ਗੱਗੋਮਾਹਲ, 21 ਅਪ੍ਰੈਲ (ਬਲਵਿੰਦਰ ਸਿੰਘ ਸੰਧੂ)-ਪਿੰਡ ਕੁਰਾਲੀਆਂ 'ਚ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਉਦੋਂ ਵੱਡਾ ਝਟਕਾ ਲੱਗਾ ਜਦੋਂ ਚੇਅਰਮੈਨ ਜੋਬਨ ਤੇ ਸਾਬਕਾ ਸਰਪੰਚ ਅਮਰ ਸਿੰਘ ਦੀ ਪ੍ਰੇਰਨਾ ਸਦਕਾ ਕਈ ਦਰਜਨ ਪਰਿਵਾਰਾਂ ਨੇ ਇਨ੍ਹਾਂ ਪਾਰਟੀਆਂ ਨੂੰ ਛੱਡ ਕੇ ਭਾਜਪਾ 'ਚ ਸ਼ਾਮਿਲ ਹੋਣ ਦਾ ਐਲਾਨ ਕੀਤਾ | ਇਸ ਸਮੇਂ ਵਿਸ਼ੇਸ਼ ਤੌਰ 'ਤੇ ਪਹੁੰਚੇ ਭਾਜਪਾ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਤੇ ਸਾਬਕਾ ਪਾਰਲੀਮਾਨੀ ਸਕੱਤਰ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਡੁੱਬਦੀ ਬੇੜੀ ਵਿਚੋਂ ਛਾਲਾਂ ਮਾਰ ਕੇ ਲੋਕ ਭੱਜ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਦੀ ਗ੍ਰਾਂਟਾਂ ਸਹਾਰੇ ਚੱਲ ਰਹੀ ਜਦੋਂ ਕਿ ਆਪ ਨੇ ਪੰਜਾਬ ਨੂੰ ਦੀਵਾਲੀਆ ਕਰ ਦਿੱਤਾ ਹੈ | ਆਪ ਦੇ ਮੰਤਰੀ ਤੇ ਵਿਧਾਇਕ ਰਿਸ਼ਵਤਖੋਰੀ ਰਾਹੀਂ ਆਪਣੀਆਂ ਤਿਜੌਰੀਆਂ ਭਰ ਰਹੇ ਹਨ ਜਦੋਂ ਕਿ ਆਮ ਵਿਅਕਤੀ ਰੋਜ਼ੀ ਰੋਟੀ ਨੂੰ ਤਰਸ ਰਿਹਾ ਹੈ | ਬੋਨੀ ਅਜਨਾਲਾ ਨੇ ਅਜਨਾਲਾ ਦੇ ਵਿਧਾਇਕ 'ਤੇ ਤੰਜ ਕਸਦਿਆਂ ਕਿਹਾ ਕਿ 5-6 ਏਕੜ ਵਾਲਾ ਲੱਖਾਂ ਦੀਆਂ ਟਰਾਲੀਆਂ ਗਿਫਟ ਵਿਚ ਲੈ ਰਿਹਾ ਹੈ | ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਆਉਣ ਤੇ ਇਨ੍ਹਾਂ ਦੇ ਕੱਚੇ ਚਿੱਠੇ ਖੋਲ੍ਹ ਕੇ ਬਣਦੀਆਂ ਸਜ਼ਾਵਾਂ ਦਿੱਤੀਆਂ ਜਾਣਗੀਆਂ | ਬੋਨੀ ਅਜਨਾਲਾ ਨੇ ਇਹ ਵੀ ਕਿਹਾ ਕਿ ਭਿਆਨਕ ਹੜ੍ਹਾਂ ਦੌਰਾਨ ਧਾਰਮਿਕ ਸਮਾਜਿਕ, ਐੱਨ.ਆਰ. ਆਈ. ਭਰਾਵਾਂ ਸਮੇਤ ਕਈ ਸੰਸਥਾਵਾਂ ਨੇ ਪੀੜ੍ਹਤਾਂ ਦੀ ਮਦਦ ਕੀਤੀ ਜਦੋਂ ਕਿ ਮੁੱਖ ਮੰਤਰੀ ਪੰਜਾਬ ਹਸਪਤਾਲ ਵਿਚ ਦਾਖਲ ਰਿਹਾ | ਉਨ੍ਹਾਂ ਵੱਖ-ਵੱਖ ਪਾਰਟੀਆ ਛੱਡ ਕੇ ਭਾਜਪਾ 'ਚ ਸ਼ਾਮਿਲ ਹੋਣ ਵਾਲੇ ਚੇਅਰਮੈਨ ਜੋਬਨ, ਸਾਬਕਾ ਸਰਪੰਚ ਅਮਰ ਸਿੰਘ, ਲਵਜੀਤ, ਹਰਪਾਲ ਮਸੀਹ, ਅਕਾਸ਼ ਮਸੀਹ, ਮਨਪ੍ਰੀਤ ਨਾਸਰ, ਗਗਨ ਜਾਫਰ, ਸੁਖਵਿੰਦਰ ਮਸੀਹ, ਜੱਜ ਮਸੀਹ, ਕਰਨ ਬੱਲ, ਰਿੰਪਲ ਮਸੀਹ, ਵਰਿਆਮ ਮਸੀਹ, ਜਸਪਾਲ ਮਸੀਹ, ਸੰਨੀ ਮਸੀਹ, ਕੁਲਵੰਤ ਕੌਰ, ਸੁਮਨ, ਮਨਿੰਦਰ ਕੌਰ, ਸੁਖਵਿੰਦਰ ਕੌਰ, ਜਸਬੀਰ ਕੌਰ ਆਦਿ ਨੂੰ ਪਾਰਟੀ ਚਿੰਨ ਵਾਲੇ ਮਫਲਰ ਪਹਿਨਾ ਕੇ ਪਾਰਟੀ ਵਿਚ ਜੀ ਆਇਆਂ ਕਿਹਾ | ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਸਰਪੰਚ ਸੁਖਦੇਵ ਸਿੰਘ, ਸਰਕਲ ਪ੍ਰਧਾਨ ਗੁਰਕਿ੍ਪਾਲ ਸਿੰਘ, ਗਿੰਦੂ ਬੱਲ, ਜਥੇ: ਸੁਰਜੀਤ ਸਿੰਘ, ਦੇਸ ਰਾਜ ਗਿੱਲਾਂਵਾਲੀ, ਮਹਿੰਦਰ ਸਿੰਘ ਤੋ ਇਲਾਵਾ ਕਈ ਆਗੂ ਹਾਜਰ ਸਨ |