ਮਜੀਠਾ, 28 ਅਪ੍ਰੈਲ(ਮਨਿੰਦਰ ਸਿੰਘ ਸੋਖੀ)-ਗਊ ਮਾਤਾ ਨੂੰ ਰਾਸ਼ਟਰ ਮਾਤਾ ਦਾ ਦਰਜਾ ਦਿਵਾਉਣ ਅਤੇ ਗਊ ਹੱਤਿਆ 'ਤੇ ਰੋਕ ਲਗਾਉਣ ਦੇ ਮੰਤਵ ਨਾਲ ਗਊ ਰੱਖਿਅਕਾਂ ਵਲੋਂ ਦੇਸ਼ ਵਿਆਪੀ ਮੁਹਿੰਮ ਚਲਾਈ ਹੋਈ ਹੈ | ਜਿਸ ਤਹਿਤ ਮਜੀਠਾ ਅਤੇ ਲਾਗਲੇ ਪਿੰਡਾਂ ਤੋਂ ਗਊ ਰੱਖਿਅਕਾਂ ਵਲੋਂ ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਮੁੱਖ ਮੰਤਰੀ ਪੰਜਾਬ ਦੇ ਨਾਂਅ ਇਕ ਮੰਗ ਪੱਤਰ ਐੱਸ.ਡੀ.ਐੱਮ ਮਜੀਠਾ ਰਜਨੀਸ਼ ਅਰੋੜਾ ਨੂੰ ਦਿੱਤਾ ਗਿਆ | ਜਿਸ ਵਿਚ ਮੁੱਖ ਤੌਰ 'ਤੇ ਮੰਗ ਕੀਤੀ ਗਈ ਕਿ ਗਊ ਮਾਤਾ ਨੂੰ ਰਾਸ਼ਟਰ ਮਾਤਾ ਦਾ ਨਾਂਅ ਦਿੱਤਾ ਜਾਵੇ, ਸੜਕਾਂ 'ਤੇ ਲਾਵਾਰਸ ਘੁੰਮ ਰਹੀਆਂ ਗਊਆਂ ਦੀ ਸਾਂਭ ਸੰਭਾਲ ਲਈ ਯੋਗ ਕਦਮ ਚੁੱਕੇ ਜਾਣ ਇਨ੍ਹਾਂ ਦੀ ਪਾਲਣਾ ਪੋਸ਼ਣਾ ਕਰਨ ਵਾਸਤੇ ਬਣੀਆਂ ਕਮੇਟੀਆਂ ਦੀ ਵਿੱਤੀ ਸਹਾਇਤਾ ਕੀਤੀ ਜਾਵੇ, ਗਊ ਹੱਤਿਆ ਰੋਕੀ ਜਾਵੇ, ਗਊ ਹਤਿਆ ਕਰਨ ਵਾਲੇ ਵਿਅਕਤੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਕੇ ਉਨ੍ਹਾਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ | ਇਸ ਮੌਕੇ ਮੰਗ ਪੱਤਰ ਦੇਣ ਵਾਲਿਆਂ ਵਿਚ ਮਹੰਤ ਯੋਗੀ ਦਿਆਲ ਨਾਥ, ਪੰਡਿਤ ਓਮ ਪ੍ਰਕਾਸ਼ ਸ਼ਾਸ਼ਤਰੀ, ਮਨੋਜ ਕੁਮਾਰ ਕੌਸ਼ਿਕ, ਨੀਰਜ ਸ਼ਾਰਮਾ, ਰਾਜ ਕਿਰਨ ਰਾਜੂ, ਵਿਪਨ ਕੁਮਾਰ, ਗੁੱਲੂ ਪ੍ਰਧਾਨ, ਲਲਿਤ ਕੁਮਾਰ, ਅਸ਼ਵਨੀ ਕੁਮਾਰ, ਵਿੱਕੀ ਸ਼ਰਮਾ, ਲੱਕੀ ਕਹੇੜ੍ਹ, ਬਿੱਟੂ ਨੰਦਾ, ਆਸ਼ੂ ਕਪਾਹੀ, ਸ਼ੈਂਕੀ ਨੰਦਾ, ਭੋਲਾ ਨਾਥ, ਸਤੀਸ਼ ਕੁਮਾਰ, ਪਰਨਵ ਸ਼ਰਮਾ, ਰਾਜੇਸ਼ ਕੁਮਾਰ ਭੱਲਾ, ਪਵਨ ਕੁਮਾਰ ਸ਼ਰਮਾ, ਮਨੋਹਰ ਲਾਲ, ਪ੍ਰਦੀਪ ਸ਼ਰਮਾ ਆਦਿ ਹਾਜ਼ਰ ਸਨ |