ਸਠਿਆਲਾ, 28 ਅਪ੍ਰੈਲ (ਜਗੀਰ ਸਿੰਘ ਸਫਰੀ)-ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਦੀ ਐਜੂਕੇਸ਼ਨ ਅਤੇ ਕਲਚਰਲ ਸੁਸਾਇਟੀ ਵਲੋਂ ਕਾਲਜ ਤੋਂ ਰੁਖਸਤ ਹੋ ਰਹੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਇੰਚਾਰਜ ਡਾ. ਹਰਸਿਮਰਨ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀ ਇੱਥੋਂ ਸਿਰਫ਼ ਡਿਗਰੀ ਹੀ ਨਹੀਂ, ਸਗੋਂ ਜੀਵਨ ਦੇ ਕੀਮਤੀ ਸੰਸਕਾਰ, ਅਨੁਸ਼ਾਸਨ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਵੀ ਲੈ ਕੇ ਜਾ ਰਹੇ ਹਨ | ਇਸ ਮੌਕੇ ਮੈਡਮ ਅਨੁਪਮਾ ਨੇ ਵੀ ਕਵਿਤਾ ਪੇਸ਼ ਕਰਦਿਆਂ ਵਿਦਿਆਰਥੀਆਂ ਨੂੰ ਸ਼ੁਭ ਇੱਛਾਵਾਂ ਦਿੱਤੀਆਂ | ਇਨ੍ਹਾਂ ਤੋਂ ਇਲਾਵਾ ਮੁੰਬਈ ਤੋਂ ਆਏ ਮੇਕਅਪ ਆਰਟਿਸਟ ਮੈਡਮ ਰਿੰਕੂ ਵਲੋਂ ਆਉਂਦੇ ਸਮੇਂ ਵਿਚ ਕਾਲਜ 'ਚ ਬਿਊਟੀ ਤੇ ਮੇਕਅਪ ਦੇ ਸੰਬੰਧ ਵਿਚ ਵਰਕਸ਼ਾਪ ਆਯੋਜਨ ਕਰਨ ਦਾ ਭਰੋਸਾ ਦਿੱਤਾ ਗਿਆ | ਇਸ ਮੌਕੇ ਮਾਡਲਿੰਗ ਪ੍ਰਤੀਯੋਗਤਾ ਵਿਚੋਂ ਬੀ.ਏ. ਫਾਈਨਲ ਦੇ ਰਵਿੰਦਰ ਸਿੰਘ ਅਤੇ ਸੁਖਮਨਜੋਤ ਕੌਰ ਨੂੰ 'ਮਿਸਟਰ ਫੇਅਰਵੈੱਲ' ਅਤੇ 'ਮਿਸ ਫੇਅਰਵੈੱਲ' ਦੇ ਖ਼ਿਤਾਬ ਨਾਲ ਨਿਵਾਜਿਆ ਗਿਆ | ਇਸ ਤੋਂ ਇਲਾਵਾ ਬੀ.ਏ. ਦੇ ਬਿਕਰਮਜੀਤ ਸਿੰਘ ਨੂੰ 'ਮਿਸਟਰ ਪਰਫੈਕਟ' ਅਤੇ ਇੰਦਰਜੀਤ ਕੌਰ ਨੂੰ 'ਮਿਸ ਪਰਫੈਕਟ' ਚੁਣਿਆ ਗਿਆ | ਬੀ.ਸੀ.ਏ. ਦੀ ਰੋਜ਼ਦੀਪ ਕੌਰ ਨੂੰ 'ਮਿਸ ਗ੍ਰੇਸਫੁਲ' ਦਾ ਖ਼ਿਤਾਬ ਮਿਲਿਆ, ਜਦਕਿ ਬੀ.ਏ. ਦੇ ਸਾਹਿਲ ਪ੍ਰੀਤ ਸਿੰਘ ਅਤੇ ਆਕਾਸ਼ਦੀਪ ਸਿੰਘ ਨੂੰ ਸਾਂਝੇ ਤੌਰ 'ਤੇ 'ਮਿਸਟਰ ਕਾਨਫੀਡੈਂਟ' ਚੁਣਿਆ ਗਿਆ ਤੇ ਅਰਸ਼ਦੀਪ ਸਿੰਘ ਨੂੰ 'ਮਿਸਟਰ ਟੈਲੈਂਟਡ' ਅਤੇ ਸਿਮਰਨਜੀਤ ਕੌਰ ਨੂੰ 'ਮਿਸ ਟੈਲੈਂਟਡ' ਘੋਸ਼ਿਤ ਕੀਤਾ ਗਿਆ | ਇਸੇ ਤਰ੍ਹਾਂ ਬੀ.ਏ. ਦੇ ਪਰਮਜੀਤ ਸਿੰਘ ਅਤੇ ਐਮ.ਏ. ਦੀ ਸਿਮਰਨਜੀਤ ਕੌਰ ਨੂੰ 'ਅਨੁਸ਼ਾਸਨਮਈ ਵਿਦਿਆਰਥੀ' ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ | ਸਮਾਰੋਹ ਦੌਰਾਨ ਵਿਦਿਆਰਥੀਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ | ਇਸ ਮੌਕੇ ਤੇ ਡਾ. ਹਰਸਿਮਰਨ ਕੌਰ ਤੇ ਸਟਾਫ ਵਲੋਂ ਰੁਖ਼ਸਤ ਹੋ ਰਹੇ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ |