ਟਾਹਲੀ ਸਾਹਿਬ, 23 ਅਪ੍ਰੈਲ (ਵਿਨੋਦ ਭੀਲੋਵਾਲ)-ਉਦੋਕੇ 220 ਕੇ. ਵੀ. ਸਟੇਸ਼ਨ ਤੋਂ ਲੱਖਾਂ ਰੁਪਏ ਦਾ ਸਾਮਾਨ ਚੋਰੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਸਤਇੰਦਰਪਾਲ ਸਿੰਘ ਵਧੀਕ ਐੱਸ.ਡੀ.ਓ. ਨੇ ਦੱਸਿਆ ਕਿ ਬੀਤੀ ਰਾਤ ਦਫ਼ਤਰ ਦੇ ਦਰਵਾਜ਼ੇ ਤੋੜ ਕੇ 350 ਨਵੇਂ ਤੇ ਪੁਰਾਣੇ ਮੀਟਰ ਜਿਨ੍ਹਾਂ 'ਚ ਕਿਸਾਨ ਯੂਨੀਅਨ ਵਲੋਂ ਖਪਤਕਾਰਾਂ ਦੇ ਵਾਪਸ ਕੀਤੇ ਗਏ ਸਨ, 3 ਕੰਪਿਊਟਰ, 3 ਯੂ.ਪੀ.ਐਸ, 35 ਮੀਟਰ ਲਗਾਉਣ ਵਾਲੇ ਛੋਟੇ ਬਕਸੇ ,14 ਬੰਡਲ ਪੀ.ਵੀ.ਸੀ. ਤਾਰ ਤੇ ਹੋਰ ਕੀਮਤੀ ਸਾਮਾਨ ਲੈ ਕੇ ਫਰਾਰ ਹੋ ਗਏ ਜਿਨ੍ਹਾਂ ਦੀ ਕੀਮਤ ਲਗਭਗ ਲੱਖਾਂ ਰੁਪਏ ਬਣਦੀ ਹੈ, ਜਦੋਂ ਕਿ ਬਿਜਲੀ ਘਰ ਦਫ਼ਤਰ ਰੱਬ ਦੇ ਆਸਰੇ ਤੇ ਹੈ ਨਾ ਤੇ ਕੋਈ ਚੌਕੀਦਾਰ ਹੈ ਅਤੇ ਨਾ ਹੀ ਕੋਈ ਸੀ.ਸੀ.ਟੀ.ਵੀ. ਕੈਮਰੇ ਹਨ | ਇਸ ਮੌਕੇ ਨਰਿੰਦਰ ਸਿੰਘ ਜੇ.ਈ., ਸੁਰਜੀਤ ਸਿੰਘ ਜੇ.ਈ., ਤਲਵਿੰਦਰ ਆਦਿ ਹਾਜ਼ਰ ਸਨ | ਇਸ ਸੰਬੰਧੀ ਪੁਲਿਸ ਥਾਣਾ ਮੱਤੇਵਾਲ ਵਿਖੇ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ ਅਤੇ ਐੱਸ.ਐੱਚ. ਓ. ਅਵਤਾਰ ਸਿੰਘ ਨੇ ਕਿਹਾ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ ਅਤੇ ਜਲਦੀ ਚੋਰ ਪੁਲਿਸ ਦੀ ਪਕੜ ਵਿਚ ਹੋਣਗੇ |
ਉਦੋਕੇ ਬਿਜਲੀ ਘਰ 'ਚੋਂ ਲੱਖਾਂ ਦਾ ਸਾਮਾਨ ਚੋਰੀ <br/>
ਅਜੀਤ ਡੈਸਕ
24-04-2026