸਲਰ ਗੁਰਮੀਤ ਕੌਰ, ਦਲੀਪ ਸਿੰਘ, ਪ੍ਰਧਾਨ ਮਨੀ ਸਿੰਘ, ਉੱਪ ਪ੍ਰਧਾਨ ਬਾਬਾ ਸਾਬੀ ਸ਼ਾਹ, ਬਾਬਾ ਜਸਵੰਤ ਸਿੰਘ, ਸਕੱਤਰ ਦਲਬੀਰ ਸਿੰਘ ਲਾਲੀ, ਪੀ.ਏ. ਪ੍ਰਦੀਪ ਕੁਮਾਰ, ਰਜੇਸ਼ ਕੁਮਾਰ, ਜੁਗਿੰਦਰ ਸਿੰਘ ਨੰਗਲ, ਰਿਸ਼ੀ ਕੁਮਾਰ, ਮਹਿਲਾ ਵਿੰਗ ਪ੍ਰਧਾਨ ਕੋਮਲਪ੍ਰੀਤ ਕੌਰ, ਬਲਜੀਤ ਕੌਰ ਮਲਕਪੁਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਕੁਰਾਲੀਆਂ 'ਚ ਦਰਜਨਾਂ ਪਰਿਵਾਰ ਭਾਜਪਾ 'ਚ ਸ਼ਾਮਿਲ, ਬੋਨੀ ਅਜਨਾਲਾ ਨੇ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ. ਟੀ. ਓ. ਵਲੋਂ ਟਾਂਗਰਾ ਵਿਖੇ ਸੜਕਾਂ ਦੇ ਵਿਕਾਸ ਕਾਰਜਾਂ ਦਾ ਉਦਘਾਟਨ <br/>
Ad Position 24