11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਬਾਬਾ ਬਕਾਲਾ ਸਾਹਿਬ ਤਹਿਸੀਲ ਵਿਖੇ ਨੰਬਰਦਾਰਾ ਯੂਨੀਅਨ ਵਲੋਂ ਰੋਸ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 29-04-2026
ਬਾਬਾ ਬਕਾਲਾ ਸਾਹਿਬ, 28 ਅਪ੍ਰੈਲ (ਸ਼ੇਲਿੰਦਰਜੀਤ ਸਿੰਘ ਰਾਜਨ)-ਤਹਿਸੀਲ ਕੰਪਲੈਕਸ ਬਾਬਾ ਬਕਾਲਾ ਸਾਹਿਬ ਵਿਖੇ ਪੰਜਾਬ ਨੰਬਰਦਾਰਾ ਯੂਨੀਅਨ (ਰਜਿ: ਨੰ: 643) ਤਹਿਸੀਲ ਬਾਬਾ ਬਕਾਲਾ ਸਾਹਿਬ ਵਲੋਂ ਹੱਕੀ ਮੰਗਾਂ ਨੂੰ ਲੈ ਕੇ ਰੋਸ ਮੀਟਿੰਗ ਤਹਿਸੀਲ ਪ੍ਰਧਾਨ ਤਰਲੋਚਨ ਸਿੰਘ ਧੂਲਕਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਨੰਬਰਾਦਰਾਂ ਨੇ ਮੰਗ ਕੀਤੀ ਕਿ ਨੰਬਰਦਾਰੀ ਜੱਦੀ ਪੁਸ਼ਤੀ ਕੀਤੀ ਜਾਵੇ, ਨੰਬਰਦਾਰਾਂ ਦਾ ਮਾਣ ਭੱਤਾ ਹਰਿਆਣਾ ਦੇ ਬਰਾਬਰ ਕੀਤਾ ਜਾਵੇ, ਟੋਲ ਪਲਾਜ਼ਾ 'ਤੇ ਬੱਸ ਕਿਰਾਇਆ ਮੁਆਫ ਕੀਤਾ ਜਾਵੇ, ਸਰਕਾਰੀ ਦਫਤਰਾਂ 'ਚ ਨੰਬਰਦਾਰਾਂ ਦਾ ਮਾਣ-ਸਨਮਾਨ ਬਹਾਲ ਹੋਵੇ, ਲਾਲ ਲਕੀਰ ਅੰਦਰ ਘਰਾਂ ਨੂੰ ਆਨਲਾਈਨ ਕਰਨ ਵਾਸਤੇ ਜੋ ਡਾਕੂਮੈਂਟ ਦਿੱਤੇ ਜਾਂਦੇ ਹਨ, ਉਸ ਸਬੰਧੀ ਪਿੰਡਾਂ ਵਿਚ ਜੋ ਲਿਸਟ ਲਾਈ ਜਾਂਦੀ ਹੈ, ਬਾਰੇ ਜਾਣਕਾਰੀ ਨੰਬਰਦਾਰਾਂ ਨੂੰ ਸੂਚਿਤ ਕੀਤਾ ਜਾਵੇ ਅਤੇ ਪਿੰਡ ਦੇ ਚੌਂਕੀਦਾਰਾਂ ਰਾਹੀਂ ਡੌਂਡੀ ਪਟਾਈ ਜਾਵੇ | ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਸਿੰਘ ਲਿੱਦੜ, ਪ੍ਰਸ਼ੋਤਮ ਸਿੰਘ ਸਠਿਆਲਾ, ਮਹਿੰਗਾ ਸਿੰਘ ਲੋਹੇਵੱਢ ਸਾ: ਸਰਪੰਚ, ਜਤਿੰਦਰ ਸਿੰਘ ਭੱਟੀ ਸਠਿਆਲਾ, ਹਰਇਕਬਾਲ ਸਿੰਘ ਖਿਲਚੀਆਂ, ਮਨਜੀਤ ਸਿੰਘ ਮਹਿਤਾ, ਮੰਗਲ ਸਿੰਘ ਮਹਿਤਾ, ਹਰਪ੍ਰੀਤ ਸਿੰਘ ਮਹਿਤਾ, ਬਿਕਰਮਜੀਤ ਸਿੰਘ ਜੋਧਾ ਨਗਰੀ, ਜਗਤਾਰ ਸਿੰਘ ਮਹਿਸਮਪੁਰ, ਪ੍ਰਭਜੀਤ ਸਿੰਘ ਬੁਤਾਲਾ, ਪਰਮਜੀਤ ਕੌਰ ਬੱਲ ਸਠਿਆਲਾ, ਬਲਵਿੰਦਰ ਸਿੰਘ ਬੁਟਾਰੀ, ਗੁਰਦਿਆਲ ਸਿੰਘ ਚੂੰਗ, ਹਰਿੰਦਰ ਸਿੰਘ ਧੂਲਕਾ, ਅਮਰੀਕ ਸਿੰਘ ਉਦੋ ਨੰਗਲ, ਰਤਨ ਸਿੰਘ ਬਾਬਾ ਬਕਾਲਾ, ਕੰਵਲਜੀਤ ਸਿੰਘ ਲੋਹਗੜ੍ਹ, ਸੁਖਵਿੰਦਰ ਸਿੰਘ, ਅਮਰੀਕ ਸਿੰਘ ਬੁਤਾਲਾ, ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਵਿਖੇ ਵਿਦਾਇਗੀ ਸਮਾਰੋਹ 'ਤੇ ਵਿਦਿਆਰਥੀ ਸਨਮਾਨਿਤ <br/> ਅਗਲੀ ਖ਼ਬਰ ਗ੍ਰਾਮ ਪੰਚਾਇਤ ਬੇਦਾਦਪੁਰ ਵਲੋਂ ਮਿਡਲ ਸਕੂਲ ਬੇਦਾਦਾਪੁਰ ਦੇ ਕੰਪਿਊਟਰ ਲੈਬ ਦਾ ਉਦਘਾਟਨ <br/>
Ad Position 24