ਜੇਠੂਵਾਲ, 28 ਅਪ੍ਰੈਲ (ਮਿੱਤਰਪਾਲ ਸਿੰਘ ਰੰਧਾਵਾ)-ਗੁਰਦੁਆਰਾ ਸੰਗਤਸਰ ਜੇਠੂਵਾਲ ਵਿਖੇ ਦਸਮੇਸ਼ ਤਰਨਾ ਦਲ ਵਲੋਂ ਬਾਬਾ ਮੇਜਰ ਸਿੰਘ ਸੋਢੀ ਦੀ ਰਹਿਨੁਮਾਈ ਹੇਠ ਖਾਲਸੇ ਦੀ ਸਾਜਨਾ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਸਮਾਗਮ ਦੌਰਾਨ ਕੀਰਤਨੀ ਜਥਾ ਭਾਈ ਤੇਜਬੀਰ ਸਿੰਘ, ਭਾਈ ਗੁਰਦੇਵ ਸਿੰਘ ਅਤੇ ਢਾਡੀ ਜਥਾ ਭਾਈ ਪਰਮਜੀਤ ਸਿੰਘ ਵਲੋਂ ਕੀਰਤਨ ਤੇ ਸੂਰਬੀਰ ਜੋਧਿਆਂ ਦੀਆਂ ਵਾਰਾਂ ਬੋਲ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਇਸ ਸਮਾਗਮ 'ਚ ਪੁੱਜੀਆਂ ਸ਼ਖ਼ਸੀਅਤਾਂ ਵਿਚ ਦਸਮੇਸ਼ ਤਰਨਾ ਦਲ ਦੇ ਮੁਖੀ ਬਾਬਾ ਮੇਜਰ ਸਿੰਘ ਸੋਢੀ, ਬਾਬਾ ਅਮਰੀਕ ਸਿੰਘ ਸੁਧਾਰਪੁਰੀ ਵਾਲੇ ਜਥੇਦਾਰ ਕਸ਼ਮੀਰ ਸਿੰਘ, ਬਾਬਾ ਬਲਦੇਵ ਸਿੰਘ ਵਲੋਂ ਸਮੇਤ ਹੋਰ ਸ਼ਖ਼ਸੀਅਤਾਂ ਨੂੰ ਬਾਬਾ ਦਲਬੀਰ ਸਿੰਘ ਸੋਢੀ ਜੇਠੂਵਾਲ ਵਲੋਂ ਸਿਰੋਪਾਓ ਭੇਟ ਕਰਕੇ ਵਿਸ਼ੇਸ਼ ਸਨਮਾਨਿਤ ਕੀਤਾ ਗਿਆ | ਇਸ ਸਮਾਗਮ 'ਚ ਬਾਬਾ ਹਰਜਿੰਦਰ ਸਿੰਘ ਮੱਤੇਵਾਲ, ਬਾਬਾ ਧਰਮ ਸਿੰਘ, ਬਾਬਾ ਕਸ਼ਮੀਰ ਸਿੰਘ ਬਿਜਲੀ ਘਰ, ਬਾਬਾ ਗੁਰਦਿੱਤ ਸਿੰਘ, ਪ੍ਰਧਾਨ ਗੱਜਣ ਸਿੰਘ ਔਲਖ, ਕਰਮ ਸਿੰਘ ਗਿੱਲ, ਬਲਜਿੰਦਰ ਸਿੰਘ ਜੇਠੂਵਾਲ, ਗੁਰਸੇਵਕ ਸਿੰਘ, ਬਾਬਾ ਬਲਕਾਰ ਸਿੰਘ ਦਿੱਲੀ ਵਾਲੇ, ਚੇਅਰਮੈਨ ਜਸਬੀਰ ਸਿੰਘ, ਗੁਰਦੇਵ ਸਿੰਘ ਸੰਗਤਪੁਰਾ, ਗੁਰਪ੍ਰੀਤ ਸਿੰਘ ਗੋਪੀ ਜੇਠੂਵਾਲ, ਸਰਬਜੀਤ ਸਿੰਘ ਤੁੰਗ, ਗੁਰਸਾਹਿਬ ਸਿੰਘ ਰਾਣੇਵਾਲੀ, ਦਲਜੀਤ ਸਿੰਘ ਸੋਹੀਆਂ ਕਲਾ, ਜਥੇਦਾਰ ਅਰੂੜ ਸਿੰਘ ਵਰਿਆਮ ਨੰਗਲ, ਹਰਜਿੰਦਰ ਸਿੰਘ ਵੇਰਕਾ, ਜਸਵੰਤ ਸਿੰਘ ਖੁਸੀਪੁਰ, ਬਾਬਾ ਹਰਚਰਨ ਸਿੰਘ ਸੋਹੀਆਂ ਕਲਾ, ਗੁਰਪ੍ਰੀਤ ਸਿੰਘ ਸੋਹੀਆਂ ਕਲਾ, ਬਾਬਾ ਜਗਜੀਤ ਸਿੰਘ, ਗੁਰਭੇਜ ਸਿੰਘ ਸੋਹੀਆਂ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਸ਼ਾਮਲ ਸਨ |