ਮਜੀਠਾ, 25 ਅਪ੍ਰੈਲ (ਮਨਿੰਦਰ ਸਿੰਘ ਸੋਖੀ)-ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਇੱਥੋਂ ਨਾਲ ਲਗਦੇ ਪਿੰਡ ਆਬਾਦੀ ਵਰਪਾਲ ਸੋਹੀਆਂ ਕਲਾਂ ਵਿਖੇ ਨੌਜਵਾਨ ਅਕਾਲੀ ਆਗੂ ਜੋਬਨਪ੍ਰੀਤ ਸਿੰਘ ਗਿੱਲ ਦੇ ਗ੍ਰਹਿ ਵਿਖੇ ਅਕਾਲੀ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ | ਜਿਸ 'ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ ਅਤੇ ਚੋਣਾਂ ਵਾਸਤੇ ਰਣਨੀਤੀ ਤਿਆਰ ਕੀਤੀ | ਮਜੀਠੀਆ ਨੇ ਵਰਕਰਾਂ ਨੂੰ ਕਿਹਾ ਕਿ ਚੋਣਾਂ ਦੌਰਾਨ ਕਿਸੇ ਨੂੰ ਧੱਕੇਸ਼ਾਹੀ ਨਹੀਂ ਕਰਨ ਦਿੱਤੀ ਜਾਵੇਗੀ | ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਮਜੀਠੀਆ ਨੇ ਹਾਲ ਹੀ ਵਿਚ ਆਮ ਆਦਮੀ ਪਾਰਟੀ ਦੇ 7 ਰਾਜ ਸਭਾ ਮੈਂਬਰਾਂ ਵਲੋਂ ਪਾਰਟੀ ਛੱਡਣ ਦੇ ਸਵਾਲ 'ਤੇ ਜਵਾਬ ਦਿੰਦੇ ਹੋਏ ਕਿਹਾ ਕਿ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੁਣ ਕਹਿ ਰਹੇ ਹਨ ਕਿ ਪਾਰਟੀ ਛੱਡਣ ਵਾਲੇ ਆਗੂ ਮਾੜੇ ਅਤੇ ਕੁਰੱਪਟ ਸਨ ਜਿਸ ਕਰਕੇ ਉਹ ਕੱਟੜ੍ਹ ਇਮਾਨਦਾਰ ਪਾਰਟੀ ਛੱਡ ਗਏ ਹਨ ਅਗਰ ਇਹ ਵਿਅਕਤੀ ਖਰਾਬ ਅਤੇ ਕੁਰੱਪਟ ਸਨ ਤਾਂ ਇਨ੍ਹਾਂ ਨੂੰ ਰਾਜ ਸਭਾ ਦੇ ਮੈਂਬਰ ਕਿਉਂ ਅਤੇ ਕਿਹੜੇ ਹਾਲਾਤਾਂ ਵਿਚ ਬਣਾਇਆ ਗਿਆ | ਜਿਨ੍ਹਾਂ 'ਚੋਂ ਤਾਂ ਬਹੁਤੇ ਪੰਜਾਬ ਨਾਲ ਸਬੰਧਿਤ ਵੀ ਨਹੀਂ ਸਨ | ਇਸ ਮੌਕੇ ਕੁਲਜੀਤ ਸਿੰਘ ਬਰਾੜ, ਗਗਨਦੀਪ ਸਿੰਘ ਭਕਨਾ ਦੋਵੇਂ ਸਿਆਸੀ ਸਕੱਤਰ ਮਜੀਠੀਆ, ਜੋਬਨਪ੍ਰੀਤ ਸਿੰਘ ਗਿੱਲ, ਮੁਖਵੰਤ ਸਿੰਘ ਗਿੱਲ, ਅਮਰਪ੍ਰੀਤ ਸਿੰਘ, ਲਵਪ੍ਰੀਤ ਸਿੰਘ ਪੰਚ, ਪਲਵਿੰਦਰ ਸਿੰਘ, ਹਰਜੀਤ ਸਿੰਘ, ਮਾਸਟਰ ਬਲਦੇਵ ਸਿੰਘ, ਮਾਸਟਰ ਬਲਰਾਜ ਸਿੰਘ, ਗੁਰਪ੍ਰੀਤ ਸਿੰਘ, ਰਸ਼ਪਾਲ ਸਿੰਘ ਗਿੱਲ, ਨਿਰਮਲ ਸਿੰਘ ਦੋਧੀ, ਦਿਲਬਾਗ ਸਿੰਘ ਗਿੱਲ, ਗੁਰਉਪਕਾਰ ਸਿੰਘ, ਮਾਸਟਰ ਜਸਪਾਲ ਸਿੰਘ, ਲਖਵਿੰਦਰ ਸਿੰਘ, ਅੰਮਿ੍ਤਪਾਲ ਸਿੰਘ ਨੰਬਰਦਾਰ, ਸੋਨੂੰ ਕੰਬੋਜ, ਬੱਬੂ ਕੰਬੋਜ, ਮੰਨਾ ਕੰਬੋਜ, ਗੁਰਮੇਜ ਸਿੰਘ, ਰਾਜਾ ਗਿੱਲ, ਬਿੱਕਾ ਪਟਵਾਰੀ, ਤਾਨੂੰ ਸੋਹੀ, ਦੀਪ ਸੋਹੀ, ਹਰਿੰਦਰ ਸਿੰਘ ਕੈਰੋਂ, ਬਾਬਾ