ਨਾਵਲਟੀ ਚੌਕ ’ਚ ਟਰੈਫਿਕ ਪੁਲਿਸ ਦੇ ਥਾਣੇਦਾਰ ਨੂੰ ਮਾਰੀ ਵਾਹਨ ਨੇ ਟੱਕਰ : ਹਾਲਤ ਗੰਭੀਰ
ਅੰਮ੍ਰਿਤਸਰ, 10 ਸਤੰਬਰ (ਰੇਸ਼ਮ ਸਿੰਘ)-ਇਥੇ ਲਾਰੈਂਸ ਰੋਡ ਨਾਵਲਟੀ ਚੌਂਕ ’ਚ ਟਰੈਫਿਕ ਪੁਲਿਸ ਦੀ ਡਿਊਟੀ ਨਿਭਾ ਰਹੇ ਏ. ਐੱਸ.
ਅੰਮ੍ਰਿਤਸਰ, 10 ਸਤੰਬਰ (ਰੇਸ਼ਮ ਸਿੰਘ)-ਇਥੇ ਲਾਰੈਂਸ ਰੋਡ ਨਾਵਲਟੀ ਚੌਂਕ ’ਚ ਟਰੈਫਿਕ ਪੁਲਿਸ ਦੀ ਡਿਊਟੀ ਨਿਭਾ ਰਹੇ ਏ.ਐੱਸ.ਆਈ. ਰੈਂਕ ਦੇ ਇਕ ਪੁਲਿਸ ਮੁਲਾਜ਼ਮ ਨੂੰ ਵਾਹਨ ਵਲੋਂ ਟੱਕਰ ਮਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਸੜਕ ਤੋਂ ਲੰਘ ਰਹੇ ਇਕ ਦੋਪਹੀਆ ਵਾਹਨ ਨੂੰ ਰੋਕੇ ਜਾਣ ਲਈ ਉਹ ਅੱਗੇ ਆਏ ਸਨ ਜਦੋਂ ਕਿ ਹਾਦਸੇ ਦਾ ਸ਼ਿਕਾਰ ਹੋ ਗਏ। ਹਸਪਤਾਲ ’ਚ ਜ਼ੇਰੇ ਇਲਾਜ਼ ਪੁਲਿਸ ਮੁਲਾਜ਼ਮ ਦੀ ਸ਼ਨਾਖਤ ਏ.ਐੱਸ.ਆਈ. ਪਵਨ ਕੁਮਾਰ ਵਜੋਂ ਹੋਈ ਹੈ ਜਦੋਂ ਕਿ ਨਾਵਲਟੀ ਚੌਂਕ ਲਾਰੈਂਸ ਰੋਡ ਵਿਖੇ ਆਪਣੀ ਟਰੈਫਿਕ ਡਿਊਟੀ ਨਿਭਾਅ ਰਿਹਾ ਸੀ ਜਦੋਂ ਕਿ ਸਕੂਲੀ ਵਿਦਿਆਰਥੀਆਂ ਵਲੋਂ ਚਲਾਏ ਜਾ ਰਹੇ ਇਕ ਮੋਟਰਸਾਈਕਲ ਨੂੰ ਰੋਕਣ ਲਈ ਉਹ ਅੱਗੇ ਵਧੇ ਤਾਂ ਦੋਪਹੀਆ ਵਾਹਨ ਨੇ ਉਨ੍ਹਾਂ ਨੂੰ ਜੋਰਦਾਰ ਟੱਕ ਮਾਰ ਦਿੱਤੀ । ਉਨ੍ਹਾਂ ਦੇ ਸਿਰ ’ਚ ਗੰਭੀਰ ਸੱਟ ਲਗੀ ਹੈ ਤੇ ਉਨ੍ਰਾਂ ਨੂੂੰ ਪੈਰਾਲਾਈਜ ਹੋ ਗਿਆ ਦੱਸਿਆ ਗਿਆ ਹੈ। ਮਿਲੇ ਵੇਰਵਿਆਂ ਅਨੁਸਾਰ ਇਹ ਘਟਨਾ ਬੀਤੇ ਦਿਨ ਦੀ ਹੈ ਜਿਸ ਦੀ ਚੌਂਕ ’ਚ ਲੱਗੇ ਕੈਮਰਿਆਂ ਤੋਂ ਸੀ.ਸੀ.ਟੀ.ਵੀ. ਫੁਟੇਜ ਦੀ ਵੀਡੀਓ ਹੁਣ ਵਾਇਰਲ ਹੋਈ ਹੈ।