ਜੇਠੂਵਾਲ, 28 ਅਪ੍ਰੈਲ (ਮਿੱਤਰਪਾਲ ਸਿੰਘ ਰੰਧਾਵਾ)-ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਪਿੰਡ ਲੁੱਧੜ ਵਿਖੇ ਕੰਵਲਜੀਤ ਸਿੰਘ ਕੰਵਲ ਦੇ ਗ੍ਰਹਿ ਵਿਖੇ ਭਰਵੀਂ ਮੀਟਿੰਗ ਮਿਸ਼ਨ 2027 ਦੇ ਮੱਦੇਨਜ਼ਰ ਕੀਤੀ ਗਈ ਜਿਸ ਵਿਚ ਸਰਪੰਚ ਰਾਜ ਕੁਮਾਰ ਲੁੱਧੜ ਦੀ ਪ੍ਰੇਰਨਾ ਸਦਕਾ ਕੰਵਲਜੀਤ ਸਿੰਘ, ਗੁਰਿੰਦਰ ਸਿੰਘ ਖੱਟਰ , ਡਾ. ਕਰਨ ਤੇ ਵਿਕਰਮ ਵਿੱਕੀ ਸਾਥੀਆਂ ਸਮੇਤ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ | ਭਰਵੇਂ ਇਕੱਠ ਨੂੰ ਸੰੰਬੋਧਨ ਕਰਦਿਆਂ ਗਿੱਲ ਨੇ ਖ਼ੁਸ਼ੀ ਜ਼ਾਹਿਰ ਕੀਤੀ ਕਿ ਜਦੋਂ ਵੀ ਪਿੰਡ ਲੁੱਧੜ ਵਿਚ ਕੋਈ ਮੀਟਿੰਗ ਕਰਦੇ ਹਾਂ ਤਾਂ ਲੋਕਾਂ ਦੀ ਭਰਵੀਂ ਸ਼ਮੂਲੀਅਤ ਮੈਨੂੰ ਹੋਰ ਵਿਕਾਸ ਕੰਮ ਕਰਵਾਉਣ ਲਈ ਉਤਸ਼ਾਹਿਤ ਕਰਦੀ ਹੈ ਜਿਸ ਦੀ ਉਦਾਹਰਣ ਪਿੰਡ ਲੁੱਧੜ ਦੇ ਵਿਕਾਸ ਕਾਰਜਾਂ ਤੋਂ ਮਿਲਦੀ ਹੈ ਜਿੱਥੇ ਕਈ ਸਮੱਸਿਆਵਾਂ ਜਿਹੜੀਆਂ ਕਈ ਦਹਾਕਿਆਂ ਤੋਂ ਖੜ੍ਹੀਆਂ ਸਨ ਉਸ ਦਾ ਹੱਲ ਕਰਕੇ ਲੋਕਾਂ ਦਾ ਮਨ ਜਿੱਤਿਆ ਹੈ | ਅਖ਼ੀਰ ਉਨ੍ਹਾਂ ਕਿਹਾ ਕਿ ਪਾਰਟੀ 'ਚ ਜਿਹੜਾ ਵੀ ਇਨਸਾਨ ਆਉਂਦਾ ਹੈ ਉਸ ਦਾ ਪੂਰਾ ਮਾਣ ਸਤਿਕਾਰ ਹੋਵੇਗਾ ਅਤੇ ਆਉਂਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਹਲਕਾ ਮਜੀਠਾ ਸਮੇਤ ਸਾਰੇ ਹਲਕਿਆਂ 'ਚ ਆਮ ਆਦਮੀ ਪਾਰਟੀ ਭਾਰੀ ਬਹੁਮਤ ਨਾਲ ਜਿੱਤ ਕੇ ਸਰਕਾਰ ਬਣਾਏਗੀ | ਇਸ ਮੌਕੇ ਅੰਮਿ੍ਤਸਰ ਦਿਹਾਤੀ ਦੇ ਪ੍ਰਧਾਨ ਸੁਖਚੈਨ ਸਿੰਘ ਤਲਵੰਡੀ, ਸਾਬਕਾ ਸਰਪੰਚ ਪ੍ਰੇਮ ਸਿੰਘ ਸੋਨੀ ਕੱਥੂਨੰਗਲ, ਸਰਪੰਚ ਰਾਜ ਕੁਮਾਰ ਲੁੱਧੜ, ਡਾ. ਰਾਕੇਸ਼ ਕੁਮਾਰ, ਕੰਵਲਜੀਤ ਸਿੰਘ, ਡਾ. ਕਰਨਪ੍ਰੀਤ ਸਿੰਘ, ਬਲਬੀਰ ਸਿੰਘ ਬੱਲੀ, ਸੁਖਵਿੰਦਰ ਸਿੰਘ ਸਹੋਤਾ, ਅਰਸ਼ਪ੍ਰੀਤ ਸਿੰਘ ਭੱਟੀ, ਗੁਰਿੰਦਰ ਸਿੰਘ ਖੱਟਰ, ਦਿਲਬਾਗ ਸਿੰਘ ਪੰਨੂੰ, ਜਸਵੰਤ ਸਿੰਘ ਜਪਾਨੀ, ਗੁਰਪ੍ਰੀਤ ਸਿੰਘ ਗੋਲਾ, ਸੁਬੇਗ ਸਿੰਘ ਭੱਟੀ, ਕੰਵਲਜੀਤ ਸਿੰਘ ਭੱਟੀ, ਪ੍ਰਭਜੋਤ ਕੌਰ ਬੱਲ, ਕੈਪਟਨ ਚਿੰਤਰਜਣ ਸਿੰਘ, ਰਣਜੀਤ ਸਿੰਘ ਰਾਣਾ, ਪਲਵਿੰਦਰ ਸਿੰਘ ਫੌਜੀ, ਮੈਂਬਰ ਰਾਜਵਿੰਦਰ ਸਿੰਘ, ਮੈਂਬਰ ਗਿਆਨ ਕੌਰ, ਬਖ਼ਸ਼ੀਸ਼ ਸਿੰਘ, ਬਲਜਿੰਦਰ ਸਿੰਘ ਟੋਨੀ, ਹਰਦੇਵ ਸਿੰਘ ਦੋਧੀ, ਮਨਪ੍ਰੀਤ ਸਿੰਘ ਮੰਨਾ, ਮੰਗਲ ਸਿੰਘ, ਪਲਵਿੰਦਰ ਸਿੰਘ ਗੁੱਜਰ, ਰਣਜੀਤ ਸਿੰਘ ਰਾਣਾ, ਪੰਡਤ ਰਮੇਸ਼ ਕੁਮਾਰ, ਦੌਲਤ ਰਾਮ, ਸਤਪਾਲ , ਸੁਬੇਗ ਸਿੰਘ ਭੱਟੀ, ਵਿਜੈ ਕੁਮਾਰ, ਦਲੇਰ ਸਿੰਘ ਸਮੇਤ ਪਿੰਡ ਵਾਸੀ ਸ਼ਾਮਿਲ ਸਨ |
ਮਿਸ਼ਨ 2027 'ਚ ਆਮ ਆਦਮੀ ਪਾਰਟੀ ਦੀ ਸੂਬੇ 'ਚ ਰਿਕਾਰਡ ਤੋੜ ਜਿੱਤ ਹੋਵੇਗੀ-ਤਲਬੀਰ ਗਿੱਲ <br/>
ਅਜੀਤ ਡੈਸਕ
29-04-2026