ਜੈਂਤੀਪੁਰ, 25 ਅਪ੍ਰੈਲ (ਭੁਪਿੰਦਰ ਸਿੰਘ ਗਿੱਲ)-ਕਸਬੇ ਦੇ ਨਜ਼ਦੀਕੀ ਪੈਂਦੇ ਪਿੰਡ ਤਲਵੰਡੀ ਖੁੰਮਣ ਦੀ ਸਮੂਹ ਗ੍ਰਾਮ ਪੰਚਾਇਤ ਤੇ ਸਰਪੰਚ ਰਘਬੀਰ ਸਿੰਘ ਸੰਧੂ ਵਲੋਂ ਸਰਪੰਚੀ ਚੋਣਾਂ ਸਮੇਂ ਪਿੰਡ ਦੇ ਲੋਕਾਂ ਨਾਲ ਕੀਤੇ ਗਏ ਵਾਅਦਿਆ ਨੂੰ ਇੱਕ ਇੱਕ ਕਰਕੇ ਪੂਰਿਆਂ ਕੀਤਾ ਜਾ ਰਿਹਾ ਹੈ ਉਸੇ ਹੀ ਲੜੀ ਤਹਿਤ ਸਰਪੰਚ ਰਘਬੀਰ ਸਿੰਘ ਸੰਧੂ ਵਲੋਂ ਪਿੰਡ ਦੇ ਵਿਕਾਸ ਕਾਰਜਾਂ ਨੂੰ ਅੱਗੇ ਤੋਰਦੇ ਹੋਏ ਉਨ੍ਹਾਂ ਮੈਂਬਰਾਂ ਤੇ ਪਿੰਡ ਦੇ ਹੋਰ ਮੁਹਤਬਰਾਂ ਨੂੰ ਨਾਲ ਲੈ ਕੇ ਤਰਲੋਕ ਸਿੰਘ ਯੂ.ਪੀ. ਵਾਲੇ ਧੀਰਾ ਸਿੰਘ ਸਪਰੇਅ ਵਾਲਿਆਂ ਦੇ ਘਰ ਤੋਂ ਲੈ ਕੇ ਰਣਜੀਤ ਸਿੰਘ ਫੌਜੀ ਦੇ ਘਰ ਤੱਕ ਇੰਟਰਲਾਕ ਟਾਈਲਾਂ ਲਾ ਕੇ ਗਲੀ ਤਿਆਰ ਕੀਤੀ ਜਾ ਰਹੀ ਹੈ | ਜਿਸ ਦੀ ਸ਼ੁਰੂਆਤ ਪ੍ਰਧਾਨ ਰਜਿੰਦਰ ਸਿੰਘ ਮੈਂਬਰ, ਗੁਰਲਾਲ ਸਿੰਘ ਮੈਂਬਰ, ਮਨਪ੍ਰੀਤ ਸਿੰਘ ਸੰਧੂ, ਜੋਗਿੰਦਰ ਸਿੰਘ ਰੰਧਾਵਾ ਵਲੋਂ ਕੀਤੀ ਗਈ | ਇਕੱਤਰ ਹੋਏ ਲੋਕਾਂ ਨੇ ਦੱਸਿਆ ਕੇ ਅਸੀਂ ਨਰਕ ਦੀ ਜਿੰਦਗੀ ਜੀਅ ਰਹੇ ਸੀ ਜੋ ਸਰਪੰਚ ਸੰਧੂ ਵਲੋਂ ਸਾਡੇ ਘਰਾਂ ਨੂੰ ਆ ਰਹੀ ਗਲੀ ਨੂੰ ਇੰਟਰਲਾਕ ਟਾਈਲ ਨਾਲ ਬਣਾਇਆ ਜਾ ਰਿਹਾ ਹੈ | ਇਸ ਮੌਕੇ ਰਣਜੀਤ ਸਿੰਘ ਫੌਜੀ, ਜਰਨੈਲ ਸਿੰਘ ਸੰਧੂ, ਬਲਵਿੰਦਰ ਸਿੰਘ, ਸਾਬਕਾ ਸਰਪੰਚ ਹਰਅੰਮਿ੍ਤਪਾਲ ਸਿੰਘ, ਨੰਬਰਦਾਰ ਸੁਖਦੇਵ ਸਿੰਘ, ਬਾਪੂ ਤਰਲੋਕ ਸਿੰਘ, ਡਾ. ਪੂਰਨ ਸਿੰਘ, ਡਾ. ਗੁਰਦੀਪ ਸਿੰਘ, ਦਲਜੀਤ ਸਿੰਘ ਫੌਜੀ, ਸੁਰਜੀਤ ਸਿੰਘ ਫੌਜੀ, ਬਾਬਾ ਸਰੂਪ ਸਿੰਘ, ਗੋਪੀ ਰੰਧਾਵਾ, ਰਾਜਾ ਡਰਾਈਵਰ ਆਦਿ ਸ਼ਾਮਿਲ ਸਨ |