ਜੈਂਤੀਪੁਰ, 26 ਅਪ੍ਰੈਲ (ਭੁਪਿੰਦਰ ਸਿੰਘ ਗਿੱਲ)-ਕਸਬੇ ਦੇ ਨਜ਼ਦੀਕੀ ਪੈਂਦੇ ਰਾਮ ਕੁਟੀਆ ਮੰਦਰ ਪਿੰਡ ਚਾਚੋਵਾਲੀ ਵਿਖੇ ਮਹੰਤ ਚੇਤਨ ਦਾਸ ਦੀ ਬਰਸੀ ਮੌਕੇ ਸਾਲਾਨਾ ਮਹਾਂ ਕੁੰਡ ਕਰਵਾਇਆ ਗਿਆ, ਜਿਸ 'ਚ ਹਜ਼ਾਰਾਂ ਸਾਧੂਆਂ ਨੇ ਹਾਜ਼ਰੀ ਭਰੀ ਇਸ ਨੌ ਰੋਜ਼ਾ ਮਹਾਂ ਕੁੰਡ 'ਚ ਦੂਰੋਂ ਦੂਰੋਂ ਆਏ ਸਾਧੂਆਂ ਵਲੋਂ ਹਵਣ ਜੱਗ ਕਰਕੇ ਭਜਨ ਮੰਡਲੀਆਂ ਕਮੇਟੀ ਵਲੋਂ ਪ੍ਰਭੂ ਦੀ ਮਹਿਮਾ ਗਾਇਣ ਕੀਤੀ ਗਈ | ਇਸ ਮੌਕੇ ਪ੍ਰਧਾਨ ਰਜਿੰਦਰ ਬਾਵਾ ਨੇ ਦੱਸਿਆ ਕਿ ਸਮੂਹ ਨਗਰ ਚਾਚੋਵਾਲੀ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧਾਰਮਿਕ ਸਮਾਗਮ ਕਰਵਾਇਆ | ਇਸ ਮੌਕੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਗਵਾਈ | ਇਸ ਮੌਕੇ ਰਜਿੰਦਰ ਕੁਮਾਰ ਬਾਵਾ, ਗੁਲਸ਼ਨ ਕੁਮਾਰ ਬਾਵਾ,ਪ੍ਰੇਮ ਸਿੰਘ ਸੋਨੀ ਰੰਧਾਵਾ, ਸਰਪੰਚ ਰਵਿੰਦਰਪਾਲ ਸਿੰਘ ਗਿੱਲ, ਸ਼ਿਵਰਾਜ ਸਿੰਘ ਬਾਠ, ਸੋਮਨਾਥ ਖੋਸਲਾ, ਰਾਮਸਰਨ ਖੋਸਲਾ, ਜਗਬੀਰ ਸਿੰਘ ਬਾਊ, ਤਰਸੇਮ ਸਿੰਘ ਗਿੱਲ, ਅਸ਼ੋਕ ਕੁਮਾਰ, ਬਾਬਾ ਘੁੱਕ ਸ਼ਾਹ, ਬਿੰਦਰ ਸਿੰਘ ਚਾਚੋਵਾਲੀ, ਬਚਨ ਲਾਲ ਕਾਲੇ ਸ਼ਾਹ, ਸਤਨਾਮ ਸਿੰਘ ਸਾਬਕਾ ਸਰਪੰਚ ਚਾਚੋਵਾਲੀ, ਮੰਗਲ ਸਿੰਘ ਚਾਚੋਵਾਲੀ, ਗੋਲਡੀ ਜੈਂਤੀਪੁਰ, ਮਹਿੰਦਰ ਸਿੰਘ ਰੰਧਾਵਾ, ਸੋਢੀ ਪਰਿਵਾਰ ਤੇ ਖੋਸਲਾ ਪਰਿਵਾਰ ਸਾਰਿਆਂ ਦਾ ਸਹਿਯੋਗ ਰਿਹਾ ਆਈਆਂ ਸੰਗਤਾਂ ਲਈ ਵੱਖ-ਵੱਖ ਪਕਵਾਨਾਂ ਦੇ ਲੰਗਰ ਤੇ ਛਬੀਲਾਂ ਵੀ ਲਗਾਈਆਂ ਗਈਆਂ |