ਸਠਿਆਲਾ, 28 ਅਪ੍ਰੈਲ (ਜਗੀਰ ਸਿੰਘ ਸਫਰੀ)-ਗ੍ਰਾਮ ਪੰਚਾਇਤ ਬੇਦਾਦਪੁਰ ਦੇ ਸਰਪੰਚ ਅਜਮੇਰ ਸਿੰਘ ਵਲੋਂ ਸਰਕਾਰੀ ਮਿਡਲ ਸਕੂਲ ਬੇਦਾਦਾਪੁਰ ਦੇ ਕੰਪਿਊਟਰ ਲੈਬ ਦਾ ਉਦਘਾਟਨ ਕੀਤਾ ਗਿਆ | ਇਸ ਬਾਰੇ ਮੁੱਖ ਅਧਿਆਪਕਾ ਤੇ ਲੈਕ: ਨਰਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਚਲਾਏ ਜਾ ਰਿਹੇ ਸਿੱਖਿਆ ਕ੍ਰਾਂਤੀ ਤਹਿਤ, ਸਕੂਲਾਂ ਨੂੰ ਹੋਰ ਬਿਹਤਰ ਬਣਾਉਣ ਲਈ ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਵੱਖ-ਵੱਖ ਦਿਸ਼ਾਵਾਂ ਵਿਚ ਕੰਮ ਕੀਤਾ ਜਾ ਰਿਹਾ ਹੈ | ਜਿਸ ਦੇ ਤਹਿਤ ਸਰਕਾਰੀ ਮਿਡਲ ਸਕੂਲ ਬੇਦਾਦਪੁਰ ਵਿਖੇ ਕੰਪਿਊਟਰ ਲੈਬ ਵਾਸਤੇ ਨਵੇਂ ਕੰਪਿਊਟਰ ਭੇਜੇ ਗਏ ਸਨ, ਜਿਸ ਦਾ ਉਦਘਾਟਨ ਅਜਮੇਰ ਸਿੰਘ ਸਰਪੰਚ (ਆਮ ਆਦਮੀ ਪਾਰਟੀ) ਬੇਦਾਦਪੁਰ ਵਲੋਂ ਕੀਤਾ ਗਿਆ, ਤੇ ਉਦਘਾਟਨ ਮੌਕੇ ਕਲਸਟਰ ਸਕੂਲ ਤੋਂ ਨਰਿੰਦਰ ਕੁਮਾਰ ਧੀਰ ਵੀ ਹਾਜ਼ਰ ਹੋਏ ਸਨ | ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੇਸ਼ ਕੁਮਾਰ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਲੈ ਕੇ ਬਹੁਤ ਹੀ ਉਤਸ਼ਾਹਿਤ ਰਹਿੰਦੇ ਹਨ | ਇਸ ਮੌਕੇ 'ਤੇ ਇੰਚਾਰਜ ਮੈਡਮ ਕਿਰਨ ਸ਼ਰਮਾ ਹਰੇਕ ਵਿਦਿਆਰਥੀ ਨੂੰ ਪਾਣੀ ਪੀਣ ਲਈ ਬੋਤਲ ਤੇ ਪੈੱਨ ਦਿੱਤੇ ਗਏ | ਇਸ ਮੌਕੇ ਸਕੂਲ ਇੰਚਾਰਜ ਮੈਡਮ ਕਿਰਨ ਸੁਰਮਾ, ਮੈਡਮ ਸਾਕਸ਼ੀ ਸ਼ਰਮਾ , ਮੈਡਮ ਕਵਿਤਾ, ਮੈਡਮ ਹਰਪ੍ਰੀਤ ਆਦਿ ਹਾਜ਼ਰ ਹਾਜ਼ਰ ਸਨ |