11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਸੀ.ਕੇ.ਡੀ. ਦੇ ਸ੍ਰੀ ਗੁੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਵਿਖੇ ਅਧਿਆਪਕਾਂ ਲਈ 2 ਰੋਜ਼ਾ ਵਿੱਦਿਅਕ ਵਰਕਸ਼ਾਪ ਲਗਾਈ

Ad Position 21
repet_subhas-goyals [Copy P29]
ਅਜੀਤ ਡੈਸਕ 26-04-2026
ਅੰਮਿ੍ਤਸਰ, 25 ਅਪ੍ਰੈਲ (ਜਸਵੰਤ ਸਿੰਘ ਜੱਸ)-ਚੀਫ਼ ਖ਼ਾਲਸਾ ਦੀਵਾਨ ਦੀ ਅਗਵਾਈ 'ਚ ਚੱਲ ਰਹੇ ਸ੍ਰੀ ਗੁੁਰੂ ਹਰਿਕਿ੍ਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਵਿਖੇ ਅਧਿਆਪਕਾਂ ਦੇ ਕਿੱਤਾ ਮੁਖੀ ਵਿਕਾਸ ਅਤੇ ਅਧਿਆਪਨ ਪ੍ਰਣਾਲੀ ਨੂੰ ਆਧੁੁਨਿਕ ਲੀਹਾਂ 'ਤੇ ਪਾਉਣ ਲਈ ਲਗਾਈ ਗਈ ਦੋ-ਰੋਜ਼ਾ ਵਿਸ਼ੇਸ਼ ਵਰਕਸ਼ਾਪ ''ਭਵਿੱਖ ਦੇ ਆਗੂਆਂ ਦੀ ਸਿੱਖਿਆ'' (ਐਜੂਕੇਟਿੰਗ ਲੀਡਰਜ਼ ਆਫ ਟੂਮਾਰੋ) ਅਮਿੱਟ ਪੈੜਾਂ ਛੱਡਦੀ ਹੋਈ ਸਮਾਪਤ ਹੋ ਗਈ | ਸਕੂਲ ਦੇ ਮੈਂਬਰ ਇੰਚਾਰਜ ਰਾਜਮੋਹਿੰਦਰ ਸਿੰਘ ਮਜੀਠਾ, ਮਨਮੋਹਨ ਸਿੰਘ, ਇੰਜੀ.ਜਸਪਾਲ ਸਿੰਘ ਤੇ ਆਦਰਸ਼ਪਿੰਦਰ ਸਿੰਘ ਅਤੇ ਪਿ੍ੰਸੀਪਲ ਰਿਪੁੁਦਮਨ ਕੌਰ ਮਲਹੋਤਰਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ | ਇਸ ਮੌਕੇ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ, ਆਨਰੇਰੀ ਸਕੱਤਰ ਰਮਣੀਕ ਸਿੰਘ ਫ੍ਰੀਡਮ, ਡਾਇਰੈਕਟਰ ਡਾ.ਏ.ਪੀ. ਸਿੰਘ ਚਾਵਲਾ ਅਤੇ ਡਿਪਟੀ ਡਾਇਰੈਕਟਰ ਉਰਮਿੰਦਰ ਕੌਰ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਵਰਕਸ਼ਾਪ ਦੌਰਾਨ ਮੁੱਖ ਤੌਰ 'ਤੇ ਪਾਠ-ਪੁੁਸਤਕਾਂ ਨੂੰ ਨਵੀਨਤਮ ਤਰੀਕਿਆਂ ਨਾਲ ਪੜ੍ਹਾਉਣ 'ਤੇ ਕੇਂਦਰਿਤ ਸੈਸ਼ਨ ਕਰਵਾਏ ਗਏ | ਇਸ ਟਰੇਨਿੰਗ ਨੂੰ ਦੋ ਮੁੱਖ ਵਰਗਾਂ ਵਿੱਚ ਵੰਡਦਿਆਂ ਪਹਿਲੀ ਤੋਂ ਤੀਜੀ ਜਮਾਤ ਦੇ ਛੋਟੇ ਬੱਚਿਆਂ ਨੂੰ ਖੇਡ-ਖੇਡ ਵਿੱਚ ਸਿਖਾਉਣ ਅਤੇ ਬੁੁਨਿਆਦੀ ਸਿੱਖਿਆ ਮਜ਼ਬੂਤ ਕਰਨ ਦੇ ਤਰੀਕੇ ਸਿਖਾਏ ਗਏ ਅਤੇ ਦੂਸਰੇ ਵਰਗ ਹੇਠ ਚੌਥੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਵਿੱਚ ਵਿਸ਼ੇ ਦੀ ਡੂੰਘੀ ਸਮਝ ਅਤੇ ਲੀਡਰਸ਼ਿਪ ਦੇ ਗੁੁਣ ਪੈਦਾ ਕਰਨ ਲਈ ਕਿਤਾਬੀ ਗਿਆਨ ਨੂੰ ਗਤੀਵਿਧੀਆਂ ਨਾਲ ਜੋੜਨ ਦੀ ਲੋੜ੍ਹ ਤੇ ਜ਼ੋਰ ਦਿੱਤਾ ਗਿਆ | ਰਿਸੋਰਸ ਪਰਸਨ ਚਾਰੂ ਸ਼੍ਰੀਵਾਸਤਵ ਅਤੇ ਦੀਨਾ ਬਰੂਆ ਨੇ ਅਧਿਆਪਕਾਂ ਨੂੰ ਡੈਮੋ ਕਲਾਸਾਂ ਅਤੇ ਪ੍ਰੈਕਟੀਕਲ ਗਤੀਵਿਧੀਆਂ ਰਾਹੀਂ ਸਰਲ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਟਰੇਨਿੰਗ ਦਿੱਤੀ | ਡਾ. ਨਿੱਜਰ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਧਿਆਪਕ ਸਮਾਜ ਦਾ ਧੁੁਰਾ ਹਨ ਤੇ ਅੱਜ ਦੇ ਬਦਲਦੇ ਦੌਰ ਵਿੱਚ ਅਧਿਆਪਕਾਂ ਲਈ ਨਵੀਆਂ ਤਕਨੀਕਾਂ ਨਾਲ ਅਪਡੇਟ ਰਹਿਣਾ ਬਹੁੁਤ ਜ਼ਰੂਰੀ ਹੈ | ਇਸ ਦੌਰਾਨ ਅਧਿਆਪਕਾਂ ਨੇ ਹੋਰ ਗਤੀਵਿਧੀਆਂ ਵਿਚ ਵੀ ਹਿੱਸਾ ਲਿਆ | ਇਹ ਵਰਕਸ਼ਾਪ ਅਧਿਆਪਕਾਂ ਲਈ ਬਹੁੁਤ ਹੀ ਸਾਰਥਿਕ ਅਤੇ ਗਿਆਨਵਰਧਕ ਅਨੁੁਭਵ ਰਹੀ |
Ad Position 22
No active advertisement
ਪਿਛਲੀ ਖ਼ਬਰ ਗ੍ਰਾਮ ਪੰਚਾਇਤ ਤਲਵੰਡੀ ਖੁੰਮਣ ਵਲੋਂ ਭੇਦਭਾਵ ਤੋਂ ਉੱਪਰ ਉੱਠ ਕੇ ਕਰਵਾਏ ਜਾ ਰਹੇ ਹਨ ਵਿਕਾਸ ਕਾਰਜ : ਸਰਪੰਚ ਸੰਧੂ <br/... ਅਗਲੀ ਖ਼ਬਰ ਪਿੰਡ ਸੁਲਤਾਨਵਿੰਡ ਦੇ ਮੇਨ ਬਾਜ਼ਾਰ 'ਚ ਨਾਜਾਇਜ਼ ਕਬਜ਼ਿਆਂ ਦਾ ਬੋਲ ਬਾਲਾ; ਲੰਬੇ ਜਾਮ ਕਾਰਨ ਰਾਹਗੀਰ ਖੱਜਲ-ਖ਼ੁਆਰ
Ad Position 24