10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

‘ ਮਿਰਜ਼ਾ ਸਾਹਿਬਾਂ’ ਨਾਟਕ ਦਾ ਮੰਚਨ ਵਿਰਸਾ ਵਿਹਾਰ ਦੇ ਮੰਚ ’ਤੇ ਕੀਤਾ

ਅੰਮ੍ਰਿਤਸਰ, 10 ਸਤੰਬਰ (ਹਰਮਿੰਦਰ ਸਿੰਘ)- ਏਟ ਰਸ ਪਲੇਅਰ ਅੰਮ੍ਰਿਤਸਰ ਵਲੋਂ ਵਿਰਸਾ ਵਿਹਾਰ ਦੇ ਸਹਿਯੋਗ ਨਾਲ ਪੰਜਾਬੀ ਰੰਗਮੰਚ ਦੇ ਪ੍ਰਸਿੱਧ ਨਾਟਕਕਾਰ ਬਲਵੰਤ ਗਾਰਗੀ ਦੇ ਨਾਟਕ ‘ਮਿਰਜ਼ਾ ਸਾਹਿਬਾਂ’ ਦਾ ਮੰਚਨ ਵਿਰਸਾ ਵਿਹਾਰ ਦੇ ਸ: ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਖੇ ਕੀਤੀ ਗਈ। ਨਾਟਕ ਦਾ ਨਿਰਦੇਸ਼ਨ ਹਰਪ੍ਰੀਤ ਸਿੰਘ ਵਲੋਂ ਕੀਤਾ ਗਿਆ।

Ad Position 21
repet_subhas-goyals [Copy P29]
ਵਿਰਸਾ ਵਿਹਾਰ ’ਚ ਨਾਟਕ ਮਿਰਜ਼ਾ ਸਾਹਿਬਾਂ ਦਾ ਮੰਚਨ ਕਰਦੇ ਹੋਏ ਕਲਾਕਾਰ। ਤਸਵੀਰ : ਹਰਜੀਤ ਸਿੰਘ 11-09-2026
ਅੰਮ੍ਰਿਤਸਰ, 10 ਸਤੰਬਰ (ਹਰਮਿੰਦਰ ਸਿੰਘ)- ਏਟ ਰਸ ਪਲੇਅਰ ਅੰਮ੍ਰਿਤਸਰ ਵਲੋਂ ਵਿਰਸਾ ਵਿਹਾਰ ਦੇ ਸਹਿਯੋਗ ਨਾਲ ਪੰਜਾਬੀ ਰੰਗਮੰਚ ਦੇ ਪ੍ਰਸਿੱਧ ਨਾਟਕਕਾਰ ਬਲਵੰਤ ਗਾਰਗੀ ਦੇ ਨਾਟਕ ‘ਮਿਰਜ਼ਾ ਸਾਹਿਬਾਂ’ ਦਾ ਮੰਚਨ ਵਿਰਸਾ ਵਿਹਾਰ ਦੇ ਸ: ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਖੇ ਕੀਤੀ ਗਈ। ਨਾਟਕ ਦਾ ਨਿਰਦੇਸ਼ਨ ਹਰਪ੍ਰੀਤ ਸਿੰਘ ਵਲੋਂ ਕੀਤਾ ਗਿਆ। ਇਸ ਪੇਸ਼ਕਾਰੀ ’ਚ ਬਰਟੋਲਟ ਬ੍ਰੇਖ਼ਤ ਦੀ ਦੀਆਂ ਤਕਨੀਕਾਂ ਦਾ ਰਚਨਾਤਮਕ ਪ੍ਰਯੋਗ ਕਰਦਿਆਂ ਲੋਕ-ਗਾਥਾ ਨੂੰ ਇਕ ਨਵੇਂ ਅਤੇ ਸਮਕਾਲੀ ਰੰਗਮੰਚੀ ਅੰਦਾਜ਼ ਵਿਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਇਸ ਨਾਟਕ ਨੂੰ ਅਜੋਕੇ ਸਮੇਂ ਨਾਲ ਜੋੜਦੇ ਹੋਏ ਮੁਹੱਬਤ ਦਾ ਸੁਨੇਹਾ ਦਿੱਤਾ । ਨਾਟਕ ਵਿਚ ਮਿਰਜ਼ੇ ਦੀ ਭੂਮਿਕਾ ਗੁਰਦਿੱਤਪਾਲ ਸਿੰਘ, ਸਾਹਿਬਾਂ ਦੀ ਭੂਮਿਕਾ ਅਕਸ਼ਿਤਾ ਅਤੇ ਖੀਵੇ ਖ਼ਾਨ ਦੀ ਭੂਮਿਕਾ ਜਸਵੰਤ ਸਿੰਘ ਨੇ ਨਿਭਾਈ। ਸੀਨੀਅਰ ਰੰਗਮੰਚ ਅਦਾਕਾਰਾ ਤੇ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਮੰਦੀਪ ਕੌਰ ਨੇ ਸਾਹਿਬਾਂ ਦੀ ਮਾਂ ਦਾ ਮਹੱਤਵਪੂਰਨ ਕਿਰਦਾਰ ਨਿਭਾਅ ਕੇ ਦਰਸ਼ਕਾਂ ਦਾ ਵਿਸ਼ੇਸ਼ ਧਿਆਨ ਖਿੱਚਿਆ। ਨਿਸ਼ਾਨ ਸ਼ੇਰਗਿੱਲ ਨੇ ਵੱਖ-ਵੱਖ ਭੂਮਿਕਾਵਾਂ ਰਾਹੀਂ ਨਾਟਕ ਨੂੰ ਪ੍ਰਭਾਵਸ਼ਾਲੀ ਬਣਾਇਆ। ਇਸ ਤੋਂ ਇਲਾਵਾ ਰੌਬਿਨ ਸਿੰਘ, ਕਵਲ ਬਾਜਵਾ, ਸੁਮਨ ਸਿੰਘ, ਗੁਰਲੀਨ ਕੌਰ, ਕੋਹਿਮਾ, ਦਿਸ਼ਾ ਤੇ ਸਰਤਾਜ ਸਿੰਘ ਨੇ ਆਪਣੀਆਂ ਭੂਮਿਕਾਵਾਂ ਬਾਖ਼ੂਬੀ ਨਿਭਾਈਆਂ। ਨਾਟਕ ਦੀ ਪੇਸ਼ਕਾਰੀ ਵਿਚ ਸੰਗੀਤ ਅਤੇ ਗਾਇਕੀ ਨੇ ਵਿਸ਼ੇਸ਼ ਮਾਹੌਲ ਸਿਰਜਿਆ। ਕੁਸ਼ਾਗਰ ਕਾਲੀਆ, ਪ੍ਰਭਦੀਪ ਸਿੰਘ ਸੰਘਾ ਅਤੇ ਆਕਾਸ਼ਦੀਪ ਸਿੰਘ ਦੇ ਸੰਗੀਤਕ ਯੋਗਦਾਨ ਨੇ ਪੇਸ਼ਕਾਰੀ ਵਿਚ ਹੋਰ ਰੰਗ ਭਰੇ।
Ad Position 22
No active advertisement
ਪਿਛਲੀ ਖ਼ਬਰ ਨਾਵਲਟੀ ਚੌਕ ’ਚ ਟਰੈਫਿਕ ਪੁਲਿਸ ਦੇ ਥਾਣੇਦਾਰ ਨੂੰ ਮਾਰੀ ਵਾਹਨ ਨੇ ਟੱਕਰ : ਹਾਲਤ ਗੰਭੀਰ ਅਗਲੀ ਖ਼ਬਰ ਗੁਰਦੁਆਰਾ ਮਲ੍ਹਾ ਸਾਹਿਬ ਮੀਰਾਂਕੋਟ ਵਿਖੇ ਸਾਲਾਨਾ 2 ਰੋਜ਼ਾ ਸ਼ਹੀਦੀ ਜੋੜ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ
Ad Position 24